ਮਹਿਲਾ ਏਸ਼ੀਆ ਕੱਪ ਹਾਕੀ : ਭਾਰਤ ਨੇ ਥਾਈਲੈਂਡ ਨੂੰ 11-0 ਨਾਲ ਹਰਾਇਆ
Published : Sep 5, 2025, 3:51 pm IST
Updated : Sep 5, 2025, 3:51 pm IST
SHARE ARTICLE
Women's Asia Cup Hockey: India beat Thailand 11-0
Women's Asia Cup Hockey: India beat Thailand 11-0

ਉਦਿਤ ਦੁਹਾਨ ਅਤੇ ਬਿਊਟੀ ਡੁੰਗ ਡੁੰਗ ਨੇ ਕੀਤੇ ਦੋ-ਦੋ ਗੋਲ

ਭਾਰਤ ਨੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਥਾਈਲੈਂਡ ਨੂੰ 11-0 ਨਾਲ ਹਰਾ ਦਿੱਤਾ। ਉਦਿਤ ਦੁਹਾਨ ਅਤੇ ਬਿਊਟੀ ਡੁੰਗ ਡੁੰਗ ਵੱਲੋਂ ਨੇ ਦੋ-ਦੋ ਗੋਲ ਕੀਤੇ। ਉਦਿਤਾ ਨੇ 30ਵੇਂ ਅਤੇ 52ਵੇਂ ਜਦੋਂਕਿ ਡੁੰਗ ਡੁੰਗ ਨੇ 45ਵੇਂ ਅਤੇ 54ਵੇਂ ਮਿੰਟ ਵਿਚ ਗੋਲ ਕੀਤੇ। ਉਦਿਤਾ ਨੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਭਾਰਤੀ ਟੀਮ ਲਈ ਮੁਮਤਾਜ਼ ਖ਼ਾਨ, ਸੰਗੀਤਾ ਕੁਮਾਰੀ, ਨਵਨੀਤ ਕੌਰ, ਲਾਲੇਰਮਸਿਆਮੀ, ਟੀ ਸੁਮਨ ਦੇਵੀ, ਸ਼ਰਮੀਲਾ ਦੇਵੀ ਅਤੇ ਆਰ ਦਸਾਓ ਪਿਸਲ ਨੇ ਇੱਕ-ਇੱਕ ਗੋਲ ਕੀਤਾ।

ਭਾਰਤੀ ਟੀਮ, ਜੋ ਇਸ ਵੇਲੇ ਰੈਂਕਿੰਗ ਵਿਚ 9ਵੇਂ ਸਥਾਨ ’ਤੇ ਹੈ, ਹਾਫ਼ ਟਾਈਮ ਤੱਕ ਪੂਲ ਬੀ ਦੇ ਮੈਚ ਵਿਚ ਥਾਈਲੈਂਡ ਦੀ ਟੀਮ ਖਿਲਾਫ਼ 5-0 ਨਾਲ ਅੱਗੇ ਸੀ। ਭਾਰਤੀ ਟੀਮ ਗੋਲਕੀਪਰ ਸਵਿਤਾ ਪੂਨੀਆ ਅਤੇ ਸਟਾਰ ਡਰੈਗ-ਫਲਿੱਕਰ ਦੀਪਿਕਾ ਦੀ ਜ਼ਖ਼ਮੀ ਜੋੜੀ ਤੋਂ ਬਿਨਾਂ ਟੂਰਨਾਮੈਂਟ ਵਿੱਚ ਉਤਰੀ ਹੈ। ਇਸ ਟੂਰਨਾਮੈਂਟ ਵਿੱਚ ਕੁੱਲ ਅੱਠ ਟੀਮਾਂ ਹਨ ਅਤੇ ਦੋਵਾਂ ਪੂਲਾਂ ਵਿੱਚੋਂ ਹਰੇਕ ਵਿੱਚੋਂ ਸਿਖਰਲੀਆਂ ਦੋ ਟੀਮਾਂ ਸੁਪਰ 4 ਪੜਾਅ ਵਿਚ ਪਹੁੰਚਣਗੀਆਂ। ਸੁਪਰ 4 ਵਿੱਚ ਸਿਖਰਲੀਆਂ ਦੋ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਖੇਡਣਗੀਆਂ। ਏਸ਼ੀਆ ਕੱਪ ਜੇਤੂ ਟੀਮਾਂ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ 2026 ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement