
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਸਿਲਵਰ ਸਕਰੀਨ ‘ਤੇ ਅਰੁਣਿਮਾ ਸਿਨਹਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ।ਅਰੁਣਿਮਾ ਸਿੰਘ ਇਕ ਨੈਸ਼ਨਲ ਵਾਲੀਬਾਲ ਖਿਡਾਰੀ ਸੀ।
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਆਲਿਆ ਭੱਟ ਸਿਲਵਰ ਸਕਰੀਨ ‘ਤੇ ਅਰੁਣਿਮਾ ਸਿਨਹਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਵਿਚ ਇਨੀਂ ਦਿਨੀਂ ਬਾਇਓਪਿਕ ਫਿਲਮਾਂ ਦਾ ਰੁਝਾਨ ਜ਼ੋਰਾਂ ‘ਤੇ ਹੈ। ਆਲੀਆ ਭੱਟ ਵੀ ਇਕ ਬਾਇਓਪਿਕ ਕਰਨ ਜਾ ਰਹੀ ਹੈ। ਇਹ ਫਿਲਮ ਅਰੁਣਿਮਾ ਸਿਨਹਾ ‘ਤੇ ਬਣ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਆਲਿਆ ਨੇ ਇਸ ਫਿਲਮ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।
ਦੱਸ ਦਈਏ ਕਿ ਅਰੁਣਿਮਾ ਸਿੰਘ ਇਕ ਨੈਸ਼ਨਲ ਵਾਲੀਬਾਲ ਖਿਡਾਰੀ ਸੀ, ਜੋ ਕੁਝ ਲੁਟੇਰਿਆਂ ਨਾਲ ਲੜਦੀ ਹੋਈ ਚੱਲਦੀ ਟਰੇਨ ਤੋ ਡਿੱਗ ਗਈ ਸੀ। ਇਸ ਦੁਰਘਟਨਾ ਵਿਚ ਅਰੁਣਿਮਾ ਨੇ ਆਪਣਾ ਇਕ ਪੈਰ ਖੋ ਦਿੱਤਾ ਸੀ। ਹਾਲਾਂਕਿ, ਅਰੁਣਿਮਾ ਨੇ ਹਿੰਮਤ ਨਹੀਂ ਹਾਰੀ ਅਤੇ ਇਕ ਸਾਲ ਦੇ ਅੰਦਰ ਹੀ ਉਹ ਐਵਰੈਸਟ ‘ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਬਣ ਗਈ।
Arunima sinha on Mount everest
ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ‘ਬੋਰਨ ਅਗੇਨ ਔਨ ਦ ਮਾਉਂਟੇਨ: ਏ ਸਟੋਰੀ ਆੱਫ ਲੂਜ਼ਿੰਗ ਐਵਰੀਥਿੰਗ ਐਂਡ ਫ਼ਾਇੰਡਿੰਗ ਬੈਕ’ ਨਾਮ ਦੀ ਕਿਤਾਬ ‘ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਨੂੰ ਕਰਨ ਜੌਹਰ ਅਤੇ ਵਿਵੇਕ ਰੰਗਾਚਾਰੀ ਪ੍ਰੋਡੀਊਸ ਕਰਨਗੇ।
ਫ਼ਿਲਮ ਲਈ ਅਰੁਣਿਮਾ ਦਾ ਕਿਰਦਾਰ ਨਿਭਾਉਣ ਲਈ ਆਲਿਆ ਨੂੰ ਵਜ਼ਨ ਘਟਾਉਣ ਲਈ ਵੀ ਕਿਹਾ ਗਿਆ ਹੈ। ਇਸ ਫ਼ਿਲਮ ਲਈ ਆਲਿਆ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੀ ਸ਼ੁਰੂਆਤੀ ਸ਼ੂਟਿੰਗ ਲਖਨਊ ਵਿਚ ਕੀਤੀ ਜਾਵੇਗੀ।
ਅਪ੍ਰੈਲ, 2011 ਵਿਚ ਲਖਨਊ ਤੋਂ ਨਵੀਂ ਦਿੱਲੀ ਜਾ ਰਹੀ ਇਕ ਰਾਸ਼ਟਰੀ ਪੱਧਰ ਦੀ ਖਿਡਾਰਨ ਨੂੰ ਕੁਝ ਲੁਟੇਰਿਆਂ ਨੇ ਚੱਲਦੀ ਟਰੇਨ ਤੋਂ ਧੱਕਾ ਦੇ ਦਿੱਤਾ ਸੀ। ਇਸ ਦੁਰਘਟਨਾ ਵਿਚ ਉਸ ਖਿਡਾਰਨ ਨੇ ਆਪਣੀ ਇਕ ਲੱਤ ਗਵਾ ਦਿੱਤੀ ਸੀ। ਦੋ ਸਾਲਾਂ ਬਾਅਦ ਲੋਕਾਂ ਨੇ ਉਸੇ ਖਿਡਾਰਨ ਨੂੰ ਦੁਨਿਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੇਸਟ ‘ਤੇ ਤਿਰੰਗੇ ਨਾਲ ਖੜ੍ਹਾ ਦੇਖਿਆ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕੀਤਾ। ਉਹ ਖਿਡਾਰਨ ਅਰੁਣਿਮਾ ਸਿਨਹਾ ਸੀ।
Book on Arunima sinha
ਹਾਲਾਂਕਿ ਅਰੁਣਿਮਾ ਲਈ ਇਹ ਸਫ਼ਰ ਅਸਾਨ ਨਹੀਂ ਸੀ। ਇਕ ਘਟਨਾ ਵਿਚ ਆਪਣੀ ਲੱਤ ਗਵਾਉਣ ਤੋਂ ਬਾਅਦ ਨਿਰਾਸ਼ ਨਾ ਹੋ ਕੇ ਇਕ ਨਵੀਂ ਮੰਜ਼ਿਲ ਨੂੰ ਅਪਨਾਉਣ ਦਾ ਫੈਸਲਾ ਲਿਆ। ਇਸ ਹੌਂਸਲੇ ਜਿੱਥੇ ਲੋਕਾਂ ਨੇ ਉਸ ਨੂੰ ਦੀ ਤਾਰੀਫ਼ ਕੀਤੀ ਤਾਂ ਕਈ ਲੋਕਾਂ ਨੇ ਉਸਦੀ ਅਲੋਚਨਾ ਵੀ ਕੀਤੀ ਸੀ।ਇਸ ‘ਤੇ ਅਰੁਣਿਮਾ ਸਿੰਘ ਨੇ ਕਿਹਾ ਸੀ ਕਿ, “ਮੈਂ ਜਦੋਂ ਐਵਰੇਸਟ ‘ਤੇ ਫਤਹਿ ਕੀਤੀ ਸੀ ਤਾਂ ਮੈਂ ਦੋਨੋਂ ਹੱਥ ਉੱਪਰ ਚੁੱਕ ਕੇ ਜ਼ੋਰ ਨਾਲ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਦੇਖੋ ਮੈਂ ਕਰ ਦਿਖਾਇਆ।
ਉਹਨਾਂ ਸਾਰੇ ਲੋਕਾਂ ਨੂੰ, ਜਿਨ੍ਹਾਂ ਨੇ ਮੈਨੂੰ ਪਾਗਲ ਕਿਹਾ, ਅਪਾਹਿਜ ਕਿਹਾ ਅਤੇ ਇਹ ਵੀ ਕਿਹਾ ਕਿ ਇਕ ਔਰਤ ਹੋ ਕੇ ਮੈਂ ਅਜਿਹਾ ਨਹੀਂ ਕਰ ਸਕਾਂਗੀ”। ਅਰੁਣਿਮਾ ਨੇ ਕਿਹਾ ਕਿ, “ਮੈਂ ਆਪਣੇ ਅਲੋਚਕਾਂ ਦੀ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਉਹਨਾਂ ਦੀ ਵਜ੍ਹਾ ਤੋਂ ਹੀ ਮੈਨੂੰ ਮੇਰੇ ਟੀਚੇ ਨੂੰ ਹਾਸਿਲ ਕਰਨ ਦਾ ਜਨੂੰਨ ਮਿਲਿਆ ਅਤੇ ਆਖਿਰਕਾਰ ਮੈਂ ਕਰ ਦਿਖਾਇਆ”।
ਅਰੁਣਿਮਾ ਨੇ ਇਕ ਪੈਰ ਦੇ ਸਹਾਰੇ ਐਵਰੇਸਟ ਫਤਹਿ ਕਰਨ ਦੇ ਨਾਲ ਨਾਲ ਕਿਲੀਮੰਜਾਰੋ (ਅਫਰੀਕਾ), ਐਲਬਰਸ( ਰੂਸ), ਕਾਸਟੇਨ ਪਿਰਾਮਿਡ (ਇੰਡੋਨੇਸ਼ੀਆ), ਕਿਜਾਸ਼ਕੋ( ਅਸਟ੍ਰੇਲੀਆ) ਅਤੇ ਮਾਊਂਟ ਅਕੰਕਾਗੁਆ ( ਦੱਖਣੀ ਅਮਰੀਕਾ) ਪਰਬਤ ਚੋਟੀਆਂ ਤੇ ਫਤਹਿ ਹਾਸਿਲ ਕਰ ਲਈ ਹੈ ਅਤੇ ਮਾਊਂਟ ਵਿਨਸਨ ਉਹਨਾਂ ਦੀ ਆਖਰੀ ਮੰਜ਼ਿਲ ਹੈ। ਦੱਖਣੀ ਧਰੁਵ ਦੇ ਅੰਟਾਰਕਟੀਕਾ ਸਥਿਤ ਮਾਊਂਟ ਵਿਨਸਨ ਉਹਨਾਂ ਦੀ ਆਖਰੀ ਮੰਜ਼ਿਲ ਹੈ।