ਜਾਣੋ, ਨਰਿੰਦਰ ਮੋਦੀ ਬਾਇਓਪਿਕ 'ਚ ਕੌਣ ਨਿਭਾ ਰਿਹੈ ਅਮਿਤ ਸ਼ਾਹ ਦਾ ਕਿਰਦਾਰ
Published : Feb 13, 2019, 1:04 pm IST
Updated : Feb 13, 2019, 1:04 pm IST
SHARE ARTICLE
Manoj Joshi to play Amit Shah Role
Manoj Joshi to play Amit Shah Role

ਪਿਛਲੇ ਕੁੱਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਕਾਫ਼ੀ ਚਰਚਾ ਵਿਚ ਹੈ। ਇਸ ਫ਼ਿਲਮ ਵਿਚ ਵਿਵੇਕ ਓਬੇਰਾਏ, ਪੀਐਮ ਨਰਿੰਦਰ ਮੋਦੀ ਦੀ ਭੂਮਿਕਾ...

ਮੁੰਬਈ : ਪਿਛਲੇ ਕੁੱਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਕਾਫ਼ੀ ਚਰਚਾ ਵਿਚ ਹੈ। ਇਸ ਫ਼ਿਲਮ ਵਿਚ ਵਿਵੇਕ ਓਬੇਰਾਏ, ਪੀਐਮ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਹਾਲ ਵਿਚ ਖਬਰ ਆਈ ਸੀ ਕਿ ਇਸ ਫ਼ਿਲਮ ਵਿਚ ਐਕਟਰੈਸ ਬਾਰਸ਼ ਬਿਸ਼ਟ, ਨਰਿੰਦਰ ਮੋਦੀ ਦੀ ਪਤਨੀ ਜਸੋਦਾਬੇਨ ਦੇ ਕਿਰਦਾਰ ਵਿਚ ਨਜ਼ਰ ਆਉਣਗੀ। ਹੁਣ ਇਹ ਵੀ ਸਾਹਮਣੇ ਆ ਗਿਆ ਹੈ ਕਿ ਕਿਹੜੇ ਐਕਟਰ ਫਿਲਮ ਵਿਚ ਬੀਜੇਪੀ ਦੇ ਮੌਜੂਦਾ ਪ੍ਰਧਾਨ ਅਮਿਤ ਸ਼ਾਹ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।

Narendra Modi BiopicNarendra Modi Biopic

ਖਬਰ ਹੈ ਕਿ ਫਿਲਮਾਂ ਅਤੇ ਥਿਏਟਰ ਦੇ ਮਸ਼ਹੂਰ ਐਕਟਰ ਮਨੋਜ ਜੋਸ਼ੀ ਇਸ ਬਾਇਓਪਿਕ ਵਿਚ ਅਮਿਤ ਸ਼ਾਹ ਦੇ ਕਿਰਦਾਰ ਵਿਚ ਵਿਖਾਈ ਦੇਣਗੇ। ਹਾਲ ਹੀ 'ਚ ਮਨੋਜ ਨੇ ਮੁੰਬਈ ਵਿਚ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਰੋਲ ਦਾ ਆਫ਼ਰ ਆਇਆ ਤਾਂ ਉਨ੍ਹਾਂ ਨੇ ਹੋਰ ਪ੍ਰਾਜੈਕਟਸ ਹੱਥ ਵਿਚ ਹੋਣ ਦੇ ਬਾਵਜੂਦ ਤੁਰਤ ਇਸਦੇ ਲਈ ਹਾਮੀ ਭਰ ਦਿਤੀ। ਮਨੋਜ ਨੇ ਕਿਹਾ, ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿ ਮੈਂ ਕਿਸੇ ਜਿੰਦਾ ਵਿਅਕਤੀ ਦਾ ਕਿਰਦਾਰ ਪਰਦੇ 'ਤੇ ਨਿਭਾਉਣ ਜਾ ਰਿਹਾ ਹਾਂ।

Manoj Joshi to play Amit ShahManoj Joshi to play Amit Shah

ਲੋਕਾਂ ਨੂੰ ਮੋਦੀ ਦੀ ਬਾਇਓਪਿਕ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਅਮਿਤ ਸ਼ਾਹ ਦਾ ਮਹੱਤਵਪੂਰਣ ਕਿਰਦਾਰ ਫਿਲਮ ਵਿਚ ਨਿਭਾਉਣ ਜਾ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਅਸਲ ਜ਼ਿੰਦਗੀ ਵਿਚ ਰਾਜਨੀਤਿਕ ਘਟਨਾਕ੍ਰਮ ਬਾਰੇ ਪੜ੍ਹਦੇ ਰਹਿੰਦੇ ਹਾਂ।  ਕਾਮਦੇਵ ਨੇ ਕਿਹਾ ਕਿ ਹਮੇਸ਼ਾ ਇਹ ਜਾਨਣਾ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਦੇਸ਼ ਵਿਚ ਕੀ ਹੋ ਰਿਹਾ ਹੈ।  

Manoj JoshiManoj Joshi

ਮਨੋਜ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ 'ਚ ਅਮਿਤ ਸ਼ਾਹ ਇਕ ਚੰਗੇ ਸੰਗਠਨਕਰਤਾ ਹਨ। ਫ਼ਿਲਮ ਬਾਰੇ ਅਪਣੀ ਤਿਆਰਿਆਂ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਦੇ ਭਾਸ਼ਣਾਂ ਨੂੰ ਸੁਣ ਰਿਹਾ ਹਾਂ ਅਤੇ ਉਨ੍ਹਾਂ ਬਾਰੇ 'ਚ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਬਹੁਤ ਜ਼ਰੂਰੀ ਪੈਣ 'ਤੇ ਹੀ ਮੇਕਅਪ ਦਾ ਇਸਤੇਮਾਲ ਕਰਾਂਗੇ। ਜਿਵੇਂ - ਜਿਵੇਂ ਫਿਲਮ ਅੱਗੇ ਵਧੇਗੀ ਤਾਂ ਉਸ ਵਿਚ ਮੇਰੀ ਵੱਖ - ਵੱਖ ਹੇਅਰਸਟਾਇਲ ਵੀ ਨਜ਼ਰ ਆਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement