ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਰਵੀ ਸ਼ਾਸਤਰੀ
Published : Jul 12, 2017, 5:10 am IST
Updated : Apr 6, 2018, 3:08 pm IST
SHARE ARTICLE
Ravi Shastri
Ravi Shastri

ਰਵੀ ਸ਼ਾਸਤਰੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਹੋਣਗੇ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ। ਸ਼ਾਸਤਰੀ ਦਾ ਨਾਮ ਕੋਚ ਦੇ...

ਨਵੀਂ ਦਿੱਲੀ, 11 ਜੁਲਾਈ: ਰਵੀ ਸ਼ਾਸਤਰੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਹੋਣਗੇ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ। ਸ਼ਾਸਤਰੀ ਦਾ ਨਾਮ ਕੋਚ ਦੇ ਅਹੁਦੇ ਵਿਚ ਪਹਿਲਾਂ ਤੋਂ ਹੀ ਅੱਗੇ ਚੱਲ ਰਿਹਾ ਸੀ। ਸ਼ਾਸਤਰੀ ਸ੍ਰੀਲੰਕਾ ਦੌਰੇ ਤੋਂ ਟੀਮ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ।
ਕ੍ਰਿਕਟ ਸਲਾਹਕਾਰ ਕਮੇਟੀ ਨੇ ਸੋਮਵਾਰ ਨੂੰ ਪੰਜ ਉਮੀਦਵਾਰਾਂ ਦਾ ਇੰਟਰਵਿਊ ਲਿਆ ਸੀ ਜਿਸ ਵਿਚ ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਟਾਮ ਮੂਡੀ, ਰਿਚਰਡ ਪਾਇਬਸ ਅਤੇ ਲਾਲ ਚੰਦ ਰਾਜਪੂਤ ਸ਼ਾਮਲ ਸਨ। ਅਨਿਲ ਕੁੰਬਲੇ ਦੇ ਵਿਵਾਦਮਈ ਹਾਲਾਤ ਵਿਚ ਅਸਤੀਫ਼ਾ ਦੇਣ ਤੋਂ ਬਾਅਦ ਇਹ ਅਹੁਦਾ ਖ਼ਾਲੀ ਹੋਇਆ ਹੈ। ਸ਼ਾਸਤਰੀ ਟੀਮ ਦੇ ਦੂਜੀ ਵਾਰ ਕੋਚ ਬਣੇ ਹਨ ਉਨ੍ਹਾਂ ਨੂੰ ਕਪਤਾਨ ਕੋਹਲੀ ਦੀ ਪਸੰਦ ਦਸਿਆ ਜਾ ਰਿਹਾ ਹੈ।
ਇਸ ਸਬੰਧ ਵਿਚ ਜਾਣਕਾਰੀ ਰਖਣ ਵਾਲੇ ਬੀਸੀਸੀਆਈ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਅੰਤਿਮ ਫ਼ੈਸਲਾ ਕ੍ਰਿਕਟ ਸਲਾਹਕਾਰ ਕਮੇਟੀ ਨੇ ਲਿਆ ਹੈ, ਇਸ ਬਾਰੇ ਕਪਤਾਨ ਵਿਰਾਟ ਕੋਹਲੀ ਨੂੰ ਸਿਰਫ਼ ਸੂਚਿਤ ਕੀਤਾ ਗਿਆ ਸੀ ਉੁਨ੍ਹਾਂ ਤੋਂ ਕੋਈ ਸਲਾਹ ਨਹੀਂ ਲਈ ਗਈ।
ਉਨ੍ਹਾਂ ਕਿਹਾ ਕਿ ਜਦੋਂ ਸੌਰਵ ਗਾਂਗੁਲੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਵਿਰਾਟ ਨਾਲ ਗੱਲ ਕਰਨਗੇ ਤਾਂ ਉਨ੍ਹਾਂ ਦਾ ਮਤਲਬ ਹੈ ਕਿ ਉਸ ਦੇ ਬ੍ਰੇਕ ਤੋਂ ਪਰਤਣ ਤੋਂ ਬਾਅਦ ਉਸ ਨੂੰ ਦਸਿਆ ਜਾਵੇਗਾ ਕਿ ਸੀਏਸੀ ਨੂੰ ਹਰ ਇਕ ਉਮੀਦਵਾਰ ਬਾਰੇ ਕੀ ਲਗਦਾ ਹੈ? ਜਿਨ੍ਹਾਂ ਦਾ ਉਨ੍ਹਾਂ ਨੇ ਇੰਟਰਵਿਊ ਲਿਆ ਅਤੇ ਆਖ਼ਰ ਕਿਉੁਂ ਉਹ ਕਿਸੇ ਉਮੀਦਵਾਰ ਨੂੰ ਚੁਣ ਰਹੇ ਹਨ।  
ਸੂਤਰਾਂ ਨੇ ਦਸਿਆ ਕਿ ਇੰਟਰਵਿਊ ਦੌਰਾਨ ਤਿੰਨ ਸਰਵੋਤਮ ਪੇਸ਼ਕਾਰੀ ਰਿਚਰਡ ਪਾਇਬਸ, ਟਾਮ ਮੂਡੀ ਅਤੇ ਰਵੀ ਸ਼ਾਸਤਰੀ ਨੇ ਦਿਤੀ। ਸੂਤਰ ਨੇ ਦਸਿਆ, 'ਕੁੱਝ ਉਮੀਦਵਾਰ ਚੰਗੇ ਸਨ। ਪਾਇਬਸ ਅਤੇ ਮੂਡੀ ਵਿਸ਼ੇਸ਼ ਰੂਪ ਤੋਂ ਸਖ਼ਤ ਸਵਾਲਾਂ ਲਈ ਕਾਫ਼ੀ ਚੰਗੀ ਤਰ੍ਹਾਂ ਤਿਆਰ ਸਨ। ਰਵੀ ਅਤੇ ਵੀਰੂ ਨੇ ਵੀ ਕੁੱਝ ਸਖ਼ਤ ਸਵਾਲਾਂ ਦੇ ਵਿਸਤਾਰ ਪੂਰਕ ਜਵਾਬ ਦਿਤੇ। ਦੋ ਆਧਾਰਭੂਤ ਸਵਾਲ ਹਰ ਇਕ ਉਮੀਦਵਾਰ ਤੋਂ ਪੁਛੇ ਗਏ ਸਨ।' ਉਨ੍ਹਾਂ ਕਿਹਾ, 'ਪਹਿਲਾ ਇਹ ਵੀ ਇੰਗਲੈਂਡ ਵਿਚ ਹੋਣ ਵਾਲੇ 2019 ਵਿਸ਼ਵ ਕੱਪ ਲਈ ਉੁਨ੍ਹਾਂ ਦਾ ਕੀ ਵੀਜ਼ਨ ਹੈ ਅਤੇ ਦੂਜਾ ਕਪਤਾਨ ਦੀ ਤੁਲਨਾ ਵਿਚ ਕੋਚ ਦੀ ਭੂਮਿਕਾ। ਉੁਨ੍ਹਾਂ ਤੋਂ ਪੁਛਿਆ ਗਿਆ ਸੀ ਕਿ ਕਿਸੇ ਨਾਜ਼ੁਕ ਸਥਿਤੀ ਵਿਚ ਸਾਹਮਣੇ ਆਉਣ 'ਤੇ ਉਹ ਇਸ ਤੋਂ ਕਿਵੇਂ ਨਿਪਟਣਗੇ।' (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement