
ਦੱਖਣ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਯਾਨੀ ਸਨਿਚਰਵਾਰ ਨੂੰ ਭਾਰਤ ਦੇ ਜੂਨੀਅਰ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ...
ਕੋਲੰਬੋ : ਦੱਖਣ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਯਾਨੀ ਸਨਿਚਰਵਾਰ ਨੂੰ ਭਾਰਤ ਦੇ ਜੂਨੀਅਰ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਦੀ ਬਦੌਲਤ ਭਾਰਤ ਨੇ ਪਹਿਲੇ ਦਿਨ ਹੀ 11 ਸੋਨੇ ਦੇ ਤਮਗੇ ਜਿੱਤ ਲਏ। ਇਸ ਤੋਂ ਇਲਾਵਾ ਭਾਰਤ ਜੂਨੀਅਰਾਂ ਸਟਾਰਾਂ ਨੇ ਅਪਣੇ ਵਧੀਆਂ ਪ੍ਰਦਰਸ਼ਨ ਸਦਕਾ ਦਸ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਵੀ ਹਾਸਲ ਕਰ ਲਏ। ਦਸ ਦਈਏ ਕਿ ਭਾਰਤ ਵਲੋਂ ਪਹਿਲਾ ਤਮਗਾ ਜੈਵਲਿਨ ਥਰੋਅ ਵਿਚ ਜਿੱਤਿਆ ਗਿਆ ਇਸ ਤਮਗੇ ਨੂੰ ਦਿਵਾਉਣ ਵਾਲਾ ਅਰਸ਼ਦੀਪ ਸਿੰਘ ਸੀ ਜਿਸ ਨੇ 71.47 ਮੀਟਰ ਦਾ ਲੰਬਾ ਥਰੋ ਮਾਰ ਕੇ ਨਵਾਂ ਮੀਟ ਰਿਕਾਰਡ ਅਪਣੇ ਨਾਮ ਕਰ ਲਿਆ ਤੇ ਦੇਸ਼ ਦੀ ਝੋਲੀ ਪਹਿਲਾ ਸੋਨ ਤਮਗਾ ਪਾ ਦਿਤਾ।
south asian athletics championships
ਇਸ ਤੋਂ ਇਲਾਵਾ ਕਿਰਨ ਬਾਲੀਅਾਨ ਨੇ ਸ਼ਾਟ ਪੁੱਟ ਮੁਕਾਬਲੇ ਵਿਚ 14.77 ਮੀਟਰ ਦਾ ਥਰੋ ਨਾਲ ਸੱਭ ਤੋਂ ਅੱਵਲ ਰਹਿ ਕੇ ਸੋਨ ਤਮਗਾ ਜਿੱਤ ਲਿਆ। ਭਾਰਤੀ ਲੜਕੀਆਂ ਵਲੋਂ ਕਿਰਨ ਬਾਲੀਆਨ ਨੇ ਭਾਰਤ ਨੂੰ ਪਹਿਲਾ ਸੋਨ ਤਮਗਾ ਜਿਤ ਕੇ ਦਿਤਾ। ਇਸ ਤੋਂ ਇਲਾਵਾ ਭਾਰਤੀ ਐਥਲੀਟਾਂ ਨੇ ਲੜਕਿਆਂ ਦੇ ਲਾਂਗ ਜੰਪ, ਲੜਕੀਆਂ ਦੀ 100 ਮੀਟਰ ਰੁਕਾਵਟ ਦੌੜ ਅਤੇ 1500 ਮੀਟਰ ਦੌੜ ਵਿਚ ਨਵੇਂ ਮੀਟ ਰਿਕਾਰਡ ਬਣਾਏ। ਲੋਕੇਸ਼ ਸਤਿਆਨਾਥਨ (7.74) ਨੇ ਲਾਂਗ ਜੰਪ ਵਿਚ ਸੋਨ ਤਮਗਾ ਜਿੱਤਿਆ ਜਦੋਂ ਕਿ ਸਪਨਾ ਕੁਮਾਰੀ ਨੇ 100 ਮੀਟਰ ਰੁਕਾਵਟ ਦੌੜ ਵਿਚ ਸੋਨ ਅਤੇ ਦੁਰਗਾ ਨੇ 1500 ਮੀਟਰ ਦੌੜ ਵਿਚ ਸੋਨ ਤਮਗੇ ਜਿੱਤੇ।
south asian athletics championships
ਚਾਰ ਗੁਣਾ 100 ਮੀਟਰ ਰਿਲੇ ਵਿਚ ਲੜਕਿਆਂ ਨੇ ਸੋਨ ਅਤੇ ਲੜਕੀਆਂ ਨੇ ਚਾਂਦੀ ਤਮਗੇ ਜਿਤੇ। ਤੁਹਾਨੂੰ ਦਸ ਦਈਏ ਕਿ ਦੱਖਣ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੇ ਅੰਤ ਤਕ ਭਾਰਤੀ ਐਖਲੀਟਾਂ ਵਲੇੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ 11 ਸੋਨ ਤਮਗੇ, 10 ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤ ਲਏ ਹਨ।