
ਮੌਕੇ ’ਤੇ ਪਹੁੰਚੀ ਪੁਲਿਸ
ਨਵੀਂ ਦਿੱਲੀ : ਰਾਜਧਾਨੀ ਦੇ ਛਤਰਪਾਲ ਸਟੇਡੀਅਮ ’ਚ ਮਾਊਨ ਟਾਊਨ ਥਾਣਾ ਪੁਲਿਸ ਨੂੰ ਮੰਗਲਵਾਰ ਰਾਤ ਦੋ ਵਜੇ ਫ਼ਾਈਰਿੰਗ ਦੀ ਸੂਚਨਾ ਮਿਲੀ। ਦੇਰ ਰਾਤ ਹੋਈ ਇਸ ਗੋਲੀਬਾਰੀ ਵਿਚ ਪੰਜ ਪਹਿਲਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
Firing
ਉਸ ਦੀ ਪਛਾਣ ਸਾਗਰ (23) ਵਜੋਂ ਹੋਈ, ਜੋ ਮਾਡਲ ਟਾਊਨ ਵਿਚ ਰਹਿੰਦਾ ਸੀ। ਉਹ ਦਿੱਲੀ ਪੁਲਿਸ ਵਿਚ ਇਕ ਹੈੱਡ ਕਾਂਸਟੇਬਲ ਦਾ ਪੁੱਤਰ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।
Sushil Kumar
ਇਸ ਮਾਮਲੇ ਵਿਚ ਓਲੰਪਿਕ ਤਗਮਾ ਜੇਤੂ ਸੁਸ਼ੀਲ ਪਹਿਲਵਾਨ ਅਤੇ ਉਸਦੇ ਕੁੱਝ ਸਾਥੀ ਖਿਡਾਰੀਆਂ ਦੇ ਨਾਮ ਸਾਹਮਣੇ ਆਏ ਹਨ। ਪੁਲਿਸ ਦੁਆਰਾ ਦਰਜ ਕੀਤੇ ਕੇਸ ਵਿਚ ਸੁਸ਼ੀਲ ਪਹਿਲਵਾਨ ਦਾ ਨਾਂ ਵੀ ਦਸਿਆ ਗਿਆ ਹੈ।
Sushil Kumar
ਪੁਲਿਸ ਉਸ ਦੀ ਭੂਮਿਕਾ ਨੂੰ ਜਾਇਜ਼ ਠਹਿਰਾਉਂਦਿਆਂ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਵਿਚ ਕਰੀਬ 1: 21 ਮਿੰਟ ’ਤੇ ਵਾਪਰੀ। ਦਸਿਆ ਜਾ ਰਿਹਾ ਹੈ ਦੋ ਮੁੰਡਿਆਂ ਨੇ ਗੋਲੀਆਂ ਚਲਾਈਆਂ ਹਨ।
Chhatrasal Stadium
ਮੌਕੇ ’ਤੇ ਪੁਲਿਸ ਨੂੰ ਕੋਈ ਚਸ਼ਮਦੀਦ ਨਹੀਂ ਮਿਲਿਆ ਪਰ ਸਟੇਡੀਅਮ ਦੇ ਬਾਹਰ ਪੰਜ ਗੱਡੀਆਂ ਖੜ੍ਹੀਆਂ ਮਿਲੀਆਂ। ਉਕਤ ਵਾਹਨਾਂ ਨੂੰ ਚੈੱਕ ਕਰਨ ’ਤੇ ਸਕੋਰਪਿਉ ਤੋਂ ਲੋਡਿਡ ਬੈਰਲ ਬੰਦੂਕ, ਤਿੰਨ ਕਾਰਤੂਸ ਤੇ ਪਾਰਕਿੰਗ ਤੋਂ ਦੋ ਡੰਡੇ ਵੀ ਬਰਾਮਦ ਹੋਏ। (ਏਜੰਸੀ)