ਖ਼ਬਰਾਂ |

ਤਾਜ਼ਾ |

ਘਰ ਪੁੱਜੇ ਅਰਸ਼ਦੀਪ ਦਾ ਸ਼ਾਨਦਾਰ ਸਵਾਗਤ, ਜਾਣੋ ਕੀ ਕਿਹਾ ਭਵਿੱਖ ਦੀਆਂ ਯੋਜਨਾਵਾਂ ਬਾਰੇ
Published : Jul 6, 2024, 11:05 pm IST
Updated : Jul 6, 2024, 11:05 pm IST
SHARE ARTICLE
Arshdeep Singh with fans.
Arshdeep Singh with fans.

ਇਸ ਪਲ ਦਾ ਅਨੰਦ ਲੈਣਾ ਚਾਹੁੰਦਾ ਹਾਂ ਅਤੇ ਪਰਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ: ਅਰਸ਼ਦੀਪ 

ਚੰਡੀਗੜ੍ਹ: ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਇੱਥੇ ਉਨ੍ਹਾਂ ਦੇ ਜੱਦੀ ਸ਼ਹਿਰ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਪ੍ਰਸ਼ੰਸਕਾਂ ਅਤੇ ਪਰਵਾਰਕ ਜੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਏ, ਜਲੂਸ ਕੱਢੇ ਅਤੇ ਭੰਗੜਾ ਪੇਸ਼ ਕੀਤਾ। 

ਅਰਸ਼ਦੀਪ ਨੇ ਹਾਲ ਹੀ ’ਚ ਭਾਰਤ ਦੀ ਟੀ -20 ਵਿਸ਼ਵ ਕੱਪ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ 17 ਵਿਕਟਾਂ ਲਈਆਂ ਅਤੇ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਫਜ਼ਲਹਾਕ ਫਾਰੂਕੀ ਦੇ ਨਾਲ ਸੱਭ ਤੋਂ ਵੱਧ ਵਿਕਟਾਂ ਲੈਣ ਵਾਲਿਆਂ ਦੀ ਸੂਚੀ ’ਚ ਚੋਟੀ ’ਤੇ ਰਿਹਾ। 

ਅਰਸ਼ਦੀਪ ਨੇ ਕਿਹਾ, ‘‘ਮੈਂ ਸਾਰੇ ਫਾਰਮੈਟਾਂ ’ਚ ਖੇਡਣਾ ਚਾਹੁੰਦਾ ਹਾਂ ਪਰ ਇਸ ਸਮੇਂ ਮੈਂ ਇਸ ਪਲ ਦਾ ਅਨੰਦ ਲੈਣਾ ਚਾਹੁੰਦਾ ਹਾਂ ਅਤੇ ਅਪਣੇ ਪਰਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।’’ ਅਰਸ਼ਦੀਪ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ। ਮੈਨੂੰ ਇੰਨਾ ਪਿਆਰ ਦੇਣ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ’’ 

ਅਰਸ਼ਦੀਪ ਦੇ ਪ੍ਰਸ਼ੰਸਕਾਂ ਨੇ ਟੀਮ ਇੰਡੀਆ ਦੀਆਂ ਜਰਸੀਆਂ ਪਹਿਨੀਆਂ ਅਤੇ ਤਿਰੰਗਾ ਲਹਿਰਾਇਆ ਜਦੋਂ ਉਸ ਨੇ ਮੁੰਬਈ ਤੋਂ ਚੰਡੀਗੜ੍ਹ ਪਹੁੰਚਣ ’ਤੇ ਉਸ ਦਾ ਸਵਾਗਤ ਕੀਤਾ। 

SHARE ARTICLE

ਏਜੰਸੀ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement