
ਹੁਣ ਕਾਂਸੀ ਦਾ ਤਮਗਾ ਲਏ ਖੇਡਣਗੇ
ਟੋਕੀਓ: ਟੋਕੀਓ ਉਲੰਪਿਕਸ ਵਿੱਚ ਭਾਰਤ ਵੱਲੋਂ ਤਮਗੇ ਦੇ ਦਾਅਵੇਦਾਰ ਪਹਿਲਵਾਨ ਬਜਰੰਗ ਪੁਨੀਆ ਸੈਮੀਫਾਈਨਲ ਮੈਚ ਹਾਰ ਗਏ ਹਨ। ਅਜ਼ਰਬੈਜਾਨ ਦੇ ਹਾਜੀ ਐਲਿਏਵ ਨੇ ਉਨ੍ਹਾਂ ਨੂੰ 12-5 ਨਾਲ ਹਰਾਇਆ। ਐਲਿਏਵ 57 ਕਿਲੋਗ੍ਰਾਮ ਵਿੱਚ ਰੀਓ 2016 ਦੇ ਕਾਂਸੀ ਤਮਗਾ ਜੇਤੂ ਅਤੇ 61 ਕਿਲੋਗ੍ਰਾਮ ਵਿੱਚ 3 ਵਾਰ ਦੀ ਵਿਸ਼ਵ ਚੈਂਪੀਅਨ ਹਨ।
Bajrang Punia
ਹੁਣ ਬਜਰੰਗ ਪੁਨੀਆ ਸ਼ਨੀਵਾਰ ਨੂੰ ਕਾਂਸੀ ਦੇ ਤਗਮੇ ਲਈ ਮੈਦਾਨ ਵਿੱਚ ਉਤਰਣਗੇ ਸ਼ੁਰੂਆਤੀ ਮਿੰਟ ਵਿੱਚ ਬਜਰੰਗ ਨੇ ਇੱਕ ਅੰਕ ਦੀ ਬੜ੍ਹਤ ਬਣਾ ਲਈ ਸੀ ਪਰ, ਅਜ਼ਰਬੈਜਾਨ ਦੇ ਪਹਿਲਵਾਨ ਨੇ ਬਜਰੰਗ 'ਤੇ ਆਪਣਾ ਜ਼ੋਰ ਵਿਖਾਇਆ।
Bajrang Punia
ਅਜ਼ਰਬੈਜਾਨ ਦੇ ਪਹਿਲਵਾਨ ਨੇ ਬਜਰੰਗ ਦੇ ਵਿਰੁੱਧ ਇੱਕ ਛੋਟੀ ਜਿਹੀ ਬਾਜ਼ੀ ਦੀ ਮਦਦ ਨਾਲ ਕਈ ਅੰਕ ਹਾਸਲ ਕਰ ਲਏ। 65 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਮੈਚ ਵਿੱਚ ਪੂਨੀਆ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗਾ ਜੇਤੂ ਇਰਾਨ ਦੇ ਮੋਰਤੇਜ਼ਾ ਘਿਆਸੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
Bajrang Punia