ਏਸ਼ੀਆਈ ਖੇਡਾਂ: ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ

By : GAGANDEEP

Published : Oct 6, 2023, 6:08 pm IST
Updated : Oct 6, 2023, 6:08 pm IST
SHARE ARTICLE
photo
photo

ਟੀਮ ਇੰਡੀਆ ਨੇ ਨੌਂ ਸਾਲਾਂ ਬਾਅਦ ਇਨ੍ਹਾਂ ਖੇਡਾਂ 'ਚ ਹਾਕੀ ਵਿਚ ਜਿੱਤਿਆ ਸੋਨ ਤਮਗਾ

 

ਨਵੀਂ ਦਿੱਲੀ: ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਸੋਨ ਤਗਮਾ ਮੁਕਾਬਲੇ ਵਿੱਚ ਭਾਰਤ ਨੇ 2018 ਦੇ ਸੋਨ ਤਗਮਾ ਜੇਤੂ ਜਾਪਾਨ ਨੂੰ 5-1 ਨਾਲ ਹਰਾਇਆ। ਇਸ ਜਿੱਤ ਨਾਲ ਟੀਮ ਇੰਡੀਆ ਨੇ ਨੌਂ ਸਾਲਾਂ ਬਾਅਦ ਇਨ੍ਹਾਂ ਖੇਡਾਂ ਵਿੱਚ ਹਾਕੀ ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤ ਨੇ ਆਖਰੀ ਵਾਰ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ 2014 ਦੀਆਂ ਇੰਚੀਓਨ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਸੀ।

ਇਸ ਦੇ ਨਾਲ ਹੀ 2023 ਅਤੇ 2014 ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਨੇ 1966 ਅਤੇ 1998 ਦੀਆਂ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਚਾਰ ਸੋਨ ਤਗ਼ਮੇ ਤੋਂ ਇਲਾਵਾ ਟੀਮ ਇੰਡੀਆ ਨੇ 1958, 1962, 1970, 1974, 1978, 1982, 1990, 1994, 2002 ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜਦਕਿ 1986, 2010 ਅਤੇ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਭਾਰਤ ਨੇ ਜਾਪਾਨ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਪਹਿਲਾ ਗੋਲ ਦੂਜੇ ਕੁਆਰਟਰ ਵਿੱਚ ਕੀਤਾ। ਇਸ ਤੋਂ ਬਾਅਦ ਭਾਰਤ ਨੇ ਤੀਜੇ ਅਤੇ ਚੌਥੇ ਕੁਆਰਟਰ ਵਿੱਚ ਦੋ-ਦੋ ਗੋਲ ਕੀਤੇ। ਭਾਰਤ ਲਈ ਮਨਪ੍ਰੀਤ ਸਿੰਘ (25ਵੇਂ ਮਿੰਟ), ਅਮਿਤ ਰੋਹੀਦਾਸ (36ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (32ਵੇਂ ਮਿੰਟ) ਅਤੇ ਅਭਿਸ਼ੇਕ (48ਵੇਂ ਮਿੰਟ) ਨੇ ਗੋਲ ਕੀਤੇ। ਜਾਪਾਨ ਲਈ ਇਕਮਾਤਰ ਗੋਲ ਤਨਾਕਾ ਸੇਰੇਨ ਨੇ ਕੀਤਾ।

ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿਚ ਇਕ ਵਾਰ ਵੀ ਨਹੀਂ। ਭਾਰਤੀ ਟੀਮ ਏਸ਼ੀਆਈ ਖੇਡਾਂ ਦੇ ਚੱਲ ਰਹੇ ਐਡੀਸ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ। ਉਸ ਨੇ ਗਰੁੱਪ ਪੜਾਅ ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ। ਟੀਮ ਇੰਡੀਆ ਨੇ ਗਰੁੱਪ ਦੌਰ 'ਚ 58 ਗੋਲ ਕੀਤੇ ਸਨ। ਉਸਦੇ ਖਿਲਾਫ ਸਿਰਫ ਪੰਜ ਗੋਲ ਹੀ ਹੋਏ ਸਨ। ਭਾਰਤ ਨੇ ਸੈਮੀਫਾਈਨਲ ਵਿੱਚ ਵੀ ਪੰਜ ਗੋਲ ਕੀਤੇ। ਹਾਲਾਂਕਿ ਦੱਖਣੀ ਕੋਰੀਆ ਵੀ ਤਿੰਨ ਗੋਲ ਕਰਨ 'ਚ ਕਾਮਯਾਬ ਰਿਹਾ। ਭਾਰਤ ਨੇ ਫਾਈਨਲ ਵਿੱਚ ਪੰਜ ਗੋਲ ਕੀਤੇ ਅਤੇ ਉਸ ਖ਼ਿਲਾਫ਼ ਸਿਰਫ਼ ਇੱਕ ਗੋਲ ਹੋ ਸਕਿਆ। ਭਾਵ, ਪੂਰੇ ਟੂਰਨਾਮੈਂਟ ਵਿੱਚ ਭਾਰਤ ਨੇ 68 ਗੋਲ ਕੀਤੇ ਅਤੇ ਉਸਦੇ ਖਿਲਾਫ ਸਿਰਫ ਨੌਂ ਗੋਲ ਹੋਏ।

 ਭਾਰਤੀ ਹਾਕੀ ਟੀਮ ਨੇ ਗੱਡੇ ਜਿੱਤ ਦੇ ਝੰਡੇ, ਨਹੀਂ ਹਾਰੀ ਇਕ ਵੀ ਮੈਚ
ਪਹਿਲਾ ਮੈਚ: ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ
ਦੂਜਾ ਮੈਚ: ਸਿੰਗਾਪੁਰ ਨੂੰ 16-1 ਨਾਲ ਹਰਾਇਆ
ਤੀਜਾ ਮੈਚ: ਜਾਪਾਨ ਨੂੰ 4-2 ਨਾਲ ਹਰਾਇਆ
ਚੌਥਾ ਮੈਚ: ਪਾਕਿਸਤਾਨ ਨੂੰ 10-2 ਨਾਲ ਹਰਾਇਆ
ਪੰਜਵਾਂ ਮੈਚ: ਬੰਗਲਾਦੇਸ਼ ਨੂੰ 12-0 ਨਾਲ ਹਰਾਇਆ।
ਸੈਮੀਫਾਈਨਲ: ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ
ਫਾਈਨਲ : ਜਾਪਾਨ ਨੂੰ 5-1 ਨਾਲ ਹਰਾ ਕੇ ਜਿੱਤਿਆ ਸੋਨ ਤਗਮਾ ਜਿੱਤਿਆ 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement