ਫ਼ਿਲਮ ‘83’ ਦੇ ਲਈ ਕਪਿਲ ਦੇਵ ਤੋਂ ਕੋਚਿੰਗ ਲੈਣਗੇ ਅਦਾਕਾਰ ਰਣਵੀਰ ਸਿੰਘ
Published : Feb 7, 2019, 3:02 pm IST
Updated : Feb 7, 2019, 3:04 pm IST
SHARE ARTICLE
Rajvir Singh with Kapil Dev
Rajvir Singh with Kapil Dev

ਕਬੀਰ ਖਾਨ ਦੀ ‘‘83’’ ਵਿੱਚ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਜਾ ਰਹੇ ਅਦਾਕਾਰ ਰਣਵੀਰ ਸਿੰਘ ਇਸ ਖੇਡ ਡਰਾਮਾ ਫਿਲਮ ਲਈ ਸਾਬਕਾ ਪ੍ਰਸਿੱਧ ਕ੍ਰਿਕਟਰ...

ਮੁੰਬਈ :  ਕਬੀਰ ਖਾਨ ਦੀ ‘‘83’’ ਵਿੱਚ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਜਾ ਰਹੇ ਅਦਾਕਾਰ ਰਣਵੀਰ ਸਿੰਘ ਇਸ ਖੇਡ ਡਰਾਮਾ ਫਿਲਮ ਲਈ ਸਾਬਕਾ ਪ੍ਰਸਿੱਧ ਕ੍ਰਿਕਟਰ ਦੇ ਨਾਲ ਛੇਤੀ ਹੀ ਟ੍ਰੇਨਿੰਗ ਸ਼ੁਰੂ ਕਰਨਗੇ। ਇਸ ਫਿਲਮ ਵਿਚ ਕਪਿਲ ਦੀ ਕਪਤਾਨੀ ਵਿਚ ਭਾਰਤ ਦੀ ਜਿੱਤ ਦੀ ਕਹਾਣੀ ਵਿਖਾਈ ਜਾਵੇਗੀ ਜਦੋਂ ਭਾਰਤੀ ਟੀਮ ਨੇ ਫਾਇਨਲ ਵਿਚ ਵੈਸਟਇੰਡੀਜ਼ ਨੂੰ ਹਰਾ ਕੇ 1983 ਵਿਚ ਪਹਿਲਾ ਵਿਸ਼ਵਕੱਪ ਖਿਤਾਬ ਜਿੱਤਿਆ ਸੀ। ਰਣਵੀਰ ਨੇ ਇਕ ਬਿਆਨ ਵਿਚ ਕਿਹਾ,  ‘‘ਮੈਂ ਕਪਿਲ ਸਰ ਦੇ ਨਾਲ ਸਮਾਂ ਗੁਜ਼ਾਰਨ ਲਈ ਉਤਸ਼ਾਹਿਤ ਹਾਂ।

kapil Dev kapil Dev

ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਨਾਲ ਗੁਜ਼ਾਰਿਆ ਜਾਣ ਵਾਲਾ ਸਮਾਂ ਆਪਣੇ ਆਪ ਨੂੰ ਉਨ੍ਹਾਂ ਦੇ ਸ਼ਖਸੀਅਤ ਵਿਚ ਢਾਲਣ ਦੀ ਪ੍ਰੀਕ੍ਰਿਆ ਵਿਚ ਜ਼ਰੂਰੀ ਹੋਵੇਗਾ।’’ ਉਨ੍ਹਾਂ ਨੇ ਕਿਹਾ,  ‘‘ਮੈਂ ਉਨ੍ਹਾਂ ਤੋਂ ਜਿਨ੍ਹਾ ਸਿੱਖ ਸਕਦਾ ਹਾਂ ਓਨਾ ਸਿੱਖਣਾ ਚਾਹੁੰਦਾ ਹਾਂ। ਉਨ੍ਹਾਂ ਦੀ ਕਹਾਣੀ,  ਉਨ੍ਹਾਂ ਦੇ ਅਨੁਭਵ, ਉਨ੍ਹਾਂ ਦੇ ਵਿਚਾਰ,  ਉਨ੍ਹਾਂ ਦੀਆਂ ਭਾਵਨਾਵਾਂ,  ਉਨ੍ਹਾਂ ਦੀ ਸ਼ਕਤੀ  ਸੰਧੂ ਵਲੋਂ ਲਈ ਟ੍ਰੇਨਿੰਗ : 33 ਸਾਲ  ਦੇ ਐਕਟਰ ਨੇ ਇਸ ਤੋਂ ਪਹਿਲਾਂ ਬਲਵਿੰਦਰ ਸਿੰਘ  ਸੰਧੂ ਤੋਂ ਟ੍ਰੇਨਿੰਗ ਲਈ ਸੀ।

Kapil DevKapil Dev

  ਜਿਨ੍ਹਾਂ ਦੀ ਭੂਮਿਕਾ ਫਿਲਮ ਵਿਚ ਪੰਜਾਬੀ ਸਿੰਗਰ-ਐਕਟਰ ਐਮੀ ਵਿਰਕ ਨਿਭਾਉਣਗੇ। ਤਿੰਨ ਹਫ਼ਤੇ ਬਿਤਾਉਣਗੇ : ਰਣਵੀਰ ਅਪਣੀ ਭੂਮਿਕਾ ਲਈ ਕਪਿਲ ਦੀਆਂ ਆਦਤਾਂ ਅਤੇ ਰਵੱਈਏ ਨੂੰ ਅਪਨਾਉਣ ਦੇ ਨਾਲ ਮੋਹਾਲੀ ਵਿਚ ਤਿੰਨ ਹਫ਼ਤੇ ਲਈ ਉਨ੍ਹਾਂ ਦੇ ਨਾਲ ਬਿਤਾਉਣਗੇ। ਉਹ ਸਾਬਕਾ ਕ੍ਰਿਕਟਰ ਦੀ ਗੇਂਦਬਾਜੀ ਦੀ ਵੱਖਰੀ ਸ਼ੈਲੀ ਵੀ ਸਿੱਖਣਗੇ। ਇਹ ਮਸ਼ਹੂਰ ਫਿਲਮ 10 ਅਪ੍ਰੈਲ 2020 ਵਿਚ ਰਿਲੀਜ ਹੋਵੇਗੀ। ‘‘83’’ ਦਾ ਪ੍ਰੋਡਕਸ਼ਨ ਸ਼ਹਿਦ ਮੰਟੇਲਾ, ਵਿਸ਼ਨੂੰ ਇੰਦੁਰੀ ਅਤੇ ਖਾਨ ਨੇ ਕੀਤਾ ਹੈ।

  Ranvir Singh Seeing Enjoying IPL MatchRanvir Singh 

ਦੱਸ ਦਈਏ ਕਿ ਬਾਲੀਵੁਡ  ਦੇ ਬਾਜੀਰਾਓ ਰਣਵੀਰ ਸਿੰਘ ਇਹ ਦਿਨਾਂ ਵਿਚ ਡਾਇਰੈਕਟਰ ਜੋਆ ਅਖ਼ਤਰ ਦੀ ‘‘ਗੱਲੀ ਬੁਆਏ’’ ਫ਼ਿਲਮ ਵੀ ਕਰ ਰਹੇ ਹਨ। ਜਿਸ ਵਿਚ ਉਨ੍ਹਾਂ ਦੇ ਨਾਲ ਆਲੀਆ ਭੱਟ ਹਨ। ਫਿਲਮ 14 ਫਰਵਰੀ ਨੂੰ ਰਿਲੀਜ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement