
ਤਮਗ਼ਾ ਲੈਣ ਵਾਸਤੇ ਸਿਰ 'ਤੇ ਹਿਜਾਬ ਪਾਉਣ ਲਈ ਕੀਤਾ ਗਿਆ ਮਜਬੂਰ
ਤਹਿਰਾਨ : ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਐਤਵਾਰ (5 ਫਰਵਰੀ) ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 31ਵਾਂ ਈਰਾਨ ਫਜ਼ਰ ਅੰਤਰਰਾਸ਼ਟਰੀ ਚੈਲੇਂਜ ਟੂਰਨਾਮੈਂਟ ਜਿੱਤ ਲਿਆ। ਉਸ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਹਮਵਤਨ ਤਸਨੀਮ ਮੀਰ ਨੂੰ ਸਿੱਧੇ ਗੇਮਾਂ ਵਿੱਚ ਹਰਾਇਆ। ਦਿਨ ਦੇ ਸਭ ਤੋਂ ਛੋਟੇ ਮੈਚ ਵਿੱਚ ਤਸਨੀਮ ਤਾਨਿਆ ਦੇ ਖ਼ਿਲਾਫ਼ ਟਿਕ ਨਹੀਂ ਸਕੀ। ਤਾਨਿਆ ਨੇ ਇਹ ਮੈਚ 21-7, 21-11 ਨਾਲ ਜਿੱਤਿਆ।
ਇਹ ਵੀ ਪੜ੍ਹੋ: ਹਰਿਆਣੇ ਮਗਰੋਂ ਹਿਮਾਚਲ ਵੀ ਵੱਢੇ ਟੁੱਕੇ ਪੰਜਾਬ ਕੋਲੋਂ ਹਿੱਸੇਦਾਰੀ ਮੰਗਣ ਲੱਗ ਪਿਆ!
ਇਹ BWF ਟੂਰਨਾਮੈਂਟ ਵਿੱਚ ਤਸਨੀਮ 'ਤੇ ਤਾਨਿਆ ਦੀ ਪਹਿਲੀ ਜਿੱਤ ਸੀ। ਤਸਨੀਮ ਨੇ ਆਪਣੇ ਪਿਛਲੇ ਦੋ ਮੈਚਾਂ ਵਿੱਚ ਤਾਨਿਆ ਨੂੰ ਹਰਾਇਆ ਸੀ। ਮੈਚ ਜਿੱਤਣ ਤੋਂ ਬਾਅਦ ਤਾਨਿਆ ਨਾਲ ਮੈਡਲ ਪ੍ਰੋਗਰਾਮ ਦੌਰਾਨ ਅਜੀਬ ਘਟਨਾ ਵਾਪਰੀ। ਉਸ ਨੂੰ ਹਿਜਾਬ ਪਹਿਨਣ ਲਈ ਕਿਹਾ ਗਿਆ। ਇਹ ਨਿਯਮ ਪਿਛਲੀ ਵਾਰ ਤਸਨੀਮ ਦੇ ਖਿਤਾਬ ਜਿੱਤਣ ਤੋਂ ਬਾਅਦ ਲਾਗੂ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੋਡੀਅਮ 'ਤੇ ਪਹੁੰਚਣ ਵਾਲੇ ਖਿਡਾਰੀਆਂ ਨੂੰ ਹਿਜਾਬ ਪਹਿਨਣਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਦੇ ਮੈਚਾਂ ਦੌਰਾਨ ਪੁਰਸ਼ ਦਰਸ਼ਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪ੍ਰਵੇਸ਼ ਦੁਆਰ 'ਤੇ 'ਪੁਰਸ਼ਾਂ ਨੂੰ ਇਜਾਜ਼ਤ ਨਹੀਂ' ਦੇ ਸ਼ਬਦਾਂ ਵਾਲਾ ਬੋਰਡ ਟੰਗਿਆ ਗਿਆ ਸੀ।
ਇਹ ਵੀ ਪੜ੍ਹੋ: ਬਿਹਾਰ ਦੇ ਇਸ ਜ਼ਿਲ੍ਹੇ ਵਿਚ 23 ਸੋਸ਼ਲ ਮੀਡੀਆ ਸਾਈਟਾਂ 'ਤੇ ਲੱਗੀ ਪਾਬੰਦੀ, ਜਾਣੋ ਕਾਰਨ
ਰਿਪੋਰਟਾਂ ਮੁਤਾਬਕ ਟੂਰਨਾਮੈਂਟ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੈਚ ਕਰਵਾਏ ਗਏ। ਔਰਤਾਂ ਦੇ ਮੈਚ ਸਵੇਰੇ ਅਤੇ ਪੁਰਸ਼ਾਂ ਦੇ ਮੈਚ ਦੁਪਹਿਰ ਨੂੰ ਕਰਵਾਏ ਗਏ। ਔਰਤਾਂ ਦੇ ਮੈਚਾਂ ਵਿੱਚ ਸਾਰੀਆਂ ਮੈਚ ਅਧਿਕਾਰੀ ਔਰਤਾਂ ਸਨ। ਇਸ ਟੂਰਨਾਮੈਂਟ ਵਿੱਚ ਆਪਣੀਆਂ ਧੀਆਂ ਨਾਲ ਗਏ ਪਿਤਾ ਨੂੰ ਵੀ ਮੈਚ ਦੇਖਣ ਲਈ ਨਹੀਂ ਮਿਲੇ। ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮਿਕਸਡ ਡਬਲਜ਼ ਦੌਰਾਨ ਹੀ ਮੈਚ ਦੇਖਣ ਦੀ ਇਜਾਜ਼ਤ ਸੀ।