
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਆਪਸੀ ਵਿਵਾਦ ਤੋਂ ਬਾਅਦ ਅਨਿਲ ਕੁੰਬਲੇ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਬਾਅਦ ਹੁਣ ਸਾਰਿਆਂ ਦੇ....
ਨਵੀਂ ਦਿੱਲੀ, 29 ਜੂਨ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਆਪਸੀ ਵਿਵਾਦ ਤੋਂ ਬਾਅਦ ਅਨਿਲ ਕੁੰਬਲੇ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਬਾਅਦ ਹੁਣ ਸਾਰਿਆਂ ਦੇ ਸਾਹਮਣੇ ਇਹ ਵੱਡਾ ਸਵਾਲ ਬਣ ਗਿਆ ਹੈ ਕਿ ਹੁਣ ਟੀਮ ਇੰਡੀਆ ਦੇ ਕੋਚ ਲਈ ਕੋਣ ਹੋਵੇਗਾ ਅਤੇ ਇਸ ਲਈ ਬੀ. ਸੀ. ਸੀ. ਆਈ. ਨੇ ਅਰਜ਼ੀ ਦੇਣ ਲਈ ਆਦੇਸ਼ ਦਿਤੇ ਹਨ।
ਦਸਿਆ ਜਾ ਰਿਹਾ ਹੈ ਕਿ ਰਵੀ ਸ਼ਾਸਤਰੀ ਤੋਂ ਬਾਅਦ ਉਸ ਦੇ ਦੋਸਤ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਤੇ ਜੂਨੀਅਰ ਨੈਸ਼ਨਲ ਟੀਮ ਦੇ ਮੌਜੂਦਾ ਚੀਫ਼ ਸਿਲੈਕਟਰ ਵੈਂਕਟੇਸ਼ ਪ੍ਰਸ਼ਾਦ ਨੇ ਵੀ ਭਾਰਤੀ ਟੀਮ ਦੇ ਕੋਚ ਅਹੁਦੇ ਲਈ ਅਰਜ਼ੀ ਦਿਤੀ ਹੈ। ਵੈਂਕਟੇਸ਼ ਭਾਰਤ ਲਈ 90 ਦੇ ਦਹਾਕੇ 'ਚ 33 ਟੈਸਟ ਅਤੇ 162 ਇਕ ਰੋਜ਼²ਾ ਮੈਚ ਖੇਡ ਚੁੱਕਿਆ ਹੈ। ਜੂਨੀਅਰ ਟੀਮ ਦੇ ਚੀਫ਼ ਸਿਲੈਕਟਰ ਦੇ ਰੂਪ 'ਚ ਸਤੰਬਰ 'ਚ ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋ ਜਾਵੇਗਾ।
ਇਕ ਸਮਾਚਾਰ ਮੁਤਾਬਕ 47 ਸਾਲ ਦੇ ਪ੍ਰਸ਼ਾਦ ਨੇ ਕੋਚ ਲਈ ਦੌੜ 'ਚ ਸ਼ਾਮਲ ਹੋਣ ਦੀ ਪੁਸ਼ਟੀ ਨਹੀਂ ਕੀਤੀ ਪਰ ਜਾਣਕਾਰੀ ਮੁਤਾਬਕ ਉਹ ਵਰਿੰਦਰ ਸਹਿਵਾਗ, ਟਾਮ ਮੂਡੀ ਲਾਲ ਚੰਦ ਰਾਜਪੂਤ ਅਤੇ ਡੂਡਾ ਗਣੇਸ਼ ਦੇ ਨਾਲ ਇਸ ਦੌੜ 'ਚ ਸ਼ਾਮਲ ਹੋ ਗਏ ਹਨ। ਵੈਂਕਟੇਸ਼ ਸਾਲ 2007 ਤੋਂ 2009 ਤਕ ਟੀਮ ਦੇ ਬੋਲਿੰਗ ਕੋਚ ਵੀ ਰਹਿ ਚੁਕੇ ਹਨ। (ਏਜੰਸੀ)