ਦੂਜੇ ਹਾਕੀ ਟੈਸਟ ’ਚ ਵੀ ਮੇਜ਼ਬਾਨ ਆਸਟਰੇਲੀਆ ਤੋਂ ਹਾਰਿਆ ਭਾਰਤ, ਸੀਰੀਜ਼ ’ਚ 0-2 ਨਾਲ ਪਛੜਿਆ
Published : Apr 7, 2024, 5:47 pm IST
Updated : Apr 7, 2024, 5:51 pm IST
SHARE ARTICLE
India Vs Australia Hockey Match
India Vs Australia Hockey Match

ਦੂਜੇ ਹਾਫ਼ ’ਚ 11 ਮਿੰਟਾਂ ਅੰਦਰ ਤਿੰਨ ਗੋਲ ਕਰ ਕੇ ਆਸਟਰੇਲੀਆ ਨੇ 2-4 ਨਾਲ ਜਿੱਤਿਆ ਲਗਾਤਾਰ ਦੂਜਾ ਮੈਚ

ਭਾਰਤ ਵੱਲੋਂ ਜੁਗਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕੀਤੇ ਗੋਲ

ਪਰਥ: ਭਾਰਤੀ ਹਾਕੀ ਟੀਮ ਨੂੰ ਪਿਛਲੇ ਮੈਚ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਐਤਵਾਰ ਨੂੰ ਇੱਥੇ ਆਸਟਰੇਲੀਆ ਤੋਂ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ’ਚ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਸਨਿਚਰਵਾਰ ਨੂੰ ਪਹਿਲੇ ਟੈਸਟ ’ਚ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਹਿਮਾਨ ਟੀਮ ਨੇ ਮੈਚ ਦੇ ਪਹਿਲੇ ਅਤੇ ਦੂਜੇ ਕੁਆਰਟਰ ’ਚ ਮਜ਼ਬੂਤ ਵਿਰੋਧੀ ਟੀਮ ਦੇ ਵਿਰੁਧ ਬਰਾਬਰ ਖੇਡ ਵਿਖਾਈ। 

ਦਰਅਸਲ, ਭਾਰਤੀ ਟੀਮ ਪਹਿਲੇ ਹਾਫ ਤਕ 2-1 ਨਾਲ ਅੱਗੇ ਸੀ। ਪਰ ਤੀਜੇ ਕੁਆਰਟਰ ’ਚ ਉਸ ਨੂੰ ਖਰਾਬ ਡਿਫੈਂਸ ਦਾ  ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਮੇਜ਼ਬਾਨ ਟੀਮ ਨੇ ਤਿੰਨ ਗੋਲ ਕਰ ਕੇ ਅਪਣੀ ਲਗਾਤਾਰ ਦੂਜੀ ਜਿੱਤ ਪੱਕੀ ਕਰ ਲਈ। ਆਸਟਰੇਲੀਆ ਲਈ ਜੇਰੇਮੀ ਹੈਵਰਡ (6ਵੇਂ ਅਤੇ 34ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਗੋਲ ’ਚ ਤਬਦੀਲ ਕੀਤੇ ਜਦਕਿ ਜੈਕਬ ਐਂਡਰਸਨ (42ਵੇਂ ਮਿੰਟ) ਅਤੇ ਨਾਥਨ ਐਫਰਾਮਸ (45ਵੇਂ ਮਿੰਟ) ਨੇ ਫੀਲਡ ਗੋਲ ਕੀਤੇ। 

ਭਾਰਤ ਲਈ ਜੁਗਰਾਜ ਸਿੰਘ (9ਵੇਂ ਮਿੰਟ) ਅਤੇ ਕਪਤਾਨ ਹਰਮਨਪ੍ਰੀਤ ਸਿੰਘ (30ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ। ਪਰ ਆਸਟਰੇਲੀਆ ਨੇ ਛੇਵੇਂ ਮਿੰਟ ’ਚ ਹੈਵਰਡ ਦੇ ਪਹਿਲੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਲੀਡ ਹਾਸਲ ਕਰ ਲਈ। ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਤਜਰਬੇਕਾਰ ਪੀ.ਆਰ. ਸ਼੍ਰੀਜੇਸ਼ ਦੀ ਜਗ੍ਹਾ ਸ਼ੁਰੂਆਤ ਕੀਤੀ। ਉਹ ਹੈਵਰਡ ਦੀ ਸ਼ਕਤੀਸ਼ਾਲੀ ਡਰੈਗ ਫਲਿੱਕ ਨੂੰ ਰੋਕ ਨਹੀਂ ਸਕਿਆ, ਜਿਸ ਨੇ ਮੇਜ਼ਬਾਨ ਟੀਮ ਨੂੰ 1-0 ਨਾਲ ਅੱਗੇ ਕਰ ਦਿਤਾ। 

ਆਸਟਰੇਲੀਆਈ ਟੀਮ ਨੇ ਹਮਲਾਵਰ ਪ੍ਰਦਰਸ਼ਨ ਕੀਤਾ ਅਤੇ ਛੇਤੀ ਹੀ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ। ਪਰ ਭਾਰਤੀ ਡਿਫੈਂਸ ਦ੍ਰਿੜ ਰਿਹਾ। ਭਾਰਤੀ ਖਿਡਾਰੀਆਂ ਨੇ ਹੌਲੀ-ਹੌਲੀ ਮੈਚ ’ਚ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿਤਾ ਅਤੇ ਆਸਟਰੇਲੀਆ ਦੇ ਡਿਫੈਂਸ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿਤਾ। ਜਿਸ ਕਾਰਨ ਭਾਰਤ ਨੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਜਿੱਤੇ ਪਰ ਪਹਿਲੇ ਦੋ ਪੈਨਲਟੀ ਕਾਰਨਰ ਵਿਅਰਥ ਗਏ। ਪਰ ਤੀਜੇ ਮਿੰਟ ’ਚ ਜੁਗਰਾਜ ਨੇ ਨੌਵੇਂ ਮਿੰਟ ’ਚ ਟੀਮ ਦੀ ਬਰਾਬਰੀ ਕਰ ਦਿਤੀ। 

ਹੁਣ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਅਭਿਸ਼ੇਕ ਦੀ ਬਦੌਲਤ 12ਵੇਂ ਮਿੰਟ ’ਚ ਲੀਡ ਦੁੱਗਣੀ ਕਰਨ ਦੇ ਨੇੜੇ ਪਹੁੰਚ ਗਈ ਪਰ ਉਸ ਦਾ ਸ਼ਾਟ ਕਰਾਸ ਬਾਰ ਨਾਲ ਟਕਰਾ ਗਿਆ। ਦੂਜੇ ਕੁਆਰਟਰ ’ਚ ਭਾਰਤੀ ਡਿਫੈਂਸ ਆਸਟਰੇਲੀਆ ਦੇ ਦਬਾਅ ਤੋਂ ਨਹੀਂ ਹਟਿਆ। ਪਹਿਲੇ ਹਾਫ ਤੋਂ ਸਿਰਫ 41 ਸਕਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਕਪਤਾਨ ਹਰਮਨਪ੍ਰੀਤ ਨੇ ਅਪਣੇ ਕਰੀਅਰ ਦਾ 180ਵਾਂ ਗੋਲ ਕਰਨ ’ਚ ਕੋਈ ਗਲਤੀ ਨਹੀਂ ਕੀਤੀ, ਜਿਸ ਨਾਲ ਟੀਮ 2-1 ਨਾਲ ਅੱਗੇ ਹੋ ਗਈ। 

ਇਕ ਗੋਲ ਨਾਲ ਪਿੱਛੇ ਰਹਿਣ ਤੋਂ ਬਾਅਦ ਆਸਟਰੇਲੀਆ ਦੀ ਟੀਮ ਹੈਰਾਨ ਰਹਿ ਗਈ ਅਤੇ ਭਾਰਤ ’ਤੇ ਦਬਦਬਾ ਬਣਾ ਕੇ ਤਿੰਨ ਗੋਲ ਕੀਤੇ। ਤੀਜੇ ਕੁਆਰਟਰ ਦੇ ਚੌਥੇ ਮਿੰਟ ’ਚ ਆਸਟਰੇਲੀਆ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਹੇਵਰਡ ਨੇ ਮੈਚ ਦਾ ਦੂਜਾ ਗੋਲ ਕਰ ਕੇ ਸਕੋਰ 2-2 ਕਰ ਦਿਤਾ। ਭਾਰਤੀ ਖਿਡਾਰੀ ਲਗਾਤਾਰ ਦੂਜੇ ਦਿਨ ਆਸਟਰੇਲੀਆ ਦਾ ਮੁਕਾਬਲਾ ਕਰਨ ’ਚ ਅਸਫਲ ਰਹੇ। ਆਸਟਰੇਲੀਆ ਨੇ ਦਬਾਅ ਬਣਾਈ ਰੱਖਿਆ ਜਿਸ ਦਾ ਭਾਰਤੀ ਡਿਫੈਂਸ ਸਾਹਮਣਾ ਨਹੀਂ ਕਰ ਸਕਿਆ। ਐਂਡਰਸਨ ਨੇ 42ਵੇਂ ਮਿੰਟ ’ਚ ਮੈਟ ਡਾਸਨ ਅਤੇ ਜੈਕ ਵੇਲਚ ਦੀ ਮਦਦ ਨਾਲ ਗੋਲ ਕੀਤੇ। ਭਾਰਤੀ ਟੀਮ ਨੇ ਕੁੱਝ ਮਿੰਟਾਂ ਬਾਅਦ ਦੋ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਹਰਮਨਪ੍ਰੀਤ ਵਿਰੋਧੀ ਟੀਮ ਦੇ ਡਿਫੈਂਸ ’ਚ ਕੋਈ ਕਮੀ ਲਿਆਉਣ ’ਚ ਅਸਫਲ ਰਹੀ। 

ਤੀਜੇ ਕੁਆਰਟਰ ਵਿਚ ਕੁੱਝ ਹੀ ਸਕਿੰਟ ਬਚੇ ਸਨ ਜਦੋਂ ਐਫਰਾਮਸ ਨੇ ਗੋਲ ਕਰ ਕੇ 4-2 ਦਾ ਸਕੋਰ ਬਣਾਇਆ। ਚੌਥੇ ਕੁਆਰਟਰ ’ਚ ਦੋਹਾਂ ਟੀਮਾਂ ਨੇ ਗੋਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਪਰ ਕੋਈ ਵੀ ਸਫਲ ਨਹੀਂ ਹੋ ਸਕਿਆ। ਪੈਰਿਸ ਓਲੰਪਿਕ ਦੀ ਤਿਆਰੀ ਲਈ ਕੀਤੀ ਜਾ ਰਹੀ ਸੀਰੀਜ਼ ਦਾ ਤੀਜਾ ਟੈਸਟ 10 ਅਪ੍ਰੈਲ ਨੂੰ ਖੇਡਿਆ ਜਾਵੇਗਾ।

Tags: hockey

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement