
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਬਰਨ ਦੇ ਬਾਅਦ ਕ੍ਰਿਕਟ ਦੀ ਕਲਪਨਾ ਕਰਦੇ ਹੋਏ ਭਾਰਤੀ ਟੈਸਟ ਟੀਮ ਦੇ ਉਪ
ਨਵੀਂ ਦਿੱਲੀ, 6 ਮਈ : ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਬਰਨ ਦੇ ਬਾਅਦ ਕ੍ਰਿਕਟ ਦੀ ਕਲਪਨਾ ਕਰਦੇ ਹੋਏ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜੰਕਿਆ ਰਹਾਣੇ ਨੇ ਬੁਧਵਾਰ ਨੂੰ ਕਿਹਾ ਕਿ ਹੁਣ ਜਦ ਵੀ ਮੈਦਾਨ 'ਤੇ ਵਾਪਸੀ ਹੋਵੇਗੀ ਤਾਂ ਵਿਕੇਟ ਦਾ ਜਸ਼ਨ ਮਨਾਉਣ ਲਈ ਖਿਡਾਰੀਆ ਨੂੰ 'ਨਮਸਤੇ' ਅਤੇ 'ਹਾਈ-ਫਾਈਵ' ਦੀ ਵਰਤੋਂ ਕਰਨੀ ਹੋਵੇਗੀ। ਰਹਾਣੇ ਨੇ 'ਏਲਸਾ ਐਪ' ਦੀ ਆਨਲਾਈਨ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕੋਵਿਡ 19 ਦੇ ਕਾਰਨ ਆਮ ਜ਼ਿੰਦਗੀ ਦੇ ਨਾਲ ਕ੍ਰਿਕੇਟ ਦਾ ਮੈਦਾਨ ਵੀ ਬਦਲਾਅ ਤੋਂ ਨਹੀਂ ਬੱਚ ਸਕੇਗਾ। ਰਹਾਣੇ ਨੇ ਕਿਹਾ,''ਮੈਦਾਨ 'ਚ ਖਿਡਾਰੀਆਂ ਨੂੰ ਹੋਰ ਜ਼ਿਆਦਾ ਅਨੁਸ਼ਾਸਤ ਰਹਿਣਾ ਹੋਵੇਗਾ।
File photo
ਸਮਾਜਿਕ ਦੂਰੀ ਦਾ ਖ਼ਿਆਲ ਰੱਖਣਾ ਹੋਵੇਗਾ। ਵਿਕੇਟ ਡਿੱਗਣ ਤੋਂ ਬਾਅਦ ਸਾਨੂੰ ਜਸ਼ਨ ਮਨਾਉਣ ਦੇ ਲਈ ਨਮਸਤੇ ਦਾ ਸਹਾਰਾ ਲੈਣਾ ਪਏਗਾ। ਉਨ੍ਹਾਂ ਕਿਹਾ, ''ਵਿਕਟ ਡਿੱਗਣ 'ਤੇ ਸਾਨੂੰ ਨਵੇਂ ਤਰੀਕੇ ਨਾਲ ਜਸ਼ਨ ਮਨਾਉਣਾ ਹੋਵੇਗਾ ਜਿਥੇ ਅਸੀਂ ਅਪਣੀ ਥਾਂ 'ਤੇ ਖੜੇ ਹੋ ਕੇ ਤਾੜੀਆਂ ਬਜਾਉਂਦੇ ਹੋਏ ਅਪਣੀ ਖੁਸ਼ੀ ਦਾ ਇਜ਼ਹਾਰ ਕਰਾਂਗੇ। ਸ਼ਾਇਦ ਅਸੀਂ ਨਮਸਤੇ ਜਾਂ ਹਾਈ ਫਾਈਵ ਵੀ ਕਰੀਏ। ਖੇਡ ਮੰਤਰਾਲਾ ਓਲੰਪਿਕ ਖੇਡਾਂ ਲਈ ਰਾਸ਼ਟਰੀ ਕੈਂਪਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਯੋਜਨਾ ਬਣਾ ਰਿਹਾ ਹੈ, ਪਰ ਬੀਸੀਸੀਆਈ ਨੇ ਹਾਲੇ ਤਕ ਅਜਿਹੀ ਕੋਈ ਯੋਜਨਾ ਨਹੀਂ ਬਣਾਈ ਹੈ। ਰਹਾਣੇ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਹ ਅਪਣੀ ਫ਼ਿਟਨੈਸ 'ਤੇ ਧਿਆਨ ਦੇ ਰਹੇ ਹਨ। (ਪੀਟੀਆਈ)