Athletics coach : ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ ਬੱਚਿਆਂ ਨੂੰ ਦੇ ਰਹੀ ਸਿਖ਼ਲਾਈ 

By : BALJINDERK

Published : May 7, 2024, 1:25 pm IST
Updated : May 7, 2024, 1:25 pm IST
SHARE ARTICLE
patwant Kaur
patwant Kaur

Athletics coach : 30 ਤੋਂ 35 ਬੱਚਿਆਂ ’ਚ ਕਈ ਵਿਕਟੋਰੀਆ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਬਣ ਚੁੱਕੇ ਜੇਤੂ

ਮੈਲਬੌਰਨ: ਮੈਲਬੌਰਨ ਦੇ ਦੱਖਣ ਪੂਰਬੀ ਇਲਾਕੇ ’ਚ ਪਤਵੰਤ ਕੌਰ ਇੱਕ ਅਥਲੈਟਿਕਸ ਤੇ ਫਿਟਨੈਸ ਟ੍ਰੇਨਿੰਗ ਕੋਚ ਵਜੋਂ ਸਿਖਲਾਈ ਦੇ ਰਹੀ ਹੈ। ਸਿਖਲਾਈ ਲੈ ਰਹੇ 30 ਤੋਂ 35 ਦੇ ਕਰੀਬ ਬੱਚਿਆਂ ’ਚੋਂ ਕਈ ਵਿਕਟੋਰੀਆ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਜੇਤੂ ਬਣ ਚੁੱਕੇ ਹਨ। ਉੱਘੀ ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ, ਸ਼ਾਟਪੁੱਟ ਦੀ ਖੇਡ ’ਚ ਭਾਰਤ ਦੀ ਕੌਮੀ ਚੈਂਪੀਅਨ ਰਹੀ ਹੈ ਅਤੇ ਉਹ ਇਸ ਖੇਡ ’ਚ ਕੌਮਨਵੈਲਥ ਖੇਡਾਂ ’ਚ ਭਾਰਤ ਨੂੰ ਨੁਮਾਇੰਦਗੀ ਵੀ ਦੇ ਚੁੱਕੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਕਈ ਨਾਮਵਰ ਅਥਲੀਟ ਹੋਏ ਹਨ ਜਿਨ੍ਹਾਂ ਵਿਚ ਪੰਜ ਅੰਤਰਰਾਸ਼ਟਰੀ ਪੱਧਰ ਦੇ ਮੈਡਲਿਸਟ ਤੇ ਦੋ ਉਲੰਪੀਅਨ ਵੀ ਸ਼ਾਮਿਲ ਹਨ| ਪਤਵੰਤ ਨੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਦੇ ਦਾਦਾ ਜੀ ਦਲੀਪ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’ਚ ਖੇਡਾਂ ਪ੍ਰਤੀ ਚਿਣਗ ਲਾਈ। "ਦਾਦਾ ਜੀ ਨੇ ਆਪਣਾ ਘਰ ਦਾ ਹੀ ਟਰੈਕ ਬਣਵਾ ਲਿਆ ਸੀ ਜਿਥੇ ਅਸੀਂ ਬਹੁਤ ਸਖ਼ਤ ਮਾਹੌਲ ਵਿਚ ਸਿਖ਼ਲਾਈ ਲਈ। ਅਸੀਂ ਸਾਂਝੇ ਪਰਿਵਾਰ ਦੇ ਕੁੱਲ ਨੌ ਬੱਚੇ ਸੀ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੇ ਖੇਡਾਂ ਵਿਚ ਮਾਣ-ਮੱਤੇ ਮੁਕਾਮ ਹਾਸਿਲ ਕੀਤੇ।

ਇਹ ਵੀ ਪੜੋ:Salman Khan Firing Case : ਸਲਮਾਨ ਖਾਨ ਦੇ ਘਰ ਗੋਲ਼ੀਬਾਰੀ ਮਾਮਲੇ 'ਚ 5ਵੀਂ ਗ੍ਰਿਫ਼ਤਾਰੀ 

ਉਨ੍ਹਾਂ ਅੱਗੇ ਦੱਸਿਆ ਕਿ ਸਪੋਰਟਸ ਖੇਤਰ ’ਚ ਡਿਪਲੋਮਾ ਅਤੇ ਮਾਸਟਰ ਆਫ ਸਾਇੰਸ ਤੋਂ ਬਾਅਦ ਐਮ ਫਿਲ ਦੀ ਡਿਗਰੀ ਵੀ ਹਾਸਿਲ ਕੀਤੀ। ਹੁਣ ਪਤਵੰਤ ਆਪਣੀ ਇਸ ਪੜ੍ਹਾਈ ਤੇ ਸਿਖ਼ਲਾਈ ਤੋਂ ਬਾਅਦ ਉਹ ਇੱਕ ਅਥਲੈਟਿਕ ਕੋਚ ਵਜੋਂ ਸਥਾਪਤ ਹੋ ਚੁੱਕੀ ਹੈ। ਇਸ ਵੇਲੇ ਉਹ ਮੈਲਬੌਰਨ ਦੇ ਦੱਖਣ ਪੂਰਬੀ ਇਲਾਕੇ ਕ੍ਰੇਨਬਰਨ ਵਿਚ ਤਕਰੀਬਨ 20 ਤੋਂ 25 ਬੱਚਿਆਂ ਨੂੰ ਸਿਖ਼ਲਾਈ ਦੇ ਰਹੀ ਹੈ ਅਤੇ ਤਕਰੀਬਨ 10 ਤੋਂ 15 ਬੱਚੇ ਪੈਕਨਮ ਵਿਚ ਸਿਖ਼ਲਾਈ ਲੈਂਦੇ ਹਨ। ਉਨ੍ਹਾਂ ਕਿਹਾ ਕਿ "ਮੇਰਾ ਮਨਸ਼ਾ ਇਹਨਾਂ ਬੱਚਿਆਂ ਨੂੰ ਤੰਦਰੁਸਤ ਰੱਖਣ ਅਤੇ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਦਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਮੈਂ ਕਾਫ਼ੀ ਮਿਹਨਤ ਕਰਦੀ ਹਾਂ ਤੇ ਇਹ ਟ੍ਰੇਨਿੰਗ ਸੱਤੇ ਦਿਨ ਚਲਦੀ ਹੈ।

ਇਹ ਵੀ ਪੜੋ:Chandigarh Weather : ਚੰਡੀਗੜ੍ਹ 'ਚ ਤੀਜੀ ਵਾਰ ਤਾਪਮਾਨ 40 ਡਿਗਰੀ ਤੋਂ ਉਪਰ ਪਹੁੰਚਿਆ 

ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਸੁਪਨਾ ਹੈ ਕਿ ਬੱਚੇ ਆਉਣ ਵਾਲ਼ੇ ਸਮੇਂ ’ਚ ਅੰਤਰਰਾਸ਼ਟਰੀ ਪੱਧਰ 'ਤੇ ਹੁੰਦੇ ਮੁਕਾਬਲਿਆਂ ਵਿਚ ਨਾ ਸਿਰਫ਼ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਬਲਕਿ ਮੈਡਲ ਵੀ ਜਿੱਤਣ - ਪਰ ਇਸ ਲਈ ਉਹ ਮਾਪਿਆਂ ਦੇ ਯੋਗਦਾਨ ਨੂੰ ਅਹਿਮ ਮੰਨਦੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ। ਉਹਨਾਂ ਨੂੰ ਗਰਾਊਂਡਾਂ ਵਿਚ ਲਿਆਉਣ ਨਾਲ ਹੀ ਕੰਮ ਖ਼ਤਮ ਨਹੀਂ ਹੋ ਜਾਂਦਾ ਸਗੋਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਘਰ ਵੀ ਉਨ੍ਹਾਂ ਨੂੰ ਇਸ ਪਾਸੇ ਲਾਈ ਰੱਖਣ।

ਇਹ ਵੀ ਪੜੋ:Lok Sabha Elections-2024 : ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ

ਇਸ ਤੋਂ ਇਲਾਵਾ ਖੁਰਾਕ, ਸਰੀਰਕ ਯੋਗਤਾ ਤੇ ਫਿਟਨੈਸ 'ਤੇ ਧਿਆਨ ਦੇਣਾ, ਨਹੀਂ ਤਾਂ ਬੱਚੇ ਟ੍ਰੇਨਿੰਗ ਲੋਡ ਦੌਰਾਨ ਜ਼ਖ਼ਮੀ ਹੋ ਸਕਦੇ ਹਨ। ਪਤਵੰਤ ਕੌਰ ਕੋਚ ਨੇ ਅੱਗੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਬੱਚੇ ਇਸ ਵੇਲੇ ਰਾਜ ਤੇ ਕੌਮੀ ਪੱਧਰ ਦੇ ਮੁਕਾਬਲੇ ਜਿੱਤ ਕੇ ਮਾਣ-ਮੱਤੀਆਂ ਪ੍ਰਾਪਤੀਆਂ ਦਰਜ ਕਰ ਰਹੇ ਹਨ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਸਾਡੇ ਭਾਈਚਾਰੇ ਲਈ ਅਥਲੈਟਿਕਸ ਖੇਤਰ ਵਿਚ ਆਉਣ ਵਾਲਾ ਸਮਾਂ ਇੱਕ ਸੁਨਹਿਰੀ ਯੁੱਗ ਸਾਬਿਤ ਹੋ ਸਕਦਾ ਹੈ, ਬਸ਼ਰਤੇ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਬਣਦਾ ਸਮਾਂ ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਲੋੜੀਂਦੀ ਫਿਟਨੈਸ ਤੇ ਸਪੋਰਟਸ ਟ੍ਰੇਨਿੰਗ ਮੁਹਈਆ ਕਰਵਾਈ ਜਾਵੇ।

(For more news apart from  Athletics coach and international player Patwant Kaur teaching children News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement