
ਟੀਮ ਨੇ ਵਾਨਖੇੜੇ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
IPL 2024: MI vs SRH: ਨਵੀਂ ਦਿੱਲੀ - ਸੂਰਜਕੁਮਾਰ ਯਾਦਵ ਦੇ ਸੈਂਕੜੇ ਦੇ ਦਮ 'ਤੇ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL 2024) 'ਚ ਆਪਣੀ ਚੌਥੀ ਜਿੱਤ ਦਰਜ ਕੀਤੀ। ਟੀਮ ਨੇ ਵਾਨਖੇੜੇ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ। ਪਿਛਲੇ 4 ਮੈਚਾਂ ਵਿਚ ਹੈਦਰਾਬਾਦ ਦੀ ਇਹ ਤੀਜੀ ਹਾਰ ਸੀ।
ਵਾਨਖੇੜੇ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਹੈਦਰਾਬਾਦ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 48 ਅਤੇ ਪੈਟ ਕਮਿੰਸ ਨੇ 35 ਦੌੜਾਂ ਬਣਾਈਆਂ। ਮੁੰਬਈ ਵੱਲੋਂ ਹਾਰਦਿਕ ਪੰਡਯਾ ਅਤੇ ਪੀਯੂਸ਼ ਚਾਵਲਾ ਨੇ 3-3 ਵਿਕਟਾਂ ਲਈਆਂ। ਮੁੰਬਈ ਨੇ 17.2 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਸੂਰਿਆਕੁਮਾਰ ਯਾਦਵ ਨੇ 102 ਦੌੜਾਂ ਬਣਾਈਆਂ, ਉਨ੍ਹਾਂ ਨੇ ਤਿਲਕ ਵਰਮਾ ਨਾਲ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਹੈਦਰਾਬਾਦ ਵੱਲੋਂ ਪੈਟ ਕਮਿੰਸ, ਭੁਵਨੇਸ਼ਵਰ ਕੁਮਾਰ ਅਤੇ ਮਾਰਕੋ ਜੈਨਸਨ ਨੇ 1-1 ਵਿਕਟ ਲਈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪਾਵਰਪਲੇ 'ਚ ਇਕ ਵਿਕਟ ਦੇ ਨੁਕਸਾਨ 'ਤੇ 56 ਦੌੜਾਂ ਬਣਾਈਆਂ। ਟੀਮ ਦਾ ਸਕੋਰ 10 ਓਵਰਾਂ ਤੱਕ 90/2 ਰਿਹਾ, ਇੱਥੇ ਪਿਊਸ਼ ਚਾਵਲਾ ਨੇ ਟ੍ਰੈਵਿਸ ਹੈੱਡ ਨੂੰ ਆਊਟ ਕੀਤਾ। ਇਸ ਤੋਂ ਬਾਅਦ ਚਾਵਲਾ ਨੇ ਹੇਨਰਿਕ ਕਲਾਸਨ ਅਤੇ ਅਬਦੁਲ ਸਮਦ ਨੂੰ ਵੀ ਪੈਵੇਲੀਅਨ ਭੇਜਿਆ। ਉਸ ਨੂੰ ਕਪਤਾਨ ਹਾਰਦਿਕ ਪੰਡਯਾ ਦਾ ਸਾਥ ਮਿਲਿਆ, ਜਿਸ ਨੇ ਵੀ 3 ਵਿਕਟਾਂ ਲਈਆਂ। ਸਨਰਾਈਜ਼ਰਸ ਦਾ ਸਕੋਰ 90/2 ਤੋਂ 136/8 ਹੋ ਗਿਆ।