
ਆਸਟ੍ਰੇਲੀਆ ਵਿਰੁਧ ਖੇਡਿਆ ਸੀ ਆਖ਼ਰੀ ਟੈਸਟ ਮੈਚ
Rohit Sharma Retirement: ਭਾਰਤੀ ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਹੁਣ ਸਭ ਤੋਂ ਲੰਬੇ ਫਾਰਮੈਟ ਵਿੱਚ ਉਸਦੇ ਭਵਿੱਖ ਬਾਰੇ ਅਟਕਲਾਂ 'ਤੇ ਰੋਕ ਲੱਗ ਗਈ ਹੈ। ਰੋਹਿਤ ਟੈਸਟ ਫਾਰਮੈਟ ਵਿੱਚ ਭਾਰਤ ਦਾ ਸਭ ਤੋਂ ਸਫਲ ਬੱਲੇਬਾਜ਼ ਹੈ, ਜਿਸਨੇ 67 ਟੈਸਟਾਂ ਵਿੱਚ 40.57 ਦੀ ਔਸਤ ਨਾਲ 430 ਦੌੜਾਂ ਬਣਾਈਆਂ ਹਨ, ਜਿਸ ਵਿੱਚ 12 ਸੈਂਕੜੇ ਅਤੇ 18 ਅਰਧ ਸੈਂਕੜੇ ਸ਼ਾਮਲ ਹਨ।