
John Cena Retirement: ਕਿਹਾ- 2025 ਐਲੀਮੀਨੇਸ਼ਨ ਚੈਂਬਰ ਮੇਰਾ ਆਖਰੀ ਹੋਵੇਗਾ
John Cena Retirement News in punjabi : ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਦੇ ਦਿੱਗਜ ਪਹਿਲਵਾਨ ਜਾਨ ਸੀਨਾ ਜਲਦ ਹੀ ਆਪਣੇ ਮਹਾਨ ਕਰੀਅਰ ਦਾ ਅੰਤ ਕਰਨ ਜਾ ਰਹੇ ਹਨ। ਜਾਨ ਸੀਨਾ ਨੇ ਡਬਲਯੂਡਬਲਯੂਈ ਦੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਪੋਸਟ ਕੀਤੀ ਵੀਡੀਓ ਵਿਚ ਇਨ-ਰਿੰਗ ਮੁਕਾਬਲੇ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ 2025 ਵਿੱਚ WWE ਨੂੰ ਅਲਵਿਦਾ ਕਹਿ ਦੇਣਗੇ।
ਇਹ ਵੀ ਪੜ੍ਹੋ: Hoshiarpur News: ਮਧੂ ਮੱਖੀਆਂ ਦੇ ਲੜਨ ਨਾਲ ਬੱਚੀ ਦੀ ਮੌਤ, ਸਰੀਰ 'ਚ ਫੈਲਿਆ ਜ਼ਹਿਰ
ਜਾਨ ਸੀਨਾ ਕੈਨੇਡਾ ਦੇ ਟੋਰਾਂਟੋ ਵਿੱਚ 'ਡਬਲਯੂਡਬਲਯੂਈ ਮਨੀ ਇਨ ਦਾ ਬੈਂਕ' ਸ਼ੋਅ ਵਿੱਚ ਵਾਪਸੀ ਕੀਤੀ। ਉਸ ਨੇ ਅਚਾਨਕ ਐਂਟਰੀ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕਿਹਾ, 'ਅੱਜ ਰਾਤ ਮੈਂ WWE ਤੋਂ ਸੰਨਿਆਸ ਲੈਣ ਦਾ ਅਧਿਕਾਰਕ ਐਲਾਨ ਕਰ ਰਿਹਾ ਹਾਂ।' ਜਾਨ ਸੀਨਾ ਦੇ ਇਸ ਐਲਾਨ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਖੀ ਕਰ ਦਿੱਤਾ ਹੈ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਟਿੱਪਣੀ ਕੀਤੀ, 'ਵਿਲ ਯੂ ਮਿਸ ਚੈਂਪੀਅਨ।' ਇਕ ਹੋਰ ਫੈਨ ਨੇ ਲਿਖਿਆ- ਸੀਨਾ ਤੋਂ ਬਿਨਾਂ WWE ਦੇਖਣਾ ਮੁਸ਼ਕਲ ਹੋਵੇਗਾ।
ਇਹ ਵੀ ਪੜ੍ਹੋ: John Cena Retirement: ਜਾਨ ਸੀਨਾ ਨੇ WWE ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਇਹ ਮੈਚ ਹੋਵੇਗਾ ਆਖਰੀ
ਸੀਨਾ ਨੇ ਖੁਲਾਸਾ ਕੀਤਾ ਕਿ ਉਹ ਫਿਲਹਾਲ 'ਮੰਡੇ ਨਾਈਟ ਰਾਅ' 'ਤੇ ਰਹਿਣ ਦੀ ਯੋਜਨਾ ਬਣਾ ਰਹੇ ਹਨ। ਦਰਅਸਲ, ਸ਼ੋਅ 'ਮੰਡੇ ਨਾਈਟ ਰਾਅ' ਜਨਵਰੀ 2025 'ਚ ਨੈੱਟਫਲਿਕਸ 'ਤੇ ਲਾਂਚ ਹੋਣ ਜਾ ਰਿਹਾ ਹੈ। ਸੀਨਾ ਨੇ ਕਿਹਾ- ਮੈਂ ਅੱਜ ਸੰਨਿਆਸ ਨਹੀਂ ਲਵਾਂਗਾ। ਇਹ ਅਲਵਿਦਾ, ਇਹ ਅੱਜ ਰਾਤ ਖਤਮ ਨਹੀਂ ਹੁੰਦੀ
ਉਨ੍ਹਾਂ ਕਿਹਾ, 'ਹਰ ਕੋਈ ਅਗਲੇ ਸਾਲ ਮੰਡੇ ਨਾਈਟ ਰਾਅ ਨੂੰ ਇਤਿਹਾਸ ਰਚਦਾ ਦੇਖਣਾ ਚਾਹੁੰਦਾ ਹੈ। ਇਹ ਸ਼ੋਅ ਨੈੱਟਫਲਿਕਸ 'ਤੇ ਆਉਣ 'ਤੇ ਇਤਿਹਾਸ ਰਚਿਆ ਜਾਵੇਗਾ। ਮੈਂ ਕਦੇ ਵੀ Netflix 'ਤੇ Raw ਦਾ ਹਿੱਸਾ ਨਹੀਂ ਰਿਹਾ, ਇਹ ਇਤਿਹਾਸ ਹੈ। ਇਹ ਪਹਿਲੀ ਵਾਰ ਹੈ, ਅਤੇ ਮੈਂ ਉੱਥੇ ਹੋਵਾਂਗਾ। ਮੈਂ ਉਸ ਇਤਿਹਾਸ ਦਾ ਗਵਾਹ ਰਹਾਂਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from John Cena Retirement News in punjabi , stay tuned to Rozana Spokesman