
ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦੇ 15 ਸੋਨ ਤਮਗੇ ਹੋ ਚੁੱਕੇ ਹਨ, ਜਦਕਿ ਕੁੱਲ ਤਮਗਿਆਂ ਦੀ ਗਿਣਤੀ 41 ਹੋ ਗਈ ਹੈ।
ਬਰਮਿੰਘਮ- ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਝੋਲੀ 2 ਹੋਰ ਸੋਨ ਤਮਗੇ ਪੈ ਗਏ ਹਨ। ਮੁੱਕੇਬਾਜ਼ ਅਮਿਤ ਪੰਘਾਲ ਨੇ ਪੁਰਸ਼ਾਂ ਦੇ ਫਲਾਈਵੇਟ (48-51 ਕਿ. ਗ੍ਰਾ.) ਵਰਗ 'ਚ ਇੰਗਲੈਂਡ ਦੇ ਕੀਆਰਨ ਮੈਕਡੋਨਾਲਡ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ ਇਸ ਦੇ ਨਾਲ ਹੀ ਮੁੱਕੇਬਾਜ਼ੀ ਦੇ 48 ਕਿਲੋਗ੍ਰਾਮ ਵਰਗ ’ਚ ਨੀਤੂ ਗੰਘਾਸ ਨੇ ਵੀ ਇੰਗਲੈਂਡ ਦੀ ਡੇਮੀ-ਜੇਡ ਰੇਸਟਨ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ ਹੈ। ਹਰਿਆਣਾ ਦੀ ਮੁੱਕੇਬਾਜ਼ ਨੀਤੂ ਗੰਘਾਸ ਨੇ ਸ਼ੁਰੂ ਤੋਂ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਨੀਤੂ ਨੇ ਡੇਮੀ ਜੇਡ ਰੇਸਟਨ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦੇ 15 ਸੋਨ ਤਮਗੇ ਹੋ ਚੁੱਕੇ ਹਨ, ਜਦਕਿ ਕੁੱਲ ਤਮਗਿਆਂ ਦੀ ਗਿਣਤੀ 41 ਹੋ ਗਈ ਹੈ।
2 more golds in BOXING, boxers Amit Panghal and Neetu Ghanga won gold medals
ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਅਮਿਤ ਪੰਘਾਲ ਦੀ ਤਾਂ ਉਨ੍ਹਾਂ ਨੇ ਮੈਕਡੋਨਲਡ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਗੋਲਡ ਕੋਸਟ 2018 ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਅਮਿਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਕੀਆਰਨ 'ਤੇ ਪੰਚਾਂ ਦੀ ਬਾਰਿਸ਼ ਕੀਤੀ ਅਤੇ ਪਹਿਲੇ ਦੌਰ ਵਿਚ ਹੀ ਆਪਣੇ ਵਿਰੋਧੀ ਨੂੰ ਕਈ ਸੱਟਾਂ ਲਾਈਆਂ। ਦੂਜੇ ਦੌਰ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਿਤ ਨੇ 4-0 ਦੇ ਇੱਕਤਰਫਾ ਫੈਸਲੇ ਨਾਲ ਸੋਨ ਤਮਗਾ ਜਿੱਤਿਆ।