
ਐਲਡੋਸ ਪਾਲ ਨੇ Gold ਅਤੇ ਅਬਦੁੱਲਾ ਅਬੂਬਕਰ ਨੇ ਜਿੱਤਿਆ Silver ਮੈਡਲ
ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਮੈਚ ਜਾਰੀ ਹਨ। ਭਾਰਤ ਪੁਰਸ਼ਾਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਮਗ਼ੇ ਹਾਸਲ ਕੀਤੇ ਹਨ।
photo
ਭਾਰਤ ਦੇ ਐਲਡੋਸ ਪਾਲ ਨੇ 17.03 ਮੀਟਰ ਦੀ ਛਾਲ ਨਾਲ ਸੋਨ ਤਮਗ਼ਾ ਜਿੱਤਿਆ ਜਦਕਿ ਭਾਰਤ ਦੇ ਅਬਦੁੱਲਾ ਅਬੂਬਕਰ ਨੇ 17.02 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਰਾਸ਼ਟਰਮੰਡਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੋ ਭਾਰਤੀ ਖਿਡਾਰੀਆਂ ਨੇ ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਮਗ਼ੇ ਜਿੱਤੇ ਹਨ।