Raider Avatar Bajwa: ਕਬੱਡੀ ਜਗਤ ਤੋਂ ਦੁਖਦਾਈ ਖ਼ਬਰ, ਰੇਡਰ ਅਵਤਾਰ ਬਾਜਵਾ ਦੀ ਹੋਈ ਮੌਤ
Published : Aug 7, 2024, 10:35 am IST
Updated : Aug 7, 2024, 11:07 am IST
SHARE ARTICLE
Raider Avatar Bajwa
Raider Avatar Bajwa

Raider Avatar Bajwa: ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ 

Raider Avatar Bajwa died News : ਕਬੱਡੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ।  ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦੀ ਮੌਤ ਹੋ ਗਈ ਹੈ। ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ। ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਅੰਗ ਕਬੱਡੀ ਖਿਡਾਰੀ ਅਵਤਾਰ ਬਾਜਵਾ ਦੀ ਬੇਵਖਤੀ ਮੌਤ ਨਾਲ  ਉਸ ਦੇ ਫੈਨਸ ਸਦਮੇ ਵਿਚ ਹਨ।

ਇਹ ਵੀ ਪੜ੍ਹੋ: Bengaluru Bars News: ਰੱਜ ਕੇ ਮਨਾਓ ਜਸ਼ਨ, ਹੁਣ ਬੈਂਗਲੁਰੂ ਦੇ ਬਾਰ, ਹੋਟਲ ਅਤੇ ਕਲੱਬ ਦੇਰ ਰਾਤ 1 ਵਜੇ ਤੱਕ ਰਹਿਣਗੇ ਖੁੱਲ੍ਹੇ

 ਅਵਤਾਰ ਬਾਜਵਾ ਬੜਾ ਮਿਲਣਸਾਰ ਖਿਡਾਰੀ ਸੀ। ਚੰਗੇ ਕੱਦ ਕਾਠ ਦੇ ਮਾਲਕ ਅਵਤਾਰ ਨੇ ਪਹਿਲਾਂ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕਾ ਲਈ ਬਤੌਰ ਧਾਵੀ ਤੱਕੜੀਆਂ ਕਬੱਡੀਆਂ ਪਾਈਆਂ। ਅਵਤਾਰ ਦੇਖਣ ਨੂੰ ਧੀਮਾ ਪਰ ਜਾਨ ਵਿੱਚ ਤਕੜਾ ਰੇਡਰ ਸੀ। ਅਵਤਾਰ ਬਾਜਵਾ ਦੇ ਘਰ ਦਾ ਇਕ ਕਮਰਾ ਪੂਰਾ ਟਰਾਫ਼ੀਆਂ/ਕੱਪਾਂ ਨਾਲ ਭਰਿਆ ਪਿਆ, ਜੋ ਉਸ ਦੀ ਮਿਹਨਤ ਦੀ ਗਵਾਹੀ ਭਰਦਾ ਹੈ।

ਇਹ ਵੀ ਪੜ੍ਹੋ: Punjab News: ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਗੁਰਸਿੱਖ ਨੌਜਵਾਨ ਦੀ ਹੋਈ ਮੌਤ

ਅਵਤਾਰ ਨੇ ਪਿਛਲੇ ਤਿੰਨ ਚਾਰ ਸਾਲ ਤੋਂ ਅੱਡੀ ਦੇ ਦਰਦ ਕਾਰਨ ਕਬੱਡੀ ਖੇਡਣੀ ਛੱਡ ਰੱਖੀ ਸੀ ਪਰ ਮੇਜਰ ਲੀਗ ਦੀ ਬਦੌਲਤ ਲਗਾਤਾਰ ਕਬੱਡੀ ਨਾਲ ਜੁੜਿਆ ਹੋਇਆ ਸੀ। ਉਹ ਅਕਸਰ ਗੱਲਾਂ ਕਰਦੇ ਸਮੇਂ ਨੰਗਲਾਂ ਵਾਲੇ ਸੰਦੀਪ ਅਤੇ ਸਾਥੀਆਂ ਦਾ ਅਹਿਸਾਨ ਮੰਨਦਾ ਰਹਿੰਦਾ ਸੀ ਕਿ ਇਨ੍ਹਾਂ ਦੀ ਟੈਕਨੀਕਲ ਟੀਮ 'ਚ ਲਗਾਈ ਨੌਕਰੀ ਕਰਕੇ ਬੜਾ ਸਹਾਰਾ ਮਿਲਿਆ ਹੋਇਆ, ਨਹੀਂ ਤਾਂ ਕਿਸੇ ਨੇ ਪੁੱਛਣਾ ਨਹੀਂ ਸੀ। ਉਹ ਅਜੇ ਵੀ ਖੇਡ ਮੈਦਾਨ 'ਚ ਵਾਪਸੀ ਲਈ ਤਤਪਰ ਸੀ ਪਰ ਕਾਲੇ ਪੀਲੀਏ ਦੀ ਬਿਮਾਰੀ ਨੇ ਅਵਤਾਰ ਨੂੰ ਆਪਣਿਆਂ ਤੋਂ ਸਦਾ ਲਈ ਖੋ ਲਿਆ । ਪ੍ਰਮਾਤਮਾ ਅਵਤਾਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਉਸ ਦੇ ਛੋਟੇ ਛੋਟੇ ਦੋ ਬੱਚਿਆਂ ਨੂੰ ਇਸ ਸਦਮੇ ਵਿਚੋਂ ਨਿਕਲਣ ਦਾ ਬਲ ਬਖ਼ਸ਼ਣ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Raider Avatar Bajwa death News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement