
ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡੀ ਜਾਵੇਗੀ ਤਿੰਨ ਇਕ ਰੋਜ਼ਾ ਤੇ ਪੰਜ ਟੀ-20 ਮੈਚਾਂ ਦੀ ਲੜੀ
ਮੈਲਬਰਨ : ਆਸਟਰੇਲੀਆ ਨੇ ਭਾਰਤ ਵਿਰੁੱਧ ਇਕ ਰੋਜ਼ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸਟਾਰ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੂੰ ਵਨਡੇ ਟੀਮ ਤੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਮੈਟ ਰੇਨਸ਼ਾ ਨੂੰ ਪਹਿਲੀ ਵਾਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਦੀ ਵਨਡੇ ਕ੍ਰਿਕਟ ਟੀਮ ’ਚ ਵਾਪਸੀ ਹੋਈ ਹੈ, ਜੋ ਪਿਛਲੇ ਸਾਲ ਨਵੰਬਰ ਤੋਂ ਬਾਅਦ ਪਹਿਲੀ ਵਾਰ ਇਸ ਫਾਰਮੈਟ ’ਚ ਖੇਡਣਗੇ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਇਸ ਮਹੀਨੇ ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਲੜੀ ਲਈ ਆਸਟਰੇਲੀਆ ਦਾ ਦੌਰਾ ਕਰੇਗੀ। ਪਹਿਲਾ ਵਨਡੇ 19 ਅਕਤੂਬਰ ਨੂੰ ਪਰਥ ਵਿੱਚ ਖੇਡਿਆ ਜਾਵੇਗਾ। ਆਸਟਰੇਲੀਆ ਨੇ ਤਿੰਨ ਵਨਡੇ ਅਤੇ ਪਹਿਲੇ ਦੋ ਟੀ-20 ਮੈਚਾਂ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ।
ਆਸਟਰੇਲੀਆਈ ਵਨਡੇ ਟੀਮ : ਮਿਸ਼ੇਲ ਮਾਰਸ਼ (ਕਪਤਾਨ), ਜ਼ੇਵੀਅਰ ਬਾਰਟਲੇਟ, ਐਲੇਕਸ ਕੈਰੀ (ਵਿਕਟਕੀਪਰ), ਕੂਪਰ ਕਾਨਾਲੀ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੇਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਮਿਸ਼ੇਲ ਓਵਨ, ਮੈਟ ਰੇਨਸ਼ਾ, ਮੈਥਿਊ ਸ਼ਾਰਟ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ।
ਪਹਿਲੇ ਦੋ ਟੀ-20 ਮੈਚਾਂ ਲਈ ਆਸਟਰੇਲੀਆਈ ਟੀਮ : ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬਾਟ, ਜ਼ੇਵੀਅਰ ਬਾਰਟਲੇਟ, ਟਿਮ ਡੇਵਿਡ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੇਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਮੈਥਿਊ ਕੁਹਨੇਮੈਨ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ੈਂਪਾ।