
ਭਾਰਤੀ ਖਿਡਾਰੀਆਂ ਵਲੋਂ ਰਾਸ਼ਟਰਮੰਡਲ ਖੇਡਾਂ 2018 'ਚ ਲਗਾਤਾਰ ਚੰਗਾ ਪ੍ਰਦਰਸ਼ਨ ਜ਼ਾਰੀ ਹੈ, ਦਿਨ ਦੀ ਸ਼ੁਰੂਆਤ ਵਿਚ ਹੀ ਭਾਰਤੀ ਖਿਡਾਰੀਆਂ ਵਲੋਂ ਇਕ ਹੋਰ...
ਚੰਡੀਗੜ੍ਹ : ਭਾਰਤੀ ਖਿਡਾਰੀਆਂ ਵਲੋਂ ਰਾਸ਼ਟਰਮੰਡਲ ਖੇਡਾਂ 2018 'ਚ ਲਗਾਤਾਰ ਚੰਗਾ ਪ੍ਰਦਰਸ਼ਨ ਜ਼ਾਰੀ ਹੈ, ਦਿਨ ਦੀ ਸ਼ੁਰੂਆਤ ਵਿਚ ਹੀ ਭਾਰਤੀ ਖਿਡਾਰੀਆਂ ਵਲੋਂ ਇਕ ਹੋਰ ਤਮਗਾ ਹਾਸਲ ਕਰ ਲਿਆ ਹੈ। ਵੇਟਲਿਫਟਿੰਗ ਦੇ 95 ਕਿਲੋਗ੍ਰਾਮ ਭਾਰ ਵਰਗ ਵਿਚ ਪੰਜਾਬ ਦੇ ਵਿਕਾਸ ਠਾਕੁਰ ਨੇ ਭਾਰਤ ਨੂੰ ਕਾਂਸੀ ਤਮਗਾ ਦਿਵਾਇਆ। ਹਾਲਾਂਕਿ ਵਿਕਾਸ ਕੋਲ ਇਕ ਸਮੇਂ ਗੋਲਡ ਜਿੱਤਣ ਦਾ ਮੌਕਾ ਸੀ ਪਰ ਉਹ ਸਨੈਚ 'ਚ ਆਪਣਾ ਪ੍ਰਦਰਸ਼ਨ ਬਰਕਰਾਰ ਨਹੀਂ ਰਖ ਸਕੇ।
VIKAS THAKUR
ਉਨ੍ਹਾਂ ਦਾ ਕਲੀਨ ਐਂਡ ਜਰਕ ਦਾ ਕੁੱਲ ਸਕੋਰ 351 ਰਿਹਾ। ਜ਼ਿਕਰਯੋਗ ਹੈ ਕਿ ਪਿਛਲੀਆਂ ਰਾਸ਼ਟਰਮੰਡਲ ਖੇਡਾਂ 'ਚ 20 ਸਾਲ ਦੇ ਠਾਕੁਰ ਨੇ 85 ਕਿਲੋਗ੍ਰਾਮ ਦੀ ਕੈਟੇਗਰੀ 'ਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਸੀ।ਵਿਕਾਸ ਨੇ ਤੱਦ ਸਨੈਚ 'ਚ 150 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ 'ਚ 183 ਕਿਲੋਗ੍ਰਾਮ ਮਿਲਾ ਕੇ ਕੁੱਲ 333 ਕਿਲੋਗ੍ਰਾਮ ਵਜ਼ਨ ਚੁਕ ਕੇ ਚਾਂਦੀ ਦੇ ਤਮਗਾ ਹਾਸਲ ਕੀਤਾ ਸੀ।
VIKAS THAKUR
ਉਹ ਸਿਰਫ 2 ਕਿਲੋਗ੍ਰਾਮ ਵਜ਼ਨ ਤੋਂ ਗੋਲਡ ਮੈਡਲ ਤੋਂ ਖੁੰਝੇ ਗਏ ਸਨ। ਵਿਕਾਸ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ 341 ਕਿਲੋਗ੍ਰਾਮ (145+187) ਵਜ਼ਨ ਚੁਕ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ। ਹਾਲਾਂਕਿ ਇਸ ਦੇ ਬਾਵਜੂਦ ਉਹ 2016 ਰੀਓ ਓਲੰਪਿਕ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ ਸਨ।