
ਆਈਪੀਐਲ ਦੇ ਆਗਾਜ਼ ਤੋਂ ਬਾਅਦ ਅੱਜ ਦੂਜਾ ਦਿਨ ਹੈ। ਦੂਜੇ ਦਿਨ ਦੂਜਾ ਮੈਚ ਦਿਲੀ ਤੇ ਪੰਜਾਬ ਵਿਚਕਾਰ ਖੇਡਿਆ ਜਾਣਾ ਹੈ। ਪੰਜਾਬ ਤੇ ਦਿਲੀ ਨੂੰ ਇਸ ਵਾਰ ਨਵੇਂ...
ਮੋਹਾਲੀ : ਆਈਪੀਐਲ ਦੇ ਆਗਾਜ਼ ਤੋਂ ਬਾਅਦ ਅੱਜ ਦੂਜਾ ਦਿਨ ਹੈ। ਦੂਜੇ ਦਿਨ ਦੂਜਾ ਮੈਚ ਦਿਲੀ ਤੇ ਪੰਜਾਬ ਵਿਚਕਾਰ ਖੇਡਿਆ ਜਾਣਾ ਹੈ। ਪੰਜਾਬ ਤੇ ਦਿਲੀ ਨੂੰ ਇਸ ਵਾਰ ਨਵੇਂ ਕਪਤਾਨ ਮਿਲੇ ਹਨ ਤੇ ਦੋਹਾਂ ਟੀਮਾਂ ਨੂੰ ਇਸ ਵਾਰ ਖ਼ਿਤਾਹ ਅਪਣੇ ਨਾਮ ਕਰਨ ਦੀ ਤਾਂਗ ਹੈ। ਇਹ ਮੈਚ ਅੱਜ ਸ਼ਾਮ 4 ਵਜੇ ਮੋਹਾਲੀ ਦੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦਿੱਲੀ ਡੇਅਰਡੇਵਿਲਜ਼ ਵਲੋਂ ਅਪਣੇ ਪੁਰਾਣੇ ਖਿਡਾਰੀ ਗੌਤਮ ਗੰਭੀਰ ਨੂੰ ਇਸ ਵਾਰ ਨਵਾਂ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਸਿਕਸਰ ਕਿੰਗ ਯੁਵਰਾਜ ਸਿੰਘ ਦੀ ਵਾਪਸੀ ਹੋਈ ਹੈ। ਕਿਹਾ ਜਾ ਰਿਹਾ ਹੈ ਇਸ ਵਾਰ ਪੰਜਾਬ ਦੀ ਟੀਮ ਖ਼ਿਤਾਬ ਜਿੱਤਣ ਲਈ ਪੂਰੀ ਚਣੌਤੀ ਦੇ ਸਕਦੀ ਹੈ।
delhi vs punjab
ਗੰਭੀਰ ਸ਼ੁਰੂਆਤੀ ਤਿੰਨ ਸੈਸ਼ਨਾਂ 'ਚ ਦਿੱਲੀ ਨਾਲ ਖੇਡਿਆ ਸੀ ਤੇ ਉਸ ਤੋਂ ਬਾਅਦ ਅਗਲੇ 7 ਸੈਸ਼ਨਾਂ 'ਚ ਉਹ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਕਪਤਾਨ ਰਿਹਾ। ਗੰਭੀਰ ਨੇ ਦੋ ਵਾਰ ਕੋਲਕਾਤਾ ਟੀਮ ਨੂੰ ਚੈਂਪੀਅਨ ਵੀ ਬਣਾਇਆ। ਇਸ ਦੇ ਬਾਵਜੂਦ ਕੋਲਕਾਤਾ ਟੀਮ ਨੇ ਨਾ ਤਾਂ ਗੰਭੀਰ ਨੂੰ ਰਿਟੇਨ ਕੀਤਾ ਤੇ ਨਾ ਹੀ ਉਸ ਨੂੰ ਨਿਲਾਮੀ 'ਚ ਖਰੀਦਿਆ। ਗੰਭੀਰ ਨੂੰ ਦਿੱਲੀ ਨੇ ਉਸ ਦੇ ਦੋ ਕਰੋੜ ਦੇ ਬੇਸ ਪ੍ਰਾਈਸ 'ਤੇ ਨੀਲਾਮੀ 'ਚ ਖਰੀਦਿਆ।
delhi vs punjab
ਹਾਲਾਂਕਿ ਦਿੱਲੀ ਨੇ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤਾ ਸੀ ਪਰ ਕਪਤਾਨੀ ਲਈ ਉਸ ਕੋਲ ਗੰਭੀਰ ਤੋਂ ਵੱਡਾ ਕੋਈ ਉਮੀਦਵਾਰ ਨਹੀਂ ਸੀ। ਗੰਭੀਰ ਦਿੱਲੀ ਦਾ ਕਪਤਾਨ ਬਣਿਆ ਤੇ ਆਸਟਰੇਲੀਆ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਰਿਕੀ ਪੋਂਟਿੰਗ ਪ੍ਰਮੁੱਖ ਕੋਚ ਬਣਿਆ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੰਭੀਰ ਤੇ ਪੋਂਟਿੰਗ ਦਾ ਤਾਲਮੇਲ ਦਿੱਲੀ ਦੀ ਕਿਸਮਤ ਇਸ ਵਾਰ ਬਦਲਦਾ ਹੈ ਜਾਂ ਨਹੀਂ।
delhi vs punjab
ਦੂਜੇ ਪਾਸੇ ਤਾਮਿਲਨਾਡੂ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਉਸ ਦੀ ਪੁਰਾਣੀ ਟੀਮ ਚੇਨਈ ਸੁਪਰ ਕਿੰਗਜ਼ ਨੇ ਰਿਟੇਨ ਨਹੀਂ ਕੀਤਾ। ਪ੍ਰਿਟੀ ਜ਼ਿੰਟਾ ਦੀ ਪੰਜਾਬ ਟੀਮ ਨੇ ਨੀਲਾਮੀ 'ਚ ਅਸ਼ਵਿਨ ਨੂੰ ਸਾਢੇ 7 ਕਰੋੜ ਰੁਪਏ ਦੀ ਕੀਮਤ 'ਤੇ ਖਰੀਦਿਆ ਤੇ ਕਪਤਾਨ ਵੀ ਬਣਾਇਆ। ਅਸ਼ਵਿਨ ਨੇ ਕਪਤਾਨ ਬਣਨ ਦੇ ਸਮੇਂ ਤੋਂ ਵਿਸ਼ਵਾਸ ਪ੍ਰਗਟਾਇਆ ਹੈ ਕਿ ਉਹ ਪੰਜਾਬ ਨੂੰ ਇਸ ਵਾਰ ਚੈਂਪੀਅਨ ਬਣਾ ਕੇ ਹੀ ਦਮ ਲਵੇਗਾ।
delhi vs punjab
ਦਿਲਚਸਪ ਹੈ ਕਿ ਪੰਜਾਬ ਕੋਲ ਮੈਂਟਰ ਦੇ ਰੂਪ ਵਿਚ ਵਰਿੰਦਰ ਸਹਿਵਾਗ ਵਰਗੇ ਖਿਡਾਰੀ ਮੌਜੂਦ ਹਨ, ਜਿਹੜਾ ਕਿਸੇ ਸਮੇਂ ਦਿੱਲੀ ਦਾ ਕਪਤਾਨ ਸੀ ਤੇ ਉਸ ਦੀ ਗੰਭੀਰ ਨਾਲ ਭਾਰਤੀ ਕ੍ਰਿਕਟ ਵਿਚ ਲੰਬੀ ਸਾਂਝੇਦਾਰੀ ਚੱਲੀ ਸੀ। ਗੰਭੀਰ ਨੇ ਵੀ ਪੋਂਟਿੰਗ ਨਾਲ ਵਿਸ਼ਵਾਸ ਜਤਾਇਆ ਹੈ ਕਿ ਉਹ ਦਿੱਲੀ ਨੂੰ ਉਸ ਦੇ ਪਿਛਲੇ ਖਰਾਬ ਪ੍ਰਦਰਸ਼ਨ ਤੋਂ ਬਾਹਰ ਕੱਢੇਗਾ ਤੇ ਪਹਿਲੀ ਵਾਰ ਚੈਂਪੀਅਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਦਿੱਲੀ ਤੇ ਪੰਜਾਬ ਲਈ ਇਹ ਮੁਕਾਬਲਾ ਰੋਮਾਂਚਕ ਹੋਵੇਗਾ, ਜਿਸ 'ਚ ਭਾਰਤ ਦੀ ਸੀਮਤ ਓਵਰਾਂ ਦੀ ਟੀਮ 'ਚੋਂ ਬਾਹਰ ਚੱਲ ਰਿਹਾ ਅਸ਼ਵਿਨ ਤੇ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਚੱਲ ਰਹੇ ਗੰਭੀਰ ਵਿਚਾਲੇ ਟੱਕਰ ਹੋਵੇਗੀ। ਦੋਵਾਂ ਟੀਮਾਂ ਕੋਲ ਕਈ ਚੰਗੇ ਖਿਡਾਰੀ ਹਨ।