IPL 2024: ਪੰਜਾਬ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਕਾਰ ਰੋਮਾਂਚਕ ਮੈਚ ਦੀ ਉਮੀਦ, ਗੇਂਦਬਾਜ਼ੀ ਦੋਹਾਂ ਟੀਮਾਂ ਲਈ ਚਿੰਤਾ ਦਾ ਵਿਸ਼ਾ
Published : Apr 8, 2024, 2:46 pm IST
Updated : Apr 9, 2024, 9:03 am IST
SHARE ARTICLE
Punjab Kings and Sunrisers Hydrabad
Punjab Kings and Sunrisers Hydrabad

ਸਨਰਾਈਜ਼ਰਜ਼ ਅਤੇ ਪੰਜਾਬ ਦੋਹਾਂ ਨੇ ਚਾਰ-ਚਾਰ ਮੈਚਾਂ ਵਿਚ ਦੋ-ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਦੋ ਮੈਚ ਹਾਰੇ ਹਨ

IPL 2024: ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਅੱਜ ਯਾਨੀ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 12ਵੇਂ ਮੈਚ ’ਚ ਅੰਕ ਸੂਚੀ ’ਚ ਅਪਣੀ ਸਥਿਤੀ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਸਨਰਾਈਜ਼ਰਜ਼ ਅਤੇ ਪੰਜਾਬ ਦੋਹਾਂ ਨੇ ਚਾਰ-ਚਾਰ ਮੈਚਾਂ ਵਿਚ ਦੋ-ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਦੋ ਮੈਚ ਹਾਰੇ ਹਨ। ਇਹ ਦੋਵੇਂ ਉਨ੍ਹਾਂ ਚਾਰ ਟੀਮਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੇ ਚਾਰ-ਚਾਰ ਅੰਕ ਹਨ ਅਤੇ ਦੋਹਾਂ ਦੀ ਨਜ਼ਰ ਜਿੱਤ ਕੇ ਟੇਬਲ ਵਿਚ ਅੱਗੇ ਵਧਣ ’ਤੇ ਹੈ। 

ਸਨਰਾਈਜ਼ਰਸ ਦੀ ਟੀਮ ਨੇ ਹੁਣ ਤਕ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਮੌਜੂਦਾ ਸੀਜ਼ਨ ’ਚ ਜ਼ਿਆਦਾਤਰ ਮੌਕਿਆਂ ’ਤੇ ਉਸ ਦੇ ਬੱਲੇਬਾਜ਼ਾਂ ਨੇ ਅਸਰ ਪਾਇਆ ਹੈ ਪਰ ਪੰਜਾਬ ਦੀ ਟੀਮ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਮੁੰਬਈ ਇੰਡੀਅਨਜ਼ ਵਿਰੁਧ ਜਿੱਤ ਦੌਰਾਨ ਸਨਰਾਈਜ਼ਰਜ਼ ਨੇ ਆਈ.ਪੀ.ਐਲ. ਇਤਿਹਾਸ ’ਚ ਸੱਭ ਤੋਂ ਵੱਧ ਟੀਮ ਸਕੋਰ ਬਣਾਇਆ ਜਦਕਿ ਟੀਮ ਨੇ ਸ਼ੁਕਰਵਾਰ ਨੂੰ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਆਸਾਨ ਜਿੱਤ ਵੀ ਦਰਜ ਕੀਤੀ। ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੇਡ, ਹੈਨਰਿਚ ਕਲਾਸੇਨ ਅਤੇ ਐਡਨ ਮਾਰਕ੍ਰਮ ਵਰਗੇ ਬੱਲੇਬਾਜ਼ਾਂ ਨੇ ਵਿਰੋਧੀ ਗੇਂਦਬਾਜ਼ਾਂ ਦੇ ਵਿਰੁਧ ਹਮਲਾਵਰ ਰਵੱਈਆ ਅਪਣਾਇਆ ਹੈ ਅਤੇ ਟੀਮ ਨੂੰ ਤੇਜ਼ ਸ਼ੁਰੂਆਤ ਦਿਤੀ ਹੈ। 

ਸ਼ਿਖਰ ਧਵਨ, ਜੌਨੀ ਬੇਅਰਸਟੋ ਅਤੇ ਲਿਆਮ ਲਿਵਿੰਗਸਟੋਨ ਦੀ ਮੌਜੂਦਗੀ ’ਚ ਪੰਜਾਬ ਕੋਲ ਵੀ ਵੱਡੇ ਸ਼ਾਟ ਖਿਡਾਰੀ ਹਨ ਪਰ ਕਪਤਾਨ ਧਵਨ ਤੋਂ ਇਲਾਵਾ ਕਿਸੇ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਨਹੀਂ ਹੈ। ਪੰਜਾਬ ਨੂੰ ਵੀ ਅਪਣੇ ਭਾਰਤੀ ਖਿਡਾਰੀਆਂ ਪ੍ਰਭਸਿਮਰਨ ਸਿੰਘ ਅਤੇ ਜੀਤੇਸ਼ ਸ਼ਰਮਾ ਨਾਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਦੋਵੇਂ ਟੀਮਾਂ ਅਪਣੇ ਪਿਛਲੇ ਮੈਚ ਜਿੱਤ ਕੇ ਇਸ ਮੈਚ ’ਚ ਉਤਰਨ ਜਾ ਰਹੀਆਂ ਹਨ ਅਤੇ ਨਵੇਂ ਬਣੇ ਮਹਾਰਾਜਾ ਯਾਦਵਇੰਦਰ ਸਿੰਘ ਕ੍ਰਿਕਟ ਸਟੇਡੀਅਮ ’ਚ ਹੋਣ ਵਾਲੇ ਇਸ ਇਕਲੌਤੇ ਦੂਜੇ ਆਈ.ਪੀ.ਐਲ. ਮੈਚ ’ਚ ਪਾਵਰ ਪਲੇਅ ’ਚ ਟੀਮ ਦਾ ਪ੍ਰਦਰਸ਼ਨ ਅਹਿਮ ਭੂਮਿਕਾ ਨਿਭਾਏਗਾ। 

ਦੋਹਾਂ ਟੀਮਾਂ ਦੀ ਗੇਂਦਬਾਜ਼ੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਟੀਮ ਡੈਥ ਓਵਰਾਂ ’ਚ ਸੰਘਰਸ਼ ਕਰ ਰਹੀ ਹੈ ਜਦਕਿ ਸਨਰਾਈਜ਼ਰਜ਼ ਦੇ ਗੇਂਦਬਾਜ਼ ਨਵੀਂ ਗੇਂਦ ਨਾਲ ਕਾਫੀ ਮਹਿੰਗੇ ਸਾਬਤ ਹੋਏ ਹਨ। ਪੰਜਾਬ ਲਈ ਦਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਛੇ ਵਿਕਟਾਂ ਲੈ ਕੇ ਉਨ੍ਹਾਂ ਦੇ ਬਿਹਤਰੀਨ ਗੇਂਦਬਾਜ਼ ਰਹੇ ਹਨ ਪਰ ਡੈਥ ਓਵਰਾਂ ਦੇ ਮਾਹਰ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਟੀਮ ਲਈ ਚਿੰਤਾ ਦਾ ਵਿਸ਼ਾ ਹੈ। 

ਲੈਗ ਸਪਿਨਰ ਰਾਹੁਲ ਚਾਹਰ ਬਹੁਤ ਮਹਿੰਗੇ ਸਾਬਤ ਹੋਏ ਹਨ ਪਰ ਹਰਪ੍ਰੀਤ ਬਰਾੜ ਨੇ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਹੈ। ਹੈਦਰਾਬਾਦ ਲਈ ਜੈਦੇਵ ਉਨਾਦਕਟ, ਮਯੰਕ ਮਾਰਕੰਡੇ ਅਤੇ ਭੁਵਨੇਸ਼ਵਰ ਕੁਮਾਰ ਨੇ ਕਾਫੀ ਦੌੜਾਂ ਬਣਾਈਆਂ ਹਨ। ਬਹੁਤ ਤਜਰਬੇਕਾਰ ਹੋਣ ਦੇ ਬਾਵਜੂਦ ਭੁਵਨੇਸ਼ਵਰ ਨਵੀਂ ਗੇਂਦ ਨਾਲ ਸੰਘਰਸ਼ ਕਰ ਰਿਹਾ ਹੈ। ਹਾਲਾਂਕਿ, ਉਹ ਪਿਛਲੇ ਮੈਚ ’ਚ ਵਿਕਟਾਂ ਲੈਣ ’ਚ ਕਾਮਯਾਬ ਰਿਹਾ ਸੀ। ਦੋ ਮੈਚਾਂ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੇ ਟੀ ਨਟਰਾਜਨ ਨੇ ਹੁਣ ਤਕ ਚਾਰ ਵਿਕਟਾਂ ਲਈਆਂ ਹਨ। ਹੁਣ ਤਕ ਚਾਰ ਮੈਚਾਂ ’ਚ ਪੰਜ ਵਿਕਟਾਂ ਲੈਣ ਵਾਲੇ ਕਪਤਾਨ ਪੈਟ ਕਮਿੰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਉਨ੍ਹਾਂ ਨੂੰ ਹੋਰ ਗੇਂਦਬਾਜ਼ਾਂ ਦੇ ਲਗਾਤਾਰ ਸਮਰਥਨ ਦੀ ਜ਼ਰੂਰਤ ਹੈ। ਦੋਹਾਂ ਟੀਮਾਂ ਵਿਚਾਲੇ ਪਿਛਲੇ ਪੰਜ ਮੈਚਾਂ ਵਿਚੋਂ ਸਨਰਾਈਜ਼ਰਜ਼ ਨੇ ਤਿੰਨ ਜਿੱਤੇ ਹਨ ਜਦਕਿ ਪੰਜਾਬ ਨੇ ਦੋ ਜਿੱਤੇ ਹਨ, ਜਿਸ ਨਾਲ ਦੋਹਾਂ ਟੀਮਾਂ ਵਿਚਾਲੇ ਇਕ ਹੋਰ ਰੋਮਾਂਚਕ ਮੈਚ ਹੋਣ ਦੀ ਉਮੀਦ ਹੈ। 

ਟੀਮਾਂ:
ਸਨਰਾਈਜ਼ਰਜ਼ ਹੈਦਰਾਬਾਦ: ਜੈਦੇਵ ਉਨਾਦਕਟ, ਜੇ ਸੁਬਰਾਮਨੀਅਮ, ਟੀ ਨਟਰਾਜਨ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ, ਫਜ਼ਲਹਕ, ਫਾਰੂਕੀ, ਪੈਟ ਕਮਿੰਸ (ਕਪਤਾਨ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸਨਵੀਰ ਸਿੰਘ, ਗਲੇਨ ਫਿਲਿਪਸ, ਨਿਤੀਸ਼ ਰੈੱਡੀ, ਮਾਰਕੋ ਜੈਨਸਨ, ਅਭਿਸ਼ੇਕ ਸ਼ਰਮਾ, ਉਪੇਂਦਰ ਯਾਦਵ, ਰਾਹੁਲ ਤ੍ਰਿਪਾਠੀ, ਐਡਨ ਮਾਰਕ੍ਰਮ, ਹੈਨਰਿਚ ਕਲਾਸੇਨ, ਟ੍ਰੈਵਿਸ ਹੈਡ, ਅਨਮੋਲਪ੍ਰੀਤ ਸਿੰਘ, ਮਯੰਕ ਅਗਰਵਾਲ, ਅਬਦੁਲ ਸਮਦ, ਆਕਾਸ਼ ਮਹਾਰਾਜ ਸਿੰਘ, ਵਾਨਿਂਦੂ ਹਸਾਰੰਗਾ, ਉਮਰਨ ਮਲਿਕ। 

ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਪ੍ਰਭਸਿਮਰਨ ਸਿੰਘ, ਜੀਤੇਸ਼ ਸ਼ਰਮਾ, ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਸੈਮ ਕੁਰਨ, ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਵੇਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਵਿਸ਼ਵਨਾਥ ਪ੍ਰਤਾਪ ਸਿੰਘ, ਸ਼ਸ਼ਾਂਕ ਸਿੰਘ, ਤਨਯ ਥਿਆਗਰਾਜਨ, ਪ੍ਰਿੰਸ ਚੌਧਰੀ ਅਤੇ ਰਿਲੀ ਰੋਸੋ। 

ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement