
ਅਫਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਤਿਹਾਸਕ ਟੈਸਟ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦ ਨਹੀਂ ਰਹਿਣਗੇ ਕਿਉਂਕਿ ਉਹ ਉਸ ਸਮੇਂ ਇੰਗਲੈਂਡ ਵਿਚ ਇੰਗਲਿਸ਼...
ਨਵੀਂ ਦਿੱਲੀ : ਅਫਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਤਿਹਾਸਕ ਟੈਸਟ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦ ਨਹੀਂ ਰਹਿਣਗੇ ਕਿਉਂਕਿ ਉਹ ਉਸ ਸਮੇਂ ਇੰਗਲੈਂਡ ਦੇ ਇੰਗਲਿਸ਼ ਕ੍ਰਿਕਟ ਕਾਉਂਟੀ ਵਿਚ ਖੇਡ ਰਹੇ ਹੋਣਗੇ। 14 ਜੂਨ ਤੋਂ ਖੇਡੇ ਜਾਣ ਵਾਲੇ ਅਫਗ਼ਾਨਿਸਤਾਨ ਵਿਰੁਧ ਇਤਿਹਾਸਕ ਟੈਸਟ ਵਿਚ ਟੀਮ ਇੰਡੀਆ ਦੀ ਕਮਾਨ ਭਾਰਤੀ ਟੀਮ ਦੇ ਬੱਲੇਬਾਜ਼ ਅਜਿੰਕਿਅਾ ਰਹਾਣੇ ਨੂੰ ਦਿਤੀ ਗਈ ਹੈ। ਮੌਜੂਦਾ ਸਮੇਂ ਵਿਚ ਅਜਿੰਕਿਅਾ ਰਹਾਣੇ ਭਾਰਤੀ ਟੈਸਟ ਕ੍ਰਿਕਟ ਟੀਮ ਦੇ ਉਪਕਪਤਾਨ ਹਨ।
Ajinkya Rahane
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਜਿੰਕਿਅਾ ਰਹਾਣੇ ਨੂੰ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਪਿਛਲੇ ਸਾਲ ਆਸਟਰੇਲੀਆ ਵਿਰੁਧ ਧਰਮਸ਼ਾਲਾ ਵਿਚ ਖੇਡੇ ਗਏ ਟੈਸਟ ਮੈਚ ਵਿਚ ਕਪਤਾਨੀ ਕਰ ਚੁਕੇ ਹਨ। ਇਸ ਮੈਚ ਵਿਚ ਭਾਰਤੀ ਟੀਮ ਨੂੰ ਰਹਾਣੇ ਦੀ ਕਪਤਾਨੀ ਵਿਚ ਜਿੱਤ ਮਿਲੀ ਸੀ। ਅਜਿਹੇ ਵਿਚ ਰਹਾਣੇ ਅਫਗ਼ਾਨਿਸਤਾਨ ਵਿਰੁਧ ਵੀ ਅਪਣਾ ਜੇਤੂ ਅਭਿਆਨ ਜਾਰੀ ਰੱਖਣਾ ਚਾਹੁਣਗੇ।
Cricket
ਇੰਗਲੈਂਡ ਵਿਚ ਇੰਗਲਿਸ਼ ਕ੍ਰਿਕਟ ਕਾਉਂਟੀ ਵਿਚ ਹਿੱਸਾ ਲੈ ਰਹੇ ਈਸ਼ਾਂਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਵੀ ਅਫਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਕਲੌਤੇ ਟੈਸਟ ਮੈਚ ਵਿਚ ਹਿੱਸਾ ਲੈਣਗੇ। ਫ਼ਿਲਹਾਲ ਦੋਨੇ ਖਿਡਾਰੀ ਇੰਗਲੈਂਡ ਵਿਚ ਹਨ।
Ajinkya Rahane
ਟੈਸਟ ਵਿਚ ਹਿੱਸਾ ਲੈਣ ਲਈ ਦੋਨੇਂ ਖਿਡਾਰੀ ਭਾਰਤ ਵਾਪਸ ਆਉਂਣਗੇ। ਅਫਗ਼ਾਨਿਸਤਾਨ ਵਿਰੁਧ ਟੈਸਟ ਖੇਡ ਕੇ ਪੁਜਾਰਾ ਫ਼ਿਰ ਵਾਪਸ ਇੰਗਲੈਂਡ ਪਰਤ ਜਾਣਗੇ ਤਾਂ ਜੋ ਹੈਂਪਸ਼ਾਇਰ ਵਿਰੁਧ ਉਹ ਯਾਰਕਸ਼ਾਇਰ ਨਾਲ ਖੇਡ ਸਕਣ ਇਹ ਮੈਚ 20 ਜੂਨ ਨੂੰ ਹੋਵੇਗਾ।