
ਆਈਪੀਐਲ 11 ਵਿਚ ਕਿੰਗਸ ਇਲੈਵਨ ਪੰਜਾਬ ਦੇ ਓਪਨਰ ਬੱਲੇਬਾਜ਼ ਕੇਐਲ ਰਾਹੁਲ ਇਨ੍ਹਾਂ ਦਿਨਾਂ ਵਧੀਆ ਫ਼ਾਰਮ ਵਿਚ ਚੱਲ ਰਹੇ ਹਨ। ਰਾਹੁਲ ਨੇ ਐਤਵਾਰ ਨੂੰ ਰਾਜਸਥਾਨ ਵਿਰੁਧ...
ਨਵੀਂ ਦਿੱਲੀ : ਆਈਪੀਐਲ 11 ਵਿਚ ਕਿੰਗਸ ਇਲੈਵਨ ਪੰਜਾਬ ਦੇ ਓਪਨਰ ਬੱਲੇਬਾਜ਼ ਕੇਐਲ ਰਾਹੁਲ ਇਨ੍ਹਾਂ ਦਿਨਾਂ ਵਧੀਆ ਫ਼ਾਰਮ ਵਿਚ ਚੱਲ ਰਹੇ ਹਨ। ਰਾਹੁਲ ਨੇ ਐਤਵਾਰ ਨੂੰ ਰਾਜਸਥਾਨ ਵਿਰੁਧ ਨਾਬਾਦ 84 ਦੋੜਾਂ ਦੀ ਪਾਰੀ ਖੇਡ ਕੇ ਅਪਣੀ ਟੀਮ ਨੂੰ ਜਿੱਤ ਦਵਾਈ। ਰਾਹੁਲ ਦੀ ਇਹ ਪਾਰੀ ਵੇਖ ਕੇ ਦੁਨਿਆ ਭਰ ਦੇ ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕਰਨ ਲੱਗੇ। ਪਾਕਿਸਤਾਨ ਦੀ ਸਪੋਰਟਸ ਜਰਨਲਿਸਟ ਜੈਨਬ ਅੱਬਾਸ ਨੇ ਵੀ ਰਾਹੁਲ ਦੀ ਪਾਰੀ ਦੀ ਜੰਮ ਕੇ ਤਾਰੀਫ਼ ਕੀਤੀ ਉਨ੍ਹਾਂ ਨੇ ਇਹ ਗੱਲ ਸੋਸ਼ਲ ਮੀਡੀਆ ਉਤੇ ਵੀ ਸ਼ੇਅਰ ਕੀਤੀ।
Zainab Abbas
ਮਸ਼ਹੂਰ ਪਾਕਿਸਤਾਨੀ ਸਪੋਰਟਸ ਜਰਨਲਿਸਟ ਜੈਨਬ ਅੱਬਾਸ ਨੇ ਟਵਿਟਰ 'ਤੇ ਰਾਹੁਲ ਦੀ ਤਾਰੀਫ਼ ਕਰਦੇ ਹੋਏ ਲਿਖਿਆ, ਕੇਐਲ ਰਾਹੁਲ ਸ਼ਾਨਦਾਰ, ਗਜ਼ਬ ਦੀ ਟਾਇਮਿੰਗ, ਵੇਖ ਕੇ ਮਜਾ ਆਇਆ'। ਇਥੇ ਅਸੀਂ ਤੁਹਾਨੂੰ ਦਸ ਦਈਏ ਕਿ ਸਪੋਰਟਸ ਐਂਕਰ ਜੈਨਬ ਨੂੰ ਖ਼ਾਸਕਰ ਕ੍ਰਿਕਟ ਨਾਲ ਕਾਫ਼ੀ ਲਗਾਓ ਹੈ, ਜਿਸ ਕਾਰਨ ਆਈਪੀਐਲ ਵਿਚ ਪਾਕਿਸਤਾਨੀ ਖਿਡਾਰੀਆਂ ਦੇ ਹਿੱਸੇ ਨਾ ਲੈਣ ਦੇ ਬਾਵਜੂਦ ਉਹ ਇਸ ਟੂਰਨਾਮੇਂਟ ਨੂੰ ਵੱਡੇ ਚਾਅ ਨਾਲ ਵੇਖਦੀ ਹੈ।
KL Rahul
ਜੈਨਬ ਅੱਬਾਸ ਪਾਕਿਸਤਾਨ ਦੇ ਇਕ ਵੱਡੇ ਨਿਊਜ ਚੈਨਲ ਦੀ ਸਪੋਰਟਸ ਐਂਕਰ ਹੈ ਅਜੇ ਪਿਛਲੇ ਦਿਨਾਂ ਪਾਕਿਸਤਾਨ ਵਿਚ ਆਯੋਜਿਤ ਪਾਕਿਸਤਾਨ ਸੁਪਰ ਲੀਗ ਵਿਚ ਉਹ ਹੋਸਟ ਐਂਕਰ ਵੀ ਰਹੇ। ਜੈਨਬ ਦਾ ਆਈਪੀਐਲ ਨਾਲ ਕੋਈ ਲਗਾਅ ਨਹੀਂ ਹੈ ਪਰ ਇਕ ਕ੍ਰਿਕਟ ਫੈਨ ਦੇ ਤੌਰ 'ਤੇ ਉਹ ਇਥੋਂ ਦੇ ਮੈਚਾਂ ਵਿਚ ਖੂਬ ਦਿਲਚਸਪੀ ਲੈਂਦੀ ਹੈ। ਐਤਵਾਰ ਨੂੰ ਰਾਜਸਥਾਨ ਦੇ ਖਿਲਾਫ ਕੇਐਲ ਰਾਹੁਲ ਦੀ ਚੰਗੀ ਬੱਲੇਬਾਜੀ ਵੇਖ ਕੇ ਜੈਨਬ ਨੇ ਟਵੀਟ ਕਰ ਅਪਣੇ ਦਿਲ ਦੀ ਗੱਲ ਕਹਿ ਦਿਤੀ।