
65 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਸਾਬਕਾ ਮੈਂਬਰ ਅਤੇ ਮਾਸਕੋ ਓਲੰਪਿਕ 1980 ਦੇ ਸੋਨ ਤਗਮਾ ਜੇਤੂ ਰਵਿੰਦਰਪਾਲ ਸਿੰਘ ਦਾ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਉਹ ਕੋਰੋਨਾ ਸੰਕਰਮਿਤ ਸਨ ਤੇ ਪਿਛਲੇ ਦੋ ਹਫਤਿਆਂ ਤੋਂ ਕੋਰੋਨਾ ਨਾਲ ਜੂਝ ਰਹੇ ਸਨ। ਉਹਨਾਂ ਨੇ 65 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
Ravinder Pal Singh
ਰਵਿੰਦਰ ਪਾਲ ਸਿੰਘ ਨੂੰ 24 ਅਪ੍ਰੈਲ ਨੂੰ ਵਿਵੇਕਾਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਉਹ ਕੋਰੋਨਾ ਦੀ ਲਾਗ ਤੋਂ ਠੀਕ ਹੋ ਚੁੱਕੇ ਸਨ ਅਤੇ ਟੈਸਟ ਨਕਾਰਾਤਮਕ ਆਉਣ ਤੋਂ ਬਾਅਦ ਉਹ ਕੋਰੋਨਾ ਵਾਰਡ ਤੋਂ ਬਾਹਰ ਆ ਗਏ ਸਨ ।
Ravinder Pal Singh
ਸ਼ੁੱਕਰਵਾਰ ਨੂੰ ਉਹਨਾਂ ਦੀ ਹਾਲਤ ਅਚਾਨਕ ਖ਼ਰਾਬ ਹੋ ਗਈ ਅਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।
1984 ਦਾ ਲਾਸ ਏਂਜਲਸ ਓਲੰਪਿਕ ਖੇਡਣ ਵਾਲੇ ਰਵਿੰਦਰ ਪਾਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਉਹਨਾਂ ਨੇ 1979 ਜੂਨੀਅਰ ਵਰਲਡ ਕੱਪ ਖੇਡਿਆ ਅਤੇ ਹਾਕੀ ਛੱਡਣ ਤੋਂ ਬਾਅਦ ਸਟੇਟ ਬੈਂਕ ਤੋਂ ਸਵੈਇੱਛੁਕ ਰਿਟਾਇਰਮੈਂਟ ਲਈ ।
Hockey
ਦੱਸ ਦੇਈਏ ਕਿ ਸੀਤਾਪੁਰ ਵਿੱਚ ਜਨਮੇ ਰਵਿੰਦਰ ਪਾਲ ਸਿੰਘ ਨੇ 1979 ਤੋਂ 1984 ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਓਲੰਪਿਕ ਤੋਂ ਇਲਾਵਾ, ਉਹਨਾਂ ਨੇ 1980 ਅਤੇ 1983 ਵਿਚ ਚੈਂਪੀਅਨਜ਼ ਟਰਾਫੀ, 1982 ਵਿਸ਼ਵ ਕੱਪ ਅਤੇ 1982 ਏਸ਼ੀਆ ਕੱਪ ਵੀ ਖੇਡਿਆ।