ਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਦੀ ਪੈਰਿਸ ’ਚ ਹੋਵੇਗੀ ਨਿਲਾਮੀ 
Published : May 8, 2024, 10:01 pm IST
Updated : May 8, 2024, 10:01 pm IST
SHARE ARTICLE
Trophy
Trophy

ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਇਸ ਦੀ ਵਿਸ਼ੇਸ਼ਤਾ ਕਾਰਨ ਲੱਖਾਂ ਯੂਰੋ ’ਚ ਵਿਕੇਗੀ

ਪੈਰਿਸ: ਡਿਏਗੋ ਮਾਰਾਡੋਨਾ ਦੀ 1986 ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਹਾਊਸ ਅਗੁਟੇਸ ਨੇ ਕਿਹਾ ਕਿ ਦਹਾਕਿਆਂ ਤੋਂ ਗਾਇਬ ਇਸ ਪੁਰਸਕਾਰ ਦੀ ਅਗਲੇ ਮਹੀਨੇ ਪੈਰਿਸ ’ਚ ਨਿਲਾਮੀ ਕੀਤੀ ਜਾਵੇਗੀ। 

ਮਾਰਾਡੋਨਾ ਦੀ 2020 ’ਚ 60 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ। ਉਸ ਨੂੰ ਇਹ ਟਰਾਫੀ 1986 ਦੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਦਿਤੀ ਗਈ ਸੀ। ਉਸ ਨੇ ਮੈਕਸੀਕੋ ਸਿਟੀ ’ਚ ਫਾਈਨਲ ’ਚ ਪਛਮੀ ਜਰਮਨੀ ਵਿਰੁਧ 3-2 ਦੀ ਜਿੱਤ ਦੌਰਾਨ ਅਰਜਨਟੀਨਾ ਦੀ ਕਪਤਾਨੀ ਕੀਤੀ। ਇਸ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ’ਚ ਇੰਗਲੈਂਡ ’ਤੇ 2-1 ਦੀ ਜਿੱਤ ’ਚ ਵਿਵਾਦਪੂਰਨ ‘ਹੈਂਡ ਆਫ ਗੌਡ’ ਗੋਲ ਅਤੇ ‘ਸਦੀ ਦਾ ਬਿਹਤਰੀਨ ਗੋਲ’ ਗੋਲ ਕੀਤਾ ਸੀ। 

ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਇਸ ਦੀ ਵਿਸ਼ੇਸ਼ਤਾ ਕਾਰਨ ਲੱਖਾਂ ਯੂਰੋ ’ਚ ਵਿਕੇਗੀ। ਟੂਰਨਾਮੈਂਟ ਦੇ ਬਿਹਤਰੀਨ ਖਿਡਾਰੀ ਨੂੰ ਗੋਲਡਨ ਬਾਲ ਟਰਾਫੀ ਦਿਤੀ ਜਾਂਦੀ ਹੈ। ਹਾਲਾਂਕਿ, ਬਾਅਦ ’ਚ ਇਹ ਟਰਾਫੀ ਗਾਇਬ ਹੋ ਗਈ ਜਿਸ ਨੇ ਬਹੁਤ ਸਾਰੀਆਂ ਅਫਵਾਹਾਂ ਨੂੰ ਜਨਮ ਦਿਤਾ। ਅਗੁਟਸ ਨੇ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਇਹ ਪੋਕਰ ਮੈਚ ਦੌਰਾਨ ਗੁੰਮ ਹੋ ਗਈ ਸੀ ਜਾਂ ਇਸ ਨੂੰ ਕਰਜ਼ੇ ਦਾ ਭੁਗਤਾਨ ਕਰਨ ਲਈ ਵੇਚਿਆ ਗਿਆ ਸੀ। 

ਕੁੱਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਮਾਰਾਡੋਨਾ ਇਟਾਲੀਅਨ ਲੀਗ ਵਿਚ ਖੇਡ ਰਿਹਾ ਸੀ ਜਦੋਂ ਉਸ ਨੇ ਇਸ ਨੂੰ ਨੇਪਲਜ਼ ਬੈਂਕ ਵਿਚ ਇਕ ਤਿਜੋਰੀ ਅੰਦਰ ਰੱਖਿਆ ਸੀ, ਜਿਸ ਨੂੰ ਸਥਾਨਕ ਅਪਰਾਧੀਆਂ ਨੇ 1989 ਵਿਚ ਲੁੱਟ ਲਿਆ ਸੀ। ਸੁਧਾਰ ਕਰ ਕੇ ਮੁੱਖ ਧਾਰਾ ’ਚ ਸ਼ਾਮਲ ਹੋਏ ਮਾਫੀਆ ਦੇ ਇਕ ਮੈਂਬਰ ਵਲੋਂ ਦੱਸੀ ਗਈ ਕਹਾਣੀ ਅਨੁਸਾਰ ਟਰਾਫੀ ਪਿਘਲਾ ਕੇ ਇਸ ’ਚੋਂ ਸੋਨਾ ਕਢ ਲਿਆ ਗਿਆ ਸੀ।

Tags: football

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement