
ਐਤਵਾਰ ਨੂੰ ਓਵਲ ਮੈਦਾਨ 'ਤੇ ਦੋਵਾਂ ਟੀਮਾਂ ਵਿਚ ਦਿਖੇਗੀ ਸਖ਼ਤ ਟੱਕਰ
ਨਵੀਂ ਦਿੱਲੀ: ਵਰਡ ਕੱਪ ਵਿਚ ਐਤਵਾਰ ਨੂੰ ਟੀਮ ਇੰਡੀਆ ਅਪਣਾ ਦੂਜਾ ਮੈਚ ਆਸਟ੍ਰੇਲੀਈ ਨਾਲ ਖੇਡਣ ਲਈ ਉਤਰੇਗੀ। ਆਸਟ੍ਰੇਲੀਆ ਨੂੰ ਇਸ ਮੈਚ ਦਾ ਵੱਡਾ ਦਾਅਵੇਦਾਰ ਗਿਣਿਆ ਜਾ ਰਿਹਾ ਹੈ ਅਤੇ ਵੀਰਵਾਰ ਨੂੰ ਵੈਸਟ ਇੰਡੀਜ਼ ਦੇ ਵਿਰੁਧ ਉਸ ਨੇ ਇਹ ਦਸਿਆ ਕਿ ਇਕ ਚੈਂਪੀਅਨ ਟੀਮ ਅਖੀਰ ਤਕ ਕਿਵੇਂ ਮੁਸ਼ਿਕਲਾਂ ਤੋਂ ਉਭਰਦੀ ਹੈ। ਕੰਗਾਰੂ ਟੀਮ ਵੈਸਟ ਇੰਡੀਜ਼ ਦੇ ਵਿਰੁਧ ਇਕ ਸਮੇਂ 'ਤੇ 38 ਰਨ ਪਾਰ ਕਰ ਕੇ 4 ਵਿਕਟਾਂ ਗਵਾ ਚੁੱਕੀ ਸੀ ਅਤੇ 79 ਰਨ ਤਕ ਪਹੁੰਚਦੇ-ਪਹੁੰਚਦੇ ਉਸ ਦੀ ਅੱਧੀ ਟੀਮ ਪੈਵੀਲੀਅਨ ਵਿਚ ਸੀ।
Word Cup
ਇਸ ਦੇ ਬਾਵਜੂਦ ਕੰਗਾਰੂ ਟੀਮ ਨੇ 49ਵੇਂ ਓਵਰ ਵਿਚ ਆਲ ਆਉਟ ਹੋਣ ਤੋਂ ਪਹਿਲਾਂ ਅਪਣਾ ਸਕੋਰ 288 ਰਨ ਕਰ ਕੇ ਟੀਮ ਨੂੰ ਮਜਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਇਸ ਮੈਚ ਵਿਚ ਆਸਟ੍ਰੇਲੀਆ ਨੇ 15 ਦੌੜਾਂ 'ਤੇ ਜਿੱਤ ਦਰਜ ਕੀਤੀ। ਭਾਰਤ ਅਤੇ ਆਸਟ੍ਰੇਲੀਆ ਦੀ ਖੇਡ ਦੀ ਗਲ ਕਰੀਏ ਤਾਂ ਪਿਛਲੇ ਦੋ ਦਹਾਕਿਆਂ ਵਿਚ ਦੋਵਾਂ ਟੀਮਾ ਵਿਚਕਾਰ ਪ੍ਰਤੀਨਿਧਤਾ ਕਾਫੀ ਵਧੀ ਹੈ। ਹੁਣ ਭਾਰਤ ਆਸਟ੍ਰੇਲੀਆ ਵਿਚ ਕੋਈ ਵੀ ਮੈਚ ਖੇਡਿਆ ਜਾਂਦਾ ਹੈ ਤਾਂ ਦੋਵਾਂ ਟੀਮਾਂ ਪੂਰੇ ਜੋਸ਼ ਦੇ ਨਾਲ ਮੈਦਾਨ ਵਿਚ ਉਤਰਦੀ ਹੈ।
India vs Australia
ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਇਸ ਤਰ੍ਹਾਂ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ। ਸਖ਼ਤ ਮੁਕਾਬਲੇ ਵਾਲੇ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਖਿਡਾਰੀ ਮੈਚ ਤੋਂ ਪਹਿਲਾਂ ਸਖ਼ਤ ਅਭਿਆਸ ਕਰਨ ਦਾ ਵਿਚਾਰ ਬਣਾ ਰਹੇ ਹਨ। ਪਰ ਇੰਗਲੈਂਡ ਦੇ ਮੌਸਮ ਨੇ ਸਾਰੇ ਵਿਚਾਰਾਂ 'ਤੇ ਪਾਣੀ ਫੇਰ ਦਿੱਤਾ। ਟੀਮ ਇੰਡੀਆ ਨੇ ਓਵਲ ਦੇ ਮੈਦਾਨ ਵਿਚ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਪਣਾ ਪ੍ਰੈਕਟਿਸ ਸੈਸ਼ਨ ਪਲਾਨ ਕੀਤਾ ਸੀ।
ਪਰ ਲੰਡਨ ਵਿਚ ਬਾਰਿਸ਼ ਪੈ ਗਈ। ਇਸ ਪ੍ਰਕਾਰ ਲੰਡਨ ਦਾ ਮੌਸਮ ਐਤਵਾਰ ਨੂੰ ਸਾਫ਼ ਰਹੇਗਾ ਅਤੇ ਦੋਵਾਂ ਟੀਮਾਂ ਵਿਚ ਮੈਚ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਮੌਸਮ ਸਾਫ਼ ਰਹੇਗਾ ਅਤੇ ਦੋਵੇਂ ਟੀਮਾਂ ਮੈਚ ਤੋਂ ਪਹਿਲਾਂ ਇਕ ਦੂਜੇ ਦੇ ਵਿਰੁਧ ਅਪਣੇ ਗੇਮ ਪਲਾਨ ਨੂੰ ਲੈ ਕੇ ਮੈਦਾਨ ਵਿਚ ਅਭਿਆਸ ਕਰਨਗੀਆਂ।