
ਭਾਰਤ ਨੇ ਸ਼ਨੀਵਾਰ ਨੂੰ ਓਵਲ ਮੈਦਾਨ ਉਤੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਨਿਊਜੀਲੈਂਡ ਨੂੰ 90 ਦੌੜਾਂ....
ਮਾਊਟ ਮੌਨਗੂਜੀ : ਭਾਰਤ ਨੇ ਸ਼ਨੀਵਾਰ ਨੂੰ ਓਵਲ ਮੈਦਾਨ ਉਤੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਨਿਊਜੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿਤਾ। ਇਸ ਦੇ ਨਾਲ ਭਾਰਤ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ 2-0 ਦਾ ਵਾਧਾ ਲੈ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿਚ ਚਾਰ ਵਿਕੇਟ ਦੇ ਨੁਕਸਾਨ ਉਤੇ 324 ਦੌੜਾਂ ਬਣਾਈਆਂ ਸਨ। ਕੀਵੀ ਟੀਮ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਅਤੇ 40.2 ਓਵਰਾਂ ਵਿਚ 234 ਦੌੜਾਂ ਉਤੇ ਢੇਰ ਹੋ ਕੇ ਮੈਚ ਹਾਰ ਗਈ।
India Team
ਕੀਵੀ ਟੀਮ ਲਈ ਸਭ ਤੋਂ ਜ਼ਿਆਦਾ 57 ਦੌੜਾਂ ਬਰੈਸਵੇਲ ਨੇ ਬਣਾਈਆਂ। ਉਨ੍ਹਾਂ ਨੇ ਅਪਣੀ ਪਾਰੀ ਵਿਚ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੌਕੇ ਅਤੇ ਤਿੰਨ ਛੱਕੇ ਲਗਾਏ। ਭਾਰਤ ਲਈ ਕੁਲਦੀਪ ਯਾਦਵ ਨੇ ਚਾਰ ਵਿਕੇਟ ਲਏ। ਭੁਵਨੇਸ਼ਵਰ ਕੁਮਾਰ ਅਤੇ ਯੁਜਵਿੰਦਰ ਚਹਿਲ ਨੂੰ ਦੋ-ਦੋ ਸਫਲਤਾਵਾਂ ਮਿਲੀਆਂ। ਮੁਹੰਮਦ ਸ਼ਮੀ ਅਤੇ ਕੇਦਾਰ ਜਾਧਵ ਨੂੰ ਇਕ ਵਿਕੇਟ ਮਿਲਿਆ।
New Zealand Cricket Team
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ 87 ਦੌੜਾਂ ਬਣਾਈਆਂ ਜਿਸ ਦੇ ਲਈ ਉਨ੍ਹਾਂ ਨੇ 96 ਗੇਂਦਾਂ ਦਾ ਸਾਹਮਣਾ ਕੀਤਾ। ਰੋਹਿਤ ਦੀ ਪਾਰੀ ਵਿਚ ਨੌਂ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਰਹੇ। ਸ਼ਿਖਰ ਧਵਨ ਨੇ 67 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਨੌਂ ਚੌਕੀਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਨਿਊਜੀਲੈਂਡ ਲਈ ਟਰੈਂਟ ਬੋਲਟ ਅਤੇ ਲਾਕੀ ਫਰਗਿਊਸਨ ਨੇ ਦੋ - ਦੋ ਵਿਕੇਟ ਲਏ।