
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ 46ਵਾਂ ਜਨਮਦਿਨ ਹੈ। ਪ੍ਰਿੰਸ ਆਫ਼ ਕੋਲਕਾਤਾ ਅਤੇ ਬੰਗਾਲ ਟਾਈਗਰ ਦੇ ਨਾਮ ਨਾਲ ਮਸ਼ਹੂਰ ਸੌਰਵ ਗਾਂਗੁਲੀ ਨੇ...
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ 46ਵਾਂ ਜਨਮਦਿਨ ਹੈ। ਪ੍ਰਿੰਸ ਆਫ਼ ਕੋਲਕਾਤਾ ਅਤੇ ਬੰਗਾਲ ਟਾਈਗਰ ਦੇ ਨਾਮ ਨਾਲ ਮਸ਼ਹੂਰ ਸੌਰਵ ਗਾਂਗੁਲੀ ਨੇ ਅਪਣੇ ਕਰਿਅਰ ਵਿਚ ਕਈ ਉਪਲਬਧੀਆਂ ਹਾਸਲ ਕੀਤੀਆਂ। ਗਾਂਗੁਲੀ ਦੀ ਕਪਤਾਨੀ ਅਤੇ ਬੱਲੇਬਾਜ਼ੀ ਸਟਾਇਲ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਭਾਰਤੀ ਕ੍ਰਿਕੇਟ ਨੂੰ ਨਵੀਂ ਪਹਿਚਾਣ ਦਿਵਾਉਣ ਵਿਚ ਗਾਂਗੁਲੀ ਦੀ ਅਹਿਮ ਭੂਮਿਕਾ ਹੈ।
Sourav Ganguly
ਗਾਂਗੁਲੀ ਨੇ 1996 ਵਿਚ ਲਾਰਡਸ ਦੇ ਇਤਿਹਾਸਿਕ ਮੈਦਾਨ ਉਤੇ ਸ਼ਾਨਦਾਰ ਸੈਂਚੁਰੀ ਨਾਲ ਅਪਣੇ ਕਰਿਅਰ ਦੀ ਸ਼ੁਰੂਆਤ ਕੀਤੀ। ਵਿਦੇਸ਼ੀ ਜ਼ਮੀਨ ਉਤੇ ਉਨ੍ਹਾਂ ਦੀ ਕਪਤਾਨੀ ਵਿਚ ਭਾਰਤ ਨੇ 28 ਟੈਸਟ ਮੈਚ ਖੇਡੇ ਜਿਸ ਵਿਚੋਂ 11 ਵਿਚ ਜਿੱਤ ਹਾਸਲ ਕੀਤੀ। 113 ਟੈਸਟ ਮੈਚਾਂ ਵਿਚ ਗਾਂਗੁਲੀ ਨੇ 7212 ਅਤੇ 311 ਵਨ-ਡੇ ਖੇਡਣ ਤੋਂ ਬਾਅਦ ਉਨ੍ਹਾਂ ਨੇ 11363 ਰਨ ਬਣਾਏ। ਭਾਰਤ ਵਲੋਂ ਵਰਲਡ ਕਪ ਵਿਚ ਸੱਭ ਤੋਂ ਵੱਡਾ ਸਕੋਰ 183 ਉਨ੍ਹਾਂ ਦੇ ਨਾਮ ਹੈ।
Sourav Ganguly
ਗਾਂਗੁਲੀ ਨੇ ਵਨ-ਡੇ ਵਿਚ ਕੁੱਲ 22 ਸ਼ਤਕ ਲਗਾਏ ਜਿਸ ਵਿਚੋਂ 18 ਉਨ੍ਹਾਂ ਨੇ ਭਾਰਤ ਤੋਂ ਬਾਹਰ ਲਗਾਏ। ਗਾਂਗੁਲੀ ਮੁੱਖ ਰੂਪ ਨਾਲ ਸੱਜੇ ਹੱਥ ਦੇ ਬੱਲੇਬਾਜ਼ ਸਨ ਪਰ ਉਹ ਖੱਬੇ ਹੱਥ ਦੇ ਬੱਲੇਬਾਜ਼ ਇਸ ਲਈ ਬਣੇ ਤਾਕਿ ਆਅਣੇ ਭਰਾ ਦਾ ਕ੍ਰਿਕੇਟ ਦੀ ਸਮਾਨ ਵਰਤੋਂ ਕਰ ਸਕਣ। ਸਾਲ 2000 ਵਿਚ ਮੈਚ ਫਿਕਸਿੰਗ ਕੇਸ ਤੋਂ ਬਾਅਦ ਜਦੋਂ ਭਾਰਤੀ ਕ੍ਰਿਕੇਟ ਸੰਕਟ ਵਿਚ ਸੀ ਉਸ ਸਮੇਂ ਗਾਂਗੁਲੀ ਨੇ ਟੀਮ ਦੀ ਭੱਜ ਦੌੜ ਸੰਭਾਲੀ ਅਤੇ ਟੀਮ ਨੂੰ ਸੰਭਾਲਿਆ।
Sourav Ganguly
ਜਦੋਂ ਉਹ ਕਪਤਾਨ ਬਣੇ ਭਾਰਤ ਦੀ ਟੈਸਟ ਰੈਂਕਿੰਗ 8 ਸੀ। ਜਦੋਂ ਉਹ ਕਪਤਾਨੀ ਤੋਂ ਰਟਾਇਰ ਹੋਏ ਤਾਂ ਭਾਰਤ ਦੂਜੇ ਪਾਏਦਾਨ ਦੀ ਟੀਮ ਸੀ। ਗਾਂਗੁਲੀ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਵਾਪਸੀ ਤੋਂ ਬਾਅਦ ਸਾਲ 2007 ਵਿਚ ਪਾਕਿਸਤਾਨ ਦੇ ਖਿਲਾਫ਼ 239 ਰਨ ਬਣਾਏ। ਬੈਂਗਲੋਰ ਵਿਚ ਖੇਡੀ ਗਈ ਇਹ ਪਾਰੀ ਉਨ੍ਹਾਂ ਦੇ ਅੰਤਰਰਾਸ਼ਟਰੀ ਕਰਿਅਰ ਦਾ ਇੱਕ ਮਾਤਰ ਦੋਹਰਾ ਸ਼ਤਕਾ ਹੈ।
Sourav Ganguly
2000 ਵਿਚ ਕੇਨੀਆ ਵਿਚ ਖੇਡਿਆ ਗਿਆ ਆਈਸੀਸੀ ਨਾਕਆਉਟ ਕਪ ਗਾਂਗੁਲੀ ਦਾ ਪਹਿਲਾ ਵੱਡਾ ਟੂਰਨਮੈਂਟ ਸੀ। ਇਸ ਦੇ ਫਾਇਨਲ ਵਿਚ ਕਰਿਸ ਕਰੇਂਸ ਦੀ ਸ਼ਾਨਦਾਰ ਪਾਰੀ ਦੇ ਦਮ ਉਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ 2002 ਵਿਚ ਭਾਰਤ ਨੇ ਸ਼੍ਰੀ ਲੰਕਾ ਵਿਚ ਆਯੋਜਿਤ ਆਈਸੀਸੀ ਚੈਂਪਿਅਨਸ ਟ੍ਰਾਫੀ ਦਾ ਖਿਤਾਬ ਜਿੱਤ ਕੇ ਗਾਂਗੁਲੀ ਦੀ ਕਪਤਾਨੀ ਵਿਚ ਪਹਿਲਾ ਆਈਸੀਸੀ ਖਿਤਾਬ ਜਿੱਤੀਆ।