Cricket News: ਜਦੋਂ ਮੈਂ ਜ਼ੀਰੋ ’ਤੇ ਆਊਟ ਹੋਇਆ ਤਾਂ ਯੁਵਰਾਜ ਬਹੁਤ ਖੁਸ਼ ਸੀ, ਹੁਣ ਮਾਣ ਹੋਇਆ ਹੋਵੇਗਾ : ਅਭਿਸ਼ੇਕ ਸ਼ਰਮਾ
Published : Jul 8, 2024, 4:45 pm IST
Updated : Jul 8, 2024, 4:45 pm IST
SHARE ARTICLE
Cricket News: Yuvraj was very happy when I got out for zero, now he must be proud: Abhishek Sharma
Cricket News: Yuvraj was very happy when I got out for zero, now he must be proud: Abhishek Sharma

Cricket News: ਅਭਿਸ਼ੇਕ ਅਪਣੇ ਪਹਿਲੇ ਕੌਮਾਂਤਰੀ ਮੈਚ ’ਚ ਖਾਤਾ ਨਹੀਂ ਖੋਲ੍ਹ ਸਕਿਆ ਸੀ

 

Cricket News: ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦੇ ਸਲਾਹਕਾਰ ਯੁਵਰਾਜ ਸਿੰਘ ਜ਼ਿੰਬਾਬਵੇ ਵਿਰੁਧ ਟੀ-20 ਮੈਚ ’ਚ ਡੈਬਿਊ ਮੈਚ ’ਚ 0 ’ਤੇ ਆਊਟ ਹੋਣ ’ਤੇ ਬਹੁਤ ਖੁਸ਼ ਸਨ ਕਿਉਂਕਿ ਸਾਬਕਾ ਆਲਰਾਊਂਡਰ ਦਾ ਮੰਨਣਾ ਹੈ ਕਿ ਇਹ ਚੰਗੀ ਸ਼ੁਰੂਆਤ ਹੈ।

ਪੜ੍ਹੋ ਇਹ ਖ਼ਬਰ :  Punjab News: ਗੁਰੂਘਰ 'ਚ ਬੇਅਦਬੀ ਦੀ ਕੋਸ਼ਿਸ਼! ਪਿੰਡ ਵਾਸੀਆਂ ਨੇ ਮੁਲਜ਼ਮ ਕੀਤਾ ਕਾਬੂ

ਅਭਿਸ਼ੇਕ ਅਪਣੇ ਪਹਿਲੇ ਕੌਮਾਂਤਰੀ ਮੈਚ ’ਚ ਖਾਤਾ ਨਹੀਂ ਖੋਲ੍ਹ ਸਕਿਆ ਸੀ। ਜ਼ਿੰਬਾਬਵੇ ਨੇ ਇਹ ਮੈਚ 13 ਦੌੜਾਂ ਨਾਲ ਜਿੱਤਿਆ ਸੀ। ਅਭਿਸ਼ੇਕ ਨੇ ਹਾਲਾਂਕਿ ਸ਼ਾਨਦਾਰ ਵਾਪਸੀ ਕਰਦਿਆਂ ਦੂਜੇ ਮੈਚ ਵਿਚ 47 ਗੇਂਦਾਂ ਵਿਚ 100 ਦੌੜਾਂ ਬਣਾਈਆਂ ਅਤੇ ਭਾਰਤ ਇਹ ਮੈਚ 100 ਦੌੜਾਂ ਨਾਲ ਜਿੱਤਣ ਵਿਚ ਸਫਲ ਰਿਹਾ।

ਪੜ੍ਹੋ ਇਹ ਖ਼ਬਰ :  Jalandhar West by-election: ਜਲੰਧਰ ਪੱਛਮੀ ਉਪ ਚੋਣ ਲਈ ਚੋਣ ਪ੍ਰਚਾਰ ਖ਼ਤਮ

ਉਨ੍ਹਾਂ ਕਿਹਾ, ‘‘ਮੈਂ ਕੱਲ੍ਹ (ਸਨਿਚਰਵਾਰ) ਯੁਵਰਾਜ ਨਾਲ ਗੱਲ ਕੀਤੀ ਸੀ ਅਤੇ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਜ਼ੀਰੋ ’ਤੇ ਆਊਟ ਹੋਇਆ ਤਾਂ ਉਹ ਇੰਨਾ ਖੁਸ਼ ਕਿਉਂ ਸਨ। ਉਨ੍ਹਾਂ ਕਿਹਾ ਸੀ ਕਿ ਇਹ ਚੰਗੀ ਸ਼ੁਰੂਆਤ ਹੈ ਪਰ ਹੁਣ ਉਹ ਮੇਰੇ ਪਰਵਾਰ ਵਾਂਗ ਖੁਸ਼ ਹੋਣਗੇ ਅਤੇ ਮੇਰੇ ’ਤੇ ਮਾਣ ਕਰਨਗੇ।’’

ਪੜ੍ਹੋ ਇਹ ਖ਼ਬਰ :  Death Valley: ਕੈਲੀਫੋਰਨੀਆ ਦੀ ਡੈਥ ਵੈਲੀ ’ਚ ਪਾਰਾ 53 ਡਿਗਰੀ ਸੈਲਸੀਅਸ ਤੋਂ ਉੱਪਰ ਪੁੱਜਾ, ਸੈਲਾਨੀ ਦੀ ਮੌਤ

ਅਭਿਸ਼ੇਕ ਨੇ ਭਾਰਤ ਦੀ 2011 ਵਿਸ਼ਵ ਕੱਪ ਜਿੱਤ ਦੇ ਹੀਰੋ ਯੁਵਰਾਜ ਦਾ ਕ੍ਰਿਕਟ ਦੇ ਮੈਦਾਨ ’ਤੇ ਅਪਣੇ ਹੁਨਰ ਨੂੰ ਸੁਧਾਰਨ ਲਈ ਧੰਨਵਾਦ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਮੈਨੂੰ ਉਹ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ, ਜੋ ਮੈਂ ਅੱਜ ਹਾਂ। ਉਨ੍ਹਾਂ ਨੇ ਮੈਨੂੰ ਇੱਥੇ ਲਿਆਉਣ ਲਈ ਸਖਤ ਮਿਹਨਤ ਕੀਤੀ। ਉਨ੍ਹਾਂ ਨੇ ਨਾ ਸਿਰਫ ਕ੍ਰਿਕਟ ਦੇ ਮੈਦਾਨ ’ਤੇ ਮੇਰੇ ਹੁਨਰ ਨੂੰ ਨਿਖਾਰਿਆ ਹੈ ਬਲਕਿ ਮੈਦਾਨ ਤੋਂ ਬਾਹਰ ਵੀ ਮੇਰੀ ਜ਼ਿੰਦਗੀ ’ਚ ਮੇਰੀ ਮਦਦ ਕੀਤੀ ਹੈ।’’

ਐਤਵਾਰ ਦੇ ਮੈਚ ਤੋਂ ਬਾਅਦ ਅਭਿਸ਼ੇਕ ਨੇ ਯੁਵਰਾਜ ਨਾਲ ਗੱਲ ਕੀਤੀ ਅਤੇ ਉਹ ਇਸ ਨੌਜੁਆਨ ਬੱਲੇਬਾਜ਼ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸਨ। ਯੁਵਰਾਜ ਨੇ ਕਿਹਾ, ‘‘ਸ਼ਬਾਸ, ਮੈਨੂੰ ਤੁਹਾਡੇ ’ਤੇ ਮਾਣ ਹੈ। ਤੁਸੀਂ ਇਸ ਦੇ ਹੱਕਦਾਰ ਸੀ। ਇਹ ਸਿਰਫ ਸ਼ੁਰੂਆਤ ਹੈ। ਤੁਸੀਂ ਭਵਿੱਖ ’ਚ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਪਾਰੀਆਂ ਖੇਡੋਗੇ।’’ 

​(For more Punjabi news apart from  Yuvraj was very happy when I got out for zero, now he must be proud: Abhishek Sharma, stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement