
Death Valley: ਪਾਰਕ ਦੇ ਅਧਿਕਾਰੀ ਮਾਈਕ ਰੇਨੋਲਡਸ ਨੇ ਕਿਹਾ, ‘‘ਅਜਿਹੀ ਬਹੁਤ ਜ਼ਿਆਦਾ ਗਰਮੀ ਤੁਹਾਡੀ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ।’
California's Death Valley : ਕੈਲੀਫੋਰਨੀਆ ਦੇ ਡੈਥ ਵੈਲੀ ਨੈਸ਼ਨਲ ਪਾਰਕ ’ਚ ਐਤਵਾਰ ਨੂੰ ਤਾਪਮਾਨ 53.3 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਡੈਥ ਵੈਲੀ ਪਹੁੰਚੇ ਇਕ ਸੈਲਾਨੀ ਦੀ ਅੱਤ ਦੀ ਗਰਮੀ ਕਾਰਨ ਮੌਤ ਹੋ ਗਈ ਜਦਕਿ ਇਕ ਹੋਰ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਪੜ੍ਹੋ ਇਹ ਖ਼ਬਰ : Punjab Police: ਪੰਜਾਬ ਪੁਲਿਸ ਨਫ਼ਰਤ ਭਰੇ ਭਾਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਨਹੀਂ ਹੈ: SGPC
ਪਾਰਕ ਪ੍ਰਬੰਧਨ ਨੇ ਇਕ ਬਿਆਨ ਵਿਚ ਕਿਹਾ ਕਿ ਦੋਵੇਂ ਸੈਲਾਨੀ ਛੇ ਨੌਜੁਆਨਾਂ ਦੇ ਸਮੂਹ ਦਾ ਹਿੱਸਾ ਸਨ ਜੋ ਮੋਟਰਸਾਈਕਲ ’ਤੇ ਬੈਡਵਾਟਰ ਬੇਸਿਨ ਖੇਤਰ ਵਿਚੋਂ ਲੰਘ ਰਹੇ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਬਿਆਨ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਮੋਟਰਸਾਈਕਲ ਸਵਾਰ ਨੂੰ ਲਾਸ ਵੇਗਾਸ ਦੇ ਇਕ ਹਸਪਤਾਲ ਲਿਜਾਇਆ ਗਿਆ। ਬਿਆਨ ਮੁਤਾਬਕ ਸਮੂਹ ਦੇ ਚਾਰ ਹੋਰ ਮੈਂਬਰਾਂ ਦਾ ਮੌਕੇ ’ਤੇ ਇਲਾਜ ਕੀਤਾ ਗਿਆ।
ਪੜ੍ਹੋ ਇਹ ਖ਼ਬਰ : SGPC News : ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖਾਂ ਦੀ ਦਿਲਚਸਪੀ ਘਟੀ
ਪਾਰਕ ਦੇ ਅਧਿਕਾਰੀ ਮਾਈਕ ਰੇਨੋਲਡਸ ਨੇ ਕਿਹਾ, ‘‘ਅਜਿਹੀ ਬਹੁਤ ਜ਼ਿਆਦਾ ਗਰਮੀ ਤੁਹਾਡੀ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ।’’ ਭਿਆਨਕ ਗਰਮੀ ਨਾਲ ਮੌਤ ਦਾ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ’ਚ ਤਾਪਮਾਨ ਨੇ ਸਾਰੇ ਰੀਕਾਰਡ ਤੋੜ ਦਿਤੇ ਹਨ।
(For more Punjabi news apart from In California's Death Valley, the mercury reached above 53 degrees Celsius, the death of a tourist, stay tuned to Rozana Spokesman)