ਚੰਡੀਗੜ੍ਹ ਦੀ ਪਾਰਕਿੰਗ 'ਚ ਪਰਚੀਆਂ ਕੱਟ ਰਹੀ ਮੁੱਕੇਬਾਜ਼ ਰਿਤੂ, ਬਿਮਾਰ ਪਿਤਾ ਲਈ ਛੱਡੀ BOXING..

By : GAGANDEEP

Published : Aug 8, 2021, 2:57 pm IST
Updated : Aug 11, 2021, 1:15 pm IST
SHARE ARTICLE
Boxer Ritu And Shaishav Nagra
Boxer Ritu And Shaishav Nagra

ਘਰ ਦੇ ਹਾਲਾਤ ਮਾੜੇ ਹੋਣ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕੀ

ਚੰਡੀਗੜ੍ਹ ( ਸ਼ੈਸ਼ਵ ਨਾਗਰਾ) ਸਾਰਿਆਂ ਨੂੰ ਪਤਾ ਹੀ ਹੈ ਕਿ ਉਲੰਪਿਕ ਖੇਡਾਂ ਚੱਲ ਰਹੀਆਂ ਸਨ ਤੇ ਅੱਜ ਉਹਨਾਂ ਦੀ ਸਮਾਪਤੀ ਹੋ ਗਈ। ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈ ਕੇ ਆਉਂਦਾ ਹੈ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਖਿਡਾਰੀਆਂ ਦੀ ਕੀਤੀ ਸਖ਼ਤ ਮਿਹਨਤ ਰੰਗ ਲਿਆਉਂਦੀ ਹੈ ਤੇ  ਉਹਨਾਂ  ਨੂੰ ਮਿਹਨਤ ਦਾ ਫਲ ਮਿਲਦਾ ਹੈ। ਮੈਡਲ ਪ੍ਰਾਪਤ 'ਤੇ ਖਿਡਾਰੀਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ।

Boxer RituBoxer Ritu and Shaishav Nagra

ਪਰ ਅੱਜ ਤੁਹਾਨੂੰ ਇਕ ਅਜਿਹੀ ਖਿਡਾਰਨ ਬਾਰੇ ਦੱਸਾਂਗੇ ਜੋ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕੀ। ਰੀਤੂ ਜੋ ਕਿ ਬਾਕਸਿੰਗ ਦੀ ਖਿਡਾਰਨ ਹੈ ਤੇ ਨੈਸ਼ਨਲ ਪੱਧਰ 'ਤੇ ਖੇਡ ਚੁੱਕੀ ਹੈ। ਅੱਜ ਰੀਤੂ ਚੰਡੀਗੜ੍ਹ ਦੀ ਪਾਰਕ ਵਿਚ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟ ਰਹੀ ਹੈ।  ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਰੀਤੂ ਨੇ ਦੱਸਿਆ ਕਿ ਉਸਨੇ ਦੇਹਰਾਦੂਨ, ਮੱਧ ਪ੍ਰਦੇਸ਼,  ਕਰਨਾਟਕ ਅਤੇ  ਹੋਰ ਵੀ ਬਹੁਤ ਸਾਰੇ ਰਾਜਾਂ ਵਿਚ ਹੋਏ ਬਾਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਜਿੱਤ ਵੀ ਪ੍ਰਾਪਤ ਕੀਤੀ।

Boxer RituBoxer Ritu And Shaishav Nagra

ਰੀਤੂ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਕਾਰ ਪਾਰਕਿੰਗ ਦੀਆਂ ਪਰਚੀਆਂ ਕੱਟਣ ਦਾ ਕੰਮ ਕਰ ਰਹੀ ਹੈ ਕਿਉਂਕਿ ਉਸਦੇ ਪਿਤਾ ਜੀ ਬੀਮਾਰ ਹੋ ਗਏ ਤੇ ਉਸਨੂੰ ਇਹ ਕੰਮ ਕਰਨਾ ਪਿਆ। ਰੀਤੂ ਨੇ ਦੱਸਿਆ ਕਿ ਉਸਦੇ ਪਰਿਵਾਰ ਵਿਚ 8 ਜੀਅ ਹਨ ਤੇ ਉਹ ਚਾਰ ਭੈਣ ਭਰਾ ਹਨ। ਵੱਡਾ ਭਰਾ ਖਰੜ 'ਚ ਕੰਟੀਨ 'ਤੇ ਕੰਮ ਕਰਦਾ ਤੇ ਛੋਟੇ ਭਰਾ ਵੀ ਦਿਹਾੜੀ ਕਰ ਰਹੇ ਹਨ।

Boxer RituBoxer Ritu And Shaishav Nagra

 ਉਸਨੂੰ ਇਕ ਦਿਨ ਦੇ 350 ਰੁਪਏ ਮਿਲਦੇ ਹਨ ਤੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਉਸਦੀ ਡਿਊਟੀ ਹੁੰਦੀ ਹੈ। ਰੀਤੂ ਨੇ ਦੱਸਿਆ ਕਿ 2016-17 ਵਿਚ ਆਖਰੀ ਵਾਰ ਬਾਕਸਿੰਗ ਦਾ ਮੈਚ ਖੇਡਿਆ। ਉਸਨੇ ਮੈਡਲ ਵੀ  ਜਿੱਤੇ ਪਰ ਕਦੇ ਉਸਨੂੰ ਸਕਾਲਪਸ਼ਿਪ ਨਹੀਂ ਮਿਲੀ ਜਿਸ ਕਰਕੇ ਉਸਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ।

Boxer RituBoxer Ritu And Shaishav Nagra

ਸਕਾਲਰਸ਼ਿਪ ਲਈ ਬਹੁਤ ਸਾਰੇ ਫਾਰਮ ਵੀ ਭਰੇ ਤੇ ਬੜੇ ਦਫਤਰਾਂ ਦੇ ਚੱਕਰ ਵੀ ਲਾਏ ਪਰ ਹਰ ਵਾਰ ਉਸਨੂੰ ਇਹੀ ਕਿਹਾ ਜਾਂਦਾ ਸੀ ਕਿ ਸਕਾਲਰਸ਼ਿਪ ਆ ਜਾਵੇਗੀ ਪਰ ਉਸਦੀ ਹਜੇ ਤੱਕ  ਸਕਾਲਰਸ਼ਿਪ ਨਹੀਂ ਮਿਲੀ।  ਸਾਡੇ ਕੋਲ ਮੈਚ ਖੇਡਣ ਲਈ ਦਸਤਾਨੇ ਵੀ ਨਹੀਂ ਹੁੰਦੇ ਸਨ ਅਸੀਂ ਦੂਜੇ ਖਿਡਾਰੀਆਂ ਤੋਂ ਮੰਗ ਕੇ ਦਸਤਾਨੇ ਪਾਉਂਦੇ ਸਨ ਤੇ ਮੈਚ ਖੇਡਦੇ।

Boxer RituBoxer Ritu And Shaishav Nagra

ਰੀਤੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸਨੂੰ ਤੇ ਉਸ ਵਰਗੇ ਹੋਰ ਖਿਡਾਰੀ ਜਿਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲੀ ਉਹਨਾਂ ਨੂੰ ਸਕਾਲਰਸ਼ਿਪ  ਦਿੱਤੀ  ਜਾਵੇ ਤੇ ਖੇਡਾਂ ਵਿਚ ਉਹਨਾਂ ਦੀ ਮਦਦ ਕੀਤੀ ਜਾਵੇ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement