CWG 2022: ਭਾਰਤ ਨੇ ਆਸਟਰੇਲੀਆ ਨਾਲ ਪੁਰਸ਼ ਹਾਕੀ ਦੇ ਫਾਈਨਲ ਵਿਚੋਂ ਚਾਂਦੀ ਦਾ ਤਗਮਾ ਜਿੱਤਿਆ
Published : Aug 8, 2022, 7:08 pm IST
Updated : Aug 8, 2022, 7:08 pm IST
SHARE ARTICLE
CWG 2022: India wins silver medal from men's hockey final with Australia
CWG 2022: India wins silver medal from men's hockey final with Australia

ਆਸਟਰੇਲਿਆਈ ਟੀਮ ਨੇ ਮੈਚ ਵਿਚ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ ਭਾਰਤ ਨੂੰ 7-0 ਨਾਲ ਹਰਾਇਆ

ਨਵੀਂ ਦਿੱਲੀ - ਭਾਰਤੀ ਪੁਰਸ਼ ਹਾਕੀ ਟੀਮ ਦਾ ਰਾਸ਼ਟਰਮੰਡਲ ਖੇਡਾਂ 2022 ਵਿਚ ਸੋਨ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ ਤੇ ਹੁਣ ਭਾਰਤ ਦੇ ਹਿੱਸੇ ਚਾਂਦੀ ਦਾ ਤਮਗ਼ਾ ਹੀ ਆਇਆ ਹੈ। ਆਸਟਰੇਲਿਆਈ ਟੀਮ ਨੇ ਮੈਚ ਵਿਚ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ ਭਾਰਤ ਨੂੰ 7-0 ਨਾਲ ਹਰਾਇਆ। ਆਸਟਰੇਲੀਆ ਦੀ ਪੁਰਸ਼ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਲਗਾਤਾਰ ਸੱਤਵੀਂ ਵਾਰ ਸੋਨ ਤਮਗਾ ਜਿੱਤਿਆ ਹੈ। ਭਾਰਤ ਨੇ ਫਾਈਨਲ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਭਾਰਤ ਨੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾਇਆ ਸੀ। 

CWG 2022: India wins silver medal from men's hockey final with AustraliaCWG 2022: India wins silver medal from men's hockey final with Australia

ਆਸਟਰੇਲੀਆ ਨੇ ਪਹਿਲੇ ਕੁਆਰਟਰ ਵਿਚ 2-0 ਦੀ ਬੜ੍ਹਤ ਬਣਾ ਲਈ ਸੀ, ਜਿਸ ਨੂੰ ਉਹ ਅੱਗੇ ਵਧਾਉਂਦਾ ਰਿਹਾ। ਆਸਟਰੇਲੀਆ ਨੇ ਦੂਜੇ ਕੁਆਰਟਰ ਵਿੱਚ 3 ਗੋਲ ਕਰਕੇ ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਕੁਆਰਟਰ ਦੇ ਪਹਿਲੇ 5 ਮਿੰਟਾਂ 'ਚ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਸਟਰੇਲਿਆਈ ਟੀਮ ਤੀਜੇ ਕੁਆਰਟਰ ਵਿਚ ਕੋਈ ਗਲਤੀ ਕਰਦੀ ਨਜ਼ਰ ਨਹੀਂ ਆਈ।

CWG 2022: India wins silver medal from men's hockey final with AustraliaCWG 2022: India wins silver medal from men's hockey final with Australia

ਟੀਮ ਨੇ ਇੱਕ ਗੋਲ ਆਪਣੇ ਨਾਮ ਕਰ ਲਿਆ। ਚੌਥੇ ਅਤੇ ਆਖਰੀ ਕੁਆਰਟਰ ਵਿਚ ਵੀ ਭਾਰਤੀ ਟੀਮ ਆਪਣੀ ਛਾਪ ਛੱਡਣ ਵਿਚ ਨਾਕਾਮ ਰਹੀ। ਆਸਟਰੇਲੀਆ ਨੇ ਇਸ ਕੁਆਰਟਰ ਵਿੱਚ ਇੱਕ ਗੋਲ ਕੀਤਾ ਜਦਕਿ ਭਾਰਤ ਦਾ ਖਾਤਾ ਖਾਲੀ ਰਿਹਾ ਤੇ ਇਸੇ ਤਰ੍ਹਾਂ ਹੀ ਚੰਗਾ ਪਆਦਰਸ਼ਨ ਕਰਦੇ-ਕਰਦੇ ਆਸਟਰੇਲੀਆ ਟੀਮ ਨੇ ਗੋਲਡ ਹਾਸਲ ਕਰ ਲਿਆ ਤੇ ਭਾਰਤ ਦੇ ਹਿੱਸੇ ਚਾਂਦੀ ਦਾ ਤਮਗ਼ਾ ਹੀ ਆਿਆ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement