
ਭਾਰਤ ਦੀ ਝੋਲੀ ਪਏ ਹੁਣ ਤੱਕ 18 ਸੋਨ ਤਮਗੇ
ਨਵੀਂ ਦਿੱਲੀ: ਭਾਰਤ ਦੇ ਮਹਾਨ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਉਮਰ ਨੂੰ ਦਰਕਿਨਾਰ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਸਿੰਗਲ ਈਵੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਅਤੇ ਸ਼੍ਰੀਜਾ ਅਕੁਲਾ ਦੇ ਨਾਲ ਮਿਕਸਡ ਈਵੈਂਟ 'ਚ ਸੋਨ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਕੁੱਲ 18ਵਾਂ ਸੋਨ ਤਮਗਾ ਹੈ।
PHOTO
ਅਚੰਤਾ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲ ਦੀ ਜੋੜੀ ਨੇ ਮਲੇਸ਼ੀਆ ਦੇ ਜਾਵੇਨ ਚੁੰਗ ਅਤੇ ਕੈਰੇਨ ਲੇਨ ਨੂੰ 11-4, 9-11, 11-5, 11-6 ਨਾਲ ਹਰਾ ਕੇ ਪੀਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਗੋਲਡ ਕੋਸਟ 'ਚ ਪੁਰਸ਼ ਸਿੰਗਲ ਦੇ ਸੈਮੀਫਾਈਨਲ 'ਚ ਪਿਛਲੀ ਵਾਰ ਕਾਂਸੀ ਦਾ ਤਗਮਾ ਜਿੱਤਣ ਵਾਲੇ 40 ਸਾਲਾ ਸ਼ਰਤ ਕਮਲ ਨੇ ਮੇਜ਼ਬਾਨ ਦੇਸ਼ ਦੇ ਪਾਲ ਡਰਿੰਕਹਾਲ ਨੂੰ 11-8, 11-8, 8-11, 11-7, 9-11, 11-8 ਨਾਲ ਹਰਾਇਆ।
PHOTO