ਆਇਸ਼ਾ ਮੁਖਰਜੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਤਲਾਕ ਦੀ ਪੁਸ਼ਟੀ ਕੀਤੀ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਸ਼ਿਖਰ ਧਵਨ (Shikhar Dhawan) ਤੇ ਪਤਨੀ ਆਇਸ਼ਾ ਮੁਖਰਜੀ (Ayesha Mukherjee) ਨੇ ਤਲਾਕ ਲੈ ਲਿਆ ਹੈ। ਸ਼ਿਖਰ ਧਵਨ ਅਤੇ ਆਇਸ਼ਾ ਦਾ ਵਿਆਹ 2012 ਵਿਚ ਹੋਇਆ ਸੀ। ਸ਼ਿਖਰ ਅਤੇ ਆਇਸ਼ਾ ਵਿਚਾਲੇ ਟਕਰਾਅ ਦੀਆਂ ਖ਼ਬਰਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਅਨਫਾਲੋ (Unfollow) ਵੀ ਕੀਤਾ ਸੀ। ਹੁਣ ਆਇਸ਼ਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਤਲਾਕ ਦੀ ਪੁਸ਼ਟੀ ਕੀਤੀ ਹੈ। ਆਇਸ਼ਾ ਅਤੇ ਸ਼ਿਖਰ ਦਾ ਇਕ ਸੱਤ ਸਾਲ ਦਾ ਬੇਟਾ ਵੀ ਹੈ। ਜਦੋਂ ਕਿ ਆਇਸ਼ਾ ਮੁਖਰਜੀ ਦੇ ਪਹਿਲੇ ਪਤੀ ਤੋਂ ਦੋ ਧੀਆਂ ਹਨ।
ਹੋਰ ਵੀ ਪੜ੍ਹੋ: ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਨੂੰ ਅੱਜ ਰਾਤ ਸ਼ਾਹੀ ਖਾਣਾ ਖਵਾਉਣਗੇ ਕੈਪਟਨ ਅਮਰਿੰਦਰ ਸਿੰਘ
ਆਇਸ਼ਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਕਿ, “ਇਕ ਵਾਰ ਤਲਾਕ ਹੋ ਜਾਣ 'ਤੇ ਦੂਜੀ ਵਾਰ ਬਹੁਤ ਕੁਝ ਦਾਅ 'ਤੇ ਲੱਗ ਗਿਆ ਸੀ। ਮੈਂ ਬਹੁਤ ਕੁਝ ਸਾਬਤ ਕਰਨਾ ਸੀ। ਇਸ ਲਈ ਜਦੋਂ ਮੇਰਾ ਦੂਜਾ ਵਿਆਹ ਟੁੱਟ ਗਿਆ ਤਾਂ ਇਹ ਬਹੁਤ ਡਰਾਉਣਾ ਸੀ। ਮੈਨੂੰ ਲਗਦਾ ਸੀ ਕਿ ਤਲਾਕ ਇਕ ਗੰਦਾ ਸ਼ਬਦ ਹੈ। ਪਹਿਲੀ ਵਾਰ ਜਦੋਂ ਮੇਰਾ ਤਲਾਕ ਹੋਇਆ ਸੀ, ਮੈਂ ਜ਼ਿਆਦਾ ਡਰੀ ਹੋਈ ਸੀ। ਮੈਂ ਸੋਚਿਆ ਕਿ ਮੈਂ ਅਸਫਲ ਹੋ ਗਈ ਹਾਂ। ਮੈਂ ਸੋਚਿਆ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਬੱਚਿਆਂ ਨੂੰ ਅਪਮਾਨਤ ਕਰ ਰਹੀ ਹਾਂ ਅਤੇ ਕੁਝ ਹੱਦ ਤਕ ਮੈਨੂੰ ਲੱਗਾ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ।”
ਹੋਰ ਵੀ ਪੜ੍ਹੋ: ਬੰਗਾਲ: ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ 'ਤੇ ਬੰਬ ਨਾਲ ਹਮਲਾ
ਦੱਸ ਦੇਈਏ ਕਿ ਆਇਸ਼ਾ ਮੁਖਰਜੀ ਪਹਿਲਾਂ ਤੋਂ ਹੀ ਤਲਾਕਸ਼ੁਦਾ (Divorced) ਸੀ ਅਤੇ ਸ਼ਿਖਰ ਤੋਂ 10 ਸਾਲ ਵੱਡੀ ਸੀ। ਖੇਡਾਂ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੀ ਆਇਸ਼ਾ ਖੁਦ ਇਕ ਮੁੱਕੇਬਾਜ਼ ਰਹੀ ਹੈ। ਸ਼ਿਖਰ ਧਵਨ ਦੇ ਪਰਿਵਾਰਕ ਮੈਂਬਰ ਆਇਸ਼ਾ ਨਾਲ ਵਿਆਹ ਦੇ ਵਿਰੁੱਧ ਸਨ। ਹਾਲਾਂਕਿ, ਇਸਨੂੰ ਬਾਅਦ ਵਿਚ ਸਵੀਕਾਰ ਕਰ ਲਿਆ ਗਿਆ ਸੀ। ਸਾਲ 2012 ਵਿਚ ਸਿੱਖ ਪਰੰਪਰਾ ਅਨੁਸਾਰ ਵਿਆਹ ਹੋਇਆ। ਵਿਰਾਟ ਕੋਹਲੀ ਸਮੇਤ ਬਹੁਤ ਸਾਰੇ ਕ੍ਰਿਕਟਰ ਇਸ ਵਿਚ ਸ਼ਾਮਲ ਹੋਏ ਸਨ।