ਪ੍ਰੋ ਕਬੱਡੀ ਲੀਗ: ਗੁਜਰਾਤ ਨੇ ਤੇਲਗੂ ਨੂੰ ਹਰਾਇਆ, ਤਮਿਲ ਨੇ ਦਿੱਤੀ ਜੈਪੁਰ ਨੂੰ ਮਾਤ
Published : Oct 8, 2019, 9:15 am IST
Updated : Oct 8, 2019, 11:12 am IST
SHARE ARTICLE
Telugu Titans vs Gujarat Fortunegiants
Telugu Titans vs Gujarat Fortunegiants

ਗੁਜਰਾਤ ਫਾਰਚੂਨ ਜੁਆਇੰਟਸ ਨੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਤੇਲਗੂ ਟਾਇੰਟਸ ਨੂੰ 48-38 ਨਾਲ ਮਾਤ ਦਿੱਤੀ।

ਨੋਇਡਾ: ਗੁਜਰਾਤ ਫਾਰਚੂਨ ਜੁਆਇੰਟਸ ਨੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਤੇਲਗੂ ਟਾਇੰਟਸ ਨੂੰ 48-38 ਨਾਲ ਮਾਤ ਦਿੱਤੀ। ਗੁਜਰਾਤ ਦੀ ਟੀਮ ਲਈ ਸੋਨੂੰ ਨੇ 17 ਰੇਡ ਅੰਕ ਹਾਸਲ ਕੀਤੇ, ਜਿਸ ਨਾਲ ਛੇਵੇਂ ਸੈਸ਼ਨ ਦੀ ਰਨਰ ਟੀਮ ਨੇ ਅਪਣਾ ਮੈਚ ਸ਼ਾਨਦਾਰ ਤਰੀਕੇ ਨਾਲ ਸਮਾਪਤ ਕੀਤਾ। ਹਾਲਾਂਕਿ ਦੋਵੇਂ ਟੀਮਾਂ ਮੁਕਾਬਲੇ ਵਿਚੋਂ ਬਾਹਰ ਹੋ ਗਈਆਂ ਹਨ ਪਰ ਦੋਵੇਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਦਿਖਾਇਆ ਅਤੇ ਤੇਲਗੂ ਟਾਇੰਟਸ ਨੇ ਪਹਿਲੀ ਪਾਰੀ ਤੱਕ 21-13 ਨਾਲ ਵਾਧਾ ਬਣਾਇਆ ਸੀ ਪਰ ਸੋਨੂੰ ਦੇ ਪ੍ਰਦਰਸ਼ਨ ਨਾਲ ਗੁਜਰਾਤ ਜੇ ਜਿੱਤ ਹਾਸਲ ਕੀਤੀ।

Tamil Thalaivas vs Jaipur Pink PanthersTamil Thalaivas vs Jaipur Pink Panthers

ਉੱਥੇ ਹੀ ਦੂਜੇ ਮੈਚ ਵਿਚ ਤਮਿਲ ਥਲਾਈਵਾਜ਼ ਨੇ ਜੈਪੁਰ ਪਿੰਕ ਪੈਂਥਰਜ਼ ਨੂੰ ਹਰਾ ਦਿੱਤਾ। ਤਮਿਲ ਥਲਾਈਵਾਜ਼ ਦੀ ਟੀਮ ਪਹਿਲਾਂ ਹੀ ਮੁਕਾਬਲੇ ਵਿਚੋਂ ਬਾਹਰ ਹੋ ਚੁੱਕੀ ਹੈ। ਹਾਲਾਂਕਿ ਜੈਪੁਰ ਪਿੰਕ ਪੈਂਥਰਜ਼ ਲਈ ਵੀ ਉਮੀਦ ਖਤਮ ਹੋਣ ਕਿਨਾਰੇ ਹੈ। ਉਸ ਨੇ 22 ਮੈਚਾਂ ਵਿਚ 9 ਮੈਚ ਜਿੱਤੇ ਹਨ ਅਤੇ ਇਸ ਸਮੇਂ ਉਹ ਅੰਕ ਸੂਚੀ ਵਿਚ ਸੱਤਵੇਂ ਸਥਾਨ ‘ਤੇ ਹੈ। ਦੱਸ ਦਈਏ ਕਿ ਅੰਕ ਸੂਚੀ ਵਿਚ ਟਾਪ 6 ਟੀਮਾਂ ਹੀ ਪਲੇਆਫ ਦੀ ਦੌੜ ਵਿਚ ਕੁਆਲੀਫਾਈ ਕਰਨਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Uttar Pradesh, Noida

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement