
ਸ਼ਨੀਵਾਰ ਨੂੰ ਪ੍ਰੋ ਕਬੱਡੀ ਲੀਗ ਸੀਜ਼ਨ 7 ਦਾ 122ਵਾਂ ਮੁਕਾਬਲਾ ਯੂਪੀ ਯੋਧਾ ਅਤੇ ਦਬੰਗ ਦਿੱਲੀ ਵਿਚਕਾਰ ਖੇਡਿਆ ਗਿਆ।
ਨੋਇਡਾ: ਸ਼ਨੀਵਾਰ ਨੂੰ ਪ੍ਰੋ ਕਬੱਡੀ ਲੀਗ ਸੀਜ਼ਨ 7 ਦਾ 122ਵਾਂ ਮੁਕਾਬਲਾ ਯੂਪੀ ਯੋਧਾ ਅਤੇ ਦਬੰਗ ਦਿੱਲੀ ਵਿਚਕਾਰ ਖੇਡਿਆ ਗਿਆ। ਯੂਪੀ ਯੋਧਾ ਨੇ ਦਬੰਗ ਦਿੱਲੀ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਯੂਪੀ ਨੇ ਗ੍ਰੇਟਨ ਨੋਇਡਾ ਦੇ ਸ਼ਹੀਦ ਵਿਜੈ ਸਿੰਘ ਪਥਿਕ ਸਪੋਰਟਸ ਕੰਪਲੈਕਸ ਵਿਖੇ ਦਿੱਲੀ ਨੂੰ 50-33 ਨਾਲ ਹਰਾਇਆ ਅਤੇ ਇਸ ਜਿੱਤ ਨਾਲ ਯੂਪੀ ਨੇ ਪਲੇਆਫ ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਪਹਿਲੀ ਪਾਰੀ ਦੇ ਮੈਚ ਦੇ ਅੰਤ ਤੱਕ ਯੂਪੀ ਯੋਧਾ ਨੇ ਦਿੱਲੀ ਤੋਂ 22-12 ਨਾਲ ਵਾਧਾ ਬਣਾ ਲਿਆ ਸੀ।
U.P. Yoddha vs Dabang Delhi K.C.
10 ਅੰਕਾਂ ਨਾਲ ਪਿਛੜਨ ਤੋਂ ਬਾਅਦ ਦਿੱਲੀ ਲਈ ਵਾਪਸੀ ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਮੇਰਾਜ਼ ਸ਼ੇਖ ਨੇ ਦੂਜੀ ਪਾਰੀ ਵਿਚ ਦਿੱਲੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਟੀਮ ਨੂੰ ਆਲ ਆਊਟ ਹੋਣ ਤੋਂ ਨਹੀਂ ਬਚਾ ਸਕੇ। ਮੋਨੂੰ ਗੋਯਤ ਨੇ ਯੂਪੀ ਵੱਲੋਂ ਆਪਣਾ ਸੁਪਰ-10 ਪੂਰਾ ਕੀਤਾ। ਸੋਮਵੀਰ ਨੇ ਦਿੱਲੀ ਲਈ ਆਪਣੀ ਹਾਈਫਾਈਵ ਪੂਰਾ ਕੀਤਾ। ਯੂਪੀ ਨੇ ਆਖਰੀ ਮਿੰਟ ਵਿਚ ਤੀਜੀ ਵਾਰ ਦਿੱਲੀ ਨੂੰ ਆਲ ਆਊਟ ਕਰਕੇ ਆਪਣੀ ਜਿੱਤ ਪੱਕੀ ਕੀਤੀ।
Gujarat Fortunegiants vs Patna Pirates
ਰੋਮਾਂਚਕ ਮੁਕਾਬਲੇ ਵਿਚ ਪਟਨਾ ਨੇ ਗੁਜਰਾਤ ਨੂੰ ਹਰਾਇਆ
ਇਸ ਦੇ ਨਾਲ ਹੀ ਦਿਨ ਦਾ ਦੂਜਾ ਅਤੇ ਸੀਜ਼ਨ 7 ਦਾ 123ਵਾਂ ਮੈਚ ਗੁਜਰਾਤ ਫਾਰਚੂਨ ਜੁਆਇੰਟਸ ਅਤੇ ਪਟਨਾ ਪਾਈਰੇਟਸ ਵਿਚਕਾਰ ਖੇਡਿਆ ਗਿਆ। ਪਟਨਾ ਨੇ ਆਖਰੀ ਮਿੰਟਾਂ ਵਿਚ ਪ੍ਰਦੀਪ ਨਰਵਾਲ ਦੇ ਦਮ ‘ਤੇ ਮੈਚ 6 ਅੰਕਾਂ ਨਾਲ ਜਿੱਤ ਲਿਆ। ਇਹ ਟੱਕਰ 39-33 ਨਾਲ ਖਤਮ ਹੋਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।