
ਦਾਨੁਸ਼ਕਾ ਗੁਣਾਤਿਲਕਾ ਸਿਡਨੀ ਦੀ ਇਕ ਸਥਾਨਕ ਅਦਾਲਤ ਦੇ ਸਰੀ ਹਿੱਲਜ਼ ਵਿਭਾਗ ਵਿਚ ਵੀਡੀਉ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਈ।
ਸਿਡਨੀ: ਸਿਡਨੀ ਦੀ ਇਕ ਸਥਾਨਕ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿਚ ਸ੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਜ਼ਿਕਰਯੋਗ ਕਿ ਦਾਨੁਸ਼ਕਾ ਗੁਣਾਤਿਲਕਾ ਨੂੰ ਟੀ-20 ਵਿਸ਼ਵ ਕੱਪ 2022 ਦੌਰਾਨ ਇਕ ਮਹਿਲਾ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਾਨੁਸ਼ਕਾ ਗੁਣਾਤਿਲਕਾ ਸਿਡਨੀ ਦੀ ਇਕ ਸਥਾਨਕ ਅਦਾਲਤ ਦੇ ਸਰੀ ਹਿੱਲਜ਼ ਵਿਭਾਗ ਵਿਚ ਵੀਡੀਉ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਈ। 31 ਸਾਲਾ ਦਾਨੁਸ਼ਕਾ ਗੁਣਾਤਿਲਕਾ ਨੂੰ ਐਤਵਾਰ ਤੜਕੇ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ 2 ਨਵੰਬਰ ਨੂੰ ਇਕ ਔਰਤ ਦੇ ਕਥਿਤ ਜਿਨਸੀ ਸ਼ੋਸ਼ਣ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਸਿਡਨੀ ਮਾਰਨਿੰਗ ਹੈਰਾਲਡ’ ਦੀ ਰਿਪੋਰਟ ਮੁਤਾਬਕ, ਗੁਣਾਤਿਲਕਾ ਨੂੰ ਸੁਣਵਾਈ ਦੌਰਾਨ ਵਰਚੁਅਲ ਪੇਸ਼ੀ ਦੌਰਾਨ ਹੱਥਕੜੀ ਲਗਾਈ ਗਈ ਸੀ। ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨਸ ਪਾਈ ਹੋਈ ਸੀ।