
ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਠ-ਅੱਠ ਅੰਕ ਹਨ ਪਰ ਉਨ੍ਹਾਂ ਦੀ ਦਰਜਾਬੰਦੀ ’ਚ ਫ਼ਰਕ ਨੈੱਟ ਰਨ ਰੇਟ ਦੇ ਆਧਾਰ ’ਤੇ ਹੈ
Cricket World Cup 2023 Semi final : ਆਸਟ੍ਰੇਲੀਆ ਦੀ ਅਫਗਾਨਿਸਤਾਨ ’ਤੇ ਚਮਤਕਾਰੀ ਜਿੱਤ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਉਸ ਦਾ ਸਾਹਮਣਾ ਦਖਣੀ ਅਫਰੀਕਾ ਨਾਲ ਹੋਵੇਗਾ ਪਰ ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਅਜੇ ਵੀ ਭਾਰਤ ਵਿਰੁਧ ਖੇਡਣ ਦੀ ਦੌੜ ਵਿਚ ਹਨ।
ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਠ-ਅੱਠ ਅੰਕ ਹਨ ਪਰ ਉਨ੍ਹਾਂ ਦੀ ਦਰਜਾਬੰਦੀ ’ਚ ਫ਼ਰਕ ਨੈੱਟ ਰਨ ਰੇਟ ਦੇ ਆਧਾਰ ’ਤੇ ਹੈ।
ਨਿਊਜ਼ੀਲੈਂਡ ਦੀ ਸਭ ਤੋਂ ਵੱਧ ਰਨ ਰੇਟ (ਪਲੱਸ 0.398) ਹੈ ਅਤੇ ਉਹ ਬੈਂਗਲੁਰੂ ’ਚ ਅਪਣੇ ਆਖਰੀ ਗਰੁੱਪ ਮੈਚ ’ਚ ਸ਼੍ਰੀਲੰਕਾ ਨਾਲ ਭਿੜੇਗੀ। ਚੰਗੇ ਫਰਕ ਨਾਲ ਜਿੱਤਣ ਤੋਂ ਇਲਾਵਾ ਪਾਕਿਸਤਾਨ (0.036 ਪਲੱਸ) ਅਤੇ ਅਫਗਾਨਿਸਤਾਨ (ਮਾਇਨਸ 0.038) ਤੋਂ ਹਾਰ ਜਾਣ ਦੀ ਵੀ ਦੁਆ ਕਰਨੀ ਪਵੇਗੀ। ਨਿਊਜ਼ੀਲੈਂਡ ਲਗਾਤਾਰ ਚਾਰ ਮੈਚ ਹਾਰ ਚੁੱਕਾ ਹੈ ਅਤੇ ਬੈਂਗਲੁਰੂ ’ਚ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।
ਈਡਨ ਗਾਰਡਨ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਮੀਫਾਈਨਲ ਹੋਣ ਦੀ ਸੰਭਾਵਨਾ ਵੀ ਹੈ। ਇਸ ਲਈ ਪਾਕਿਸਤਾਨ ਨੂੰ ਸ਼ਨਿਚਰਵਾਰ ਨੂੰ ਇੰਗਲੈਂਡ ’ਤੇ ਸ਼ਾਨਦਾਰ ਜਿੱਤ ਦਰਜ ਕਰਨੀ ਹੋਵੇਗੀ। ਬਾਬਰ ਆਜ਼ਮ ਦੀ ਟੀਮ ਵਾਪਸ ਫਾਰਮ ’ਚ ਆ ਰਹੀ ਹੈ ਅਤੇ ਉਸ ਨੂੰ ਵੱਡੀ ਜਿੱਤ ਦੀ ਲੋੜ ਹੈ। ਉਸ ਦਾ ਫਾਇਦਾ ਇਹ ਹੈ ਕਿ ਉਸ ਨੇ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੇ ਮੈਚਾਂ ਤੋਂ ਬਾਅਦ ਖੇਡਣਾ ਹੈ, ਇਸ ਲਈ ਉਸ ਨੂੰ ਸਾਰੇ ਸਮੀਕਰਨਾਂ ਦਾ ਪਤਾ ਲੱਗ ਜਾਵੇਗਾ।
ਅਫਗਾਨਿਸਤਾਨ ਦਾ ਸਾਹਮਣਾ ਸ਼ੁਕਰਵਾਰ ਨੂੰ ਦਖਣੀ ਅਫਰੀਕਾ ਨਾਲ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਪਾਕਿਸਤਾਨੀ ਟੀਮ ਸ਼ਨਿਚਰਵਾਰ ਨੂੰ ਈਡਨ ਗਾਰਡਨ ’ਚ ਇੰਗਲੈਂਡ ਨਾਲ ਖੇਡਦੀ ਹੈ ਤਾਂ ਉਸ ਨੂੰ ਨੈੱਟ ਰਨ ਰੇਟ ਦਾ ਪਤਾ ਲੱਗ ਜਾਵੇਗਾ।
ਸੈਮੀਫਾਈਨਲ ’ਚ ਪਹੁੰਚਣ ਲਈ ਅਫਗਾਨਿਸਤਾਨ ਨੂੰ ਦਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ ਕਿਉਂਕਿ ਉਹ ਨੈੱਟ ਰਨ ਰੇਟ ’ਚ ਆਖਰੀ ਸਥਾਨ ’ਤੇ ਹੈ। ਹਾਲਾਂਕਿ ਜੇਕਰ ਨਿਊਜ਼ੀਲੈਂਡ ਅਤੇ ਪਾਕਿਸਤਾਨ ਹਾਰਦੇ ਹਨ ਤਾਂ ਉਨ੍ਹਾਂ ਦਾ ਕੰਮ ਜਿੱਤ ਨਾਲ ਹੀ ਹੋਵੇਗਾ।
(For more news apart from Cricket World Cup 2023, stay tuned to Rozana Spokesman)