
Glenn Maxwell memes: ਆਸਟ੍ਰੇਲੀਆ ਬਨਾਮ ਅਫ਼ਗ਼ਾਨਿਸਤਾਨ, ਇਹ ਮੈਚ ਮਹਿਜ਼ ਵਿਸ਼ਵ ਕੱਪ 2023 ਦੇ ਪੰਨਿਆਂ 'ਚ ਹੀ ਨਹੀਂ ਸਗੋਂ ਕ੍ਰਿਕੇਟ ਦੇ ਇਤਿਹਾਸ ਦੇ ਪੰਨਿਆਂ 'ਚ ......
Glenn Maxwell Double Century memes news in Punjabi: ਬੀਤੇ ਦਿਨੀਂ ਗਲੇਨ ਮੈਕਸਵੈੱਲ ਵੱਲੋਂ ਜੜੇ ਗਏ ਸ਼ਾਨਦਾਰ ਦੋਹਰੇ ਸ਼ਤਕ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀ ਸੁਰਖੀਆਂ 'ਚ ਬਣਿਆ ਹੋਇਆ ਹੈ। ਮੁੰਬਈ ਦੇ ਵਾਨਖੇੜੇ ਸਟੇਡਿਯਮ ਵਿੱਚ ਬੀਤੇ ਦਿਨੀਂ ਕੁਝ ਅਜਿਹਾ ਦੇਖਣ ਨੂੰ ਮਿਲਿਆ ਜੋ ਸ਼ਾਇਦ ਹੀ ਪਹਿਲਾਂ ਕਦੇ ਦੇਖਣ ਨੂੰ ਮਿਲਿਆ ਹੋਣਾ ਹੈ। ਆਸਟ੍ਰੇਲੀਆ ਬਨਾਮ ਅਫ਼ਗ਼ਾਨਿਸਤਾਨ, ਇਹ ਮੈਚ ਮਹਿਜ਼ ਵਿਸ਼ਵ ਕੱਪ 2023 ਦੇ ਪੰਨਿਆਂ 'ਚ ਹੀ ਨਹੀਂ ਸਗੋਂ ਕ੍ਰਿਕੇਟ ਦੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਵੇਗਾ।
photo
maxwell batting against afghanistan2️⃣0️⃣1️⃣????@Gmaxi_32 @patcummins30 pic.twitter.com/LrKLUwOhUk
— ???????????????????????????????? ???????????????????????? (@iEngrDani) November 8, 2023
ਇਸ ਮੈਚ ਦੌਰਾਨ 292 ਦੌੜਾਂ ਦੇ ਟਿੱਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ 91 ਦੌੜਾਂ 'ਤੇ 7 ਵਿਕਟਾਂ ਗਵਾ ਚੁੱਕਿਆ ਸੀ ਤੇ ਅਫ਼ਗ਼ਾਨਿਸਤਾਨ ਦਾ ਪਲੜਾ ਕਾਫੀ ਭਾਰੀ ਸੀ ਪਰ ਪਲੜਾ ਬਦਲਦਿਆਂ ਦੇਰ ਨਹੀਂ ਲੱਗੀ ਜਦੋਂ ਗਲੇਨ ਮੈਕਸਵੈੱਲ ਦਾ ਬੱਲਾ ਚੱਲਦਾ ਹੈ।
photo
Maxwell played well. #AUSvAFG #Maxwell #WorldCup2023 pic.twitter.com/6KFJ8vyb3G
— Fayaaz Listener???? (@newname142) November 7, 2023
ਗਲੇਨ ਮੈਕਸਵੈੱਲ ਜਦੋਂ 33 ਦੌੜਾਂ ਦੇ ਸਕੋਰ 'ਤੇ ਖੇਡ ਰਹੇ ਸਨ ਤਾਂ ਨੂਰ ਅਹਿਮਦ ਦੀ ਗੇਂਦ 'ਤੇ ਮੁਜੀਬ ਉਰ ਰਹਿਮਾਨ ਵੱਲੋਂ ਉਨ੍ਹਾਂ ਦਾ ਸੌਖਾ ਕੈਚ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਅੰਪਾਇਰ ਵੱਲੋਂ ਗਲੇਨ ਮੈਕਸਵੈੱਲ ਨੂੰ ਐੱਲ.ਬੀ.ਡਬਲਯੂ. ਵੀ ਐਲਾਨ ਦਿੱਤਾ ਗਿਆ ਸੀ ਪਰ ਕਿਸਮਤ ਗਲੇਨ ਮੈਕਸਵੈੱਲ ਦੇ ਨਾਲ ਸੀ ਅਤੇ ਉਹ ਸਮੀਖਿਆ 'ਚ ਨਾਟ ਆਊਟ ਰਹੇ।
photo
Remember The Name " GLENN MAXWELL " ????????????❤️????#GlennMaxwell | #maxwell | #AUSvsAFG | Maxi | Never Give up | RCB blood | Kapil Dev | Aussies | Big show | Ind vs Aus | Irfan Pathan | Unbelievable | #BrandedFeatures | Just wow | The best | Cricket History | Rashid khan | pic.twitter.com/rPRzaUppfc
— Nickson P (@NicksonP8) November 7, 2023
ਕ੍ਰਿਕੇਟ 'ਚ ਕਹਿੰਦੇ ਨੇ ਕਿ, "ਕੈਚ ਛੱਡਣ ਦਾ ਮਤਲਬ ਮੈਚ ਛੱਡਣਾ ਹੁੰਦਾ", ਤੇ ਠੀਕ ਅਜਿਹਾ ਹੀ ਹੋਇਆ। ਇੱਕ ਕੈਚ ਛੱਡਣਾ ਅਫਗਾਨਿਸਤਾਨ ਨੂੰ ਬਹੁਤ ਮਹਿੰਗਾ ਪਿਆ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਜ਼ਖਮੀ ਵੀ ਹੋ ਗਏ ਸਨ ਪਰ ਇਸ ਪੂਰੇ ਮੈਚ ਦਾ ਭਾਰ ਮੈਕਸਵੈੱਲ ਦੇ ਮੋਢਿਆਂ 'ਤੇ ਸੀ ਜਿਸ ਕਰਕੇ ਦਰਦ 'ਚ ਵੀ ਮੈਕਸਵੈੱਲ ਖੇਡਦੇ ਰਹੇ। ਉਹ ਡਿਗਿਆ ਵੀ ਤੇ ਡਗਮਗਾਇਆ ਵੀ ਪਰ ਰੁਕਿਆ ਨਹੀਂ। ਮੈਕਸਵੈੱਲ ਦਾ ਬੱਲਾ ਚੱਲਦਾ ਹੀ ਰਿਹਾ।
Maxwell did like Undertaker tonight
— Ashutosh Srivastava ???????? (@sri_ashutosh08) November 7, 2023
Take a bow to Maxi, Never Give Up, The Greatest ODI knock in Cricket History ????#AUSvsAFG #Maxwell pic.twitter.com/HNXOF47fgd
ਉਧਰ ਮੈਕਸਵੈੱਲ ਟੀਮ ਨੂੰ ਜਿੱਤ ਵੱਲ ਲੈ ਕੇ ਜਾਣ ਲਈ ਤਾਬੜਤੋੜ ਬੱਲੇਬਾਜ਼ੀ ਕਰ ਰਹੇ ਸਨ ਤੇ ਦੂਜੇ ਪਾਸੇ ਟੀਮ ਦੀ ਉਮੀਦ ਨਾ ਟੁੱਟੇ ਇਸ ਲਈ ਟੀਮ ਦੇ ਕਪਤਾਨ ਪੈਟ ਕਮਿੰਸ ਦੀਵਾਰ ਦੀ ਤਰ੍ਹਾਂ ਇੱਕ ਛੋਰ ਸਾਂਭ ਕੇ ਖੜੇ ਸਨ। ਇੱਕ ਅਜਿਹਾ ਵੀ ਸਮੇਂ ਆਇਆ ਸੀ ਜਦੋਂ ਮੈਕਸਵੈੱਲ ਤੋਂ ਤੁਰ ਨਹੀਂ ਸੀ ਹੋ ਰਿਹਾ, ਤੇ ਉਦੋਂ ਮੈਕਸਵੈੱਲ ਕੱਲਾ ਇੱਕ ਓਵਰ ਖੇਡ ਰਹੇ ਸਨ ਤੇ ਰਨ ਬਣਾ ਰਹੇ ਸਨ। ਦੂਜੇ ਪਾਸੇ ਕਮਿੰਸ ਮੈਕਸਵੈੱਲ ਦਾ ਪੂਰਾ ਸਾਥ ਦੇ ਰਹੇ ਸਨ।
91 'ਤੇ 7 ਵਿਕਟਾਂ ਤੋਂ 292 'ਤੇ 7 ਤੱਕ ਦੇ ਸਫਰ 'ਚ ਮੈਕਸਵੈੱਲ ਨੇ 201 ਰਨ ਬਣਾਏ ਤੇ ਟੀਮ ਨੂੰ ਨਾ ਸਿਰਫ ਜਿੱਤ ਦਿਵਾਈ ਸਗੋਂ ਆਸਟ੍ਰੇਲੀਆ ਟੀਮ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਵੀ ਪਹੁੰਚ ਗਈ ਤੇ ਹੁਣ ਉਨ੍ਹਾਂ ਦਾ ਸੈਮੀਫਾਈਨਲ ਮੁਕਾਬਲਾ ਸਾਊਥ ਅਫ਼ਰੀਕਾ ਨਾਲ ਹੋਵੇਗਾ।
(For more news apart from Glenn Maxwell Double Century memes news in Punjabi, stay tuned to Rozana Spokesman)