
ਪੜ੍ਹੋ ਹਸੀਨ ਜਹਾਂ ਨੇ ਕੀ ਕਿਹਾ?
Mohammed Shami’s ex-wife makes bizarre statement News: ਜਿਥੇ ਇਕ ਪਾਸੇ ਮੁਹੰਮਦ ਸ਼ਮੀ ਨੇ ਵਿਸ਼ਵ ਕੱਪ 2023 ਵਿਚ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਦੀ ਨੀਂਦ ਉਡਾ ਦਿਤੀ ਹੈ, ਉਥੇ ਹੀ ਦੂਜੇ ਪਾਸੇ ਸ਼ਮੀ ਦੀ ਪਤਨੀ ਹਸੀਨ ਜਹਾਂ ਮੈਦਾਨ ਦੇ ਬਾਹਰ ਅਪਣੀ ਬਿਆਨਬਾਜ਼ੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਹਸੀਨ ਜਹਾਂ ਨੇ ਕੁੱਝ ਅਜਿਹਾ ਕਹਿ ਦਿਤਾ ਜਿਸ ਕਾਰਨ ਲੋਕ ਉਸ ਦੇ ਇਰਾਦਿਆਂ 'ਤੇ ਸਵਾਲ ਉਠਾਉਣ ਲੱਗੇ ਹਨ।
ਦਰਅਸਲ ਉਨ੍ਹਾਂ ਤੋਂ ਵਿਸ਼ਵ ਕੱਪ 'ਚ ਸ਼ਮੀ ਦੇ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਸੀ, ਜਿਸ 'ਤੇ ਹਸੀਨ ਨੇ ਕਿਹਾ, 'ਇਹ ਚੰਗਾ ਹੈ ਕਿ ਉਹ ਚੰਗਾ ਖੇਡ ਰਿਹਾ ਹੈ, ਘੱਟੋ-ਘੱਟ ਜੇਕਰ ਉਹ ਟੀਮ 'ਚ ਰਹੇਗਾ ਤਾਂ ਚੰਗੀ ਕਮਾਈ ਕਰੇਗਾ ਅਤੇ ਸਾਡਾ ਭਵਿੱਖ ਸੁਰੱਖਿਅਤ ਹੋਵੇਗਾ।' ਇਸ ਤੋਂ ਬਾਅਦ ਹਸੀਨ ਜਹਾਂ ਨੇ ਕਿਹਾ ਕਿ 'ਟੀਮ ਇੰਡੀਆ ਬਹੁਤ ਵਧੀਆ ਖੇਡ ਰਹੀ ਹੈ, ਮੈਂ ਉਨ੍ਹਾਂ ਨੂੰ ਵਿਸ਼ਵ ਕੱਪ ਜਿੱਤਣ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ ਪਰ ਮੇਰੀਆਂ ਸ਼ੁਭਕਾਮਨਾਵਾਂ ਸ਼ਮੀ ਦੇ ਨਾਲ ਨਹੀਂ ਹਨ ਅਤੇ ਨਾ ਕਦੇ ਹੋਣਗੀਆਂ।'
ਇਸ ਬਿਆਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਹਸੀਨ ਜਹਾਂ ਨੂੰ ਟ੍ਰੋਲ ਕਰ ਰਹੇ ਹਨ। ਦੱਸ ਦੇਈਏ ਕਿ ਸ਼ਮੀ ਅਤੇ ਹਸੀਨ ਜਹਾਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ ਅਤੇ ਦੋਵਾਂ ਦਾ ਤਲਾਕ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਹਸੀਨ ਜਹਾਂ ਨੇ ਸ਼ਮੀ 'ਤੇ ਦਾਜ ਲਈ ਪਰੇਸ਼ਾਨੀ, ਧੋਖਾਧੜੀ ਅਤੇ ਹੋਰ ਔਰਤਾਂ ਨਾਲ ਸਬੰਧ ਰੱਖਣ ਦੇ ਦੋਸ਼ ਲਾਏ ਹਨ। ਦੋਹਾਂ ਦੇ ਵਿਆਹ ਤੋਂ ਇਕ ਬੇਟੀ ਹੈ, ਜੋ ਇਸ ਸਮੇਂ ਹਸੀਨ ਜਹਾਂ ਨਾਲ ਹੈ।
ਸ਼ਮੀ ਹਰ ਮਹੀਨੇ ਹਸੀਨ ਨੂੰ ਰੱਖ-ਰਖਾਅ ਲਈ 1 ਲੱਖ 30 ਹਜ਼ਾਰ ਰੁਪਏ ਦਿੰਦੇ ਹਨ, ਜਿਸ 'ਚੋਂ 80 ਹਜ਼ਾਰ ਰੁਪਏ ਉਨ੍ਹਾਂ ਦੀ ਬੇਟੀ ਲਈ ਹਨ। ਅੱਜ ਸ਼ਮੀ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਗੇਂਦਬਾਜ਼ਾਂ 'ਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਕੁੱਝ ਦਿਨ ਪਹਿਲਾਂ ਹਸੀਨ ਜਹਾਂ ਨੇ ਵੀ ਕਿਹਾ ਸੀ ਕਿ ਮੇਰੀ ਬੇਟੀ ਦੇ ਪਿਤਾ ਮਸ਼ਹੂਰ ਕ੍ਰਿਕਟਰ ਹਨ ਪਰ ਮੇਰੀ ਬੇਟੀ ਇਕ ਛੋਟੇ ਜਿਹੇ ਸਰਕਾਰੀ ਸਕੂਲ 'ਚ ਪੜ੍ਹਦੀ ਹੈ ਕਿਉਂਕਿ ਸ਼ਮੀ ਉਸ ਨੂੰ ਪੈਸੇ ਨਹੀਂ ਦਿੰਦੇ।