Shubman Gill News: ਦੁਨੀਆ ਦਾ ਨੰਬਰ 1 ODI ਬੱਲੇਬਾਜ਼ ਬਣਿਆ ਸ਼ੁਭਮਨ ਗਿੱਲ!
Published : Nov 8, 2023, 2:18 pm IST
Updated : Nov 8, 2023, 3:32 pm IST
SHARE ARTICLE
Shubman Gill becomes number 1 ODI batsman in the world
Shubman Gill becomes number 1 ODI batsman in the world

Shubman Gill Top ICC ODI Ranking News in Punjabi: 830 ਪੁਆਇੰਟਾਂ ਨਾਲ ਸ਼ੁਭਮਨ ਗਿੱਲ ਸਿਖਰ 'ਤੇ ਹਨ

Shubman Gill Top ICC ODI Ranking News in Punjabi: ਜਿੱਥੇ ਭਾਰਤੀ ਕ੍ਰਿਕੇਟ ਟੀਮ ਵਿਸ਼ਵ ਕੱਪ 2023 ਵਿੱਚ ਸਾਰੀਆਂ ਟੀਮਾਂ 'ਤੇ ਹਾਵੀ ਰਹੀ ਹੈ ਉੱਥੇ ਪੰਜਾਬ ਦੇ ਸ਼ੁਭਮਨ ਗਿੱਲ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜੀ ਹਾਂ, ਆਈਸੀਸੀ ਵਲੋਂ ਸਾਂਝੀ ਕੀਤੀ ਗਈ ਨਵੀਂ ਰੈਂਕਿੰਗ ਦੇ ਮੁਤਾਬਕ ਸ਼ੁਭਮਨ ਗਿੱਲ ਵਨਡੇ ਵਿੱਚ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣ ਗਿਆ ਹੈ।  

ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬਾਬਰ ਆਜ਼ਮ ਵਨਡੇ ਕ੍ਰਿਕੇਟ ਵਿਚ ਨੰਬਰ 1 ਬੱਲੇਬਾਜ਼ ਸਨ ਪਰ ਹੁਣ ਉਨ੍ਹਾਂ ਤੋਂ ਇਹ ਖਿਤਾਬ ਸ਼ੁਭਮਨ ਨੇ ਹਾਸਲ ਕਰ ਲਿਆ ਹੈ। ਦੱਸਣਯੋਗ ਹੈ ਕਿ 830 ਪੁਆਇੰਟਾਂ ਨਾਲ ਸ਼ੁਭਮਨ ਗਿੱਲ ਸਿਖਰ 'ਤੇ ਹਨ ਜਦਕਿ ਦੂਜੇ ਥਾਂ 'ਤੇ 824 ਪੁਆਇੰਟਾਂ ਨਾਲ ਪਾਕਿਸਤਾਨ ਦੇ ਬਾਬਰ ਆਜ਼ਮ ਬਣੇ ਹੋਏ ਹਨ। 

ਤੀਜੇ ਰੈਂਕ 'ਤੇ ਦੱਖਣ ਅਫ਼ਰੀਕਾ ਦੇ ਕੁਇੰਟਨ ਡੀ ਕਾਕ ਹਨ, ਜਿਨ੍ਹਾਂ ਨੇ ਵਿਸ਼ਵ ਕੱਪ 2023 ਵਿਚ ਬੱਲੇ ਤੋਂ ਸ਼ਾਨਦਾਰ ਪ੍ਰਦਰਸ਼ਨ ਦਿਤਾ ਹੈ। ਇੰਨਾ ਹੀ ਨਹੀਂ ਬਲਕਿ ਉਹ ਇਸ ਸਾਲ ਵਿਸ਼ਵ ਕੱਪ 'ਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਪਹਿਲੀ ਥਾਂ 'ਤੇ ਹਨ ਜਦਕਿ ਦੂਜੇ 'ਤੇ ਵਿਰਾਟ ਕੋਹਲੀ ਦਾ ਨਾਮ ਹੈ।    

ਕੁਇੰਟਨ ਡੀ ਕਾਕ ਨੇ ਇਸ ਸਾਲ ਵਿਸ਼ਵ ਕੱਪ 'ਚ ਹੁਣ ਤੱਕ (8 ਨਵੰਬਰ ਤੱਕ) 550 ਰਨ ਬਣਾਏ ਹਨ ਜਦਕਿ ਵਿਰਾਟ ਕੋਹਲੀ ਨੇ 543 ਰਨ ਬਣਾਏ ਹਨ। ਵਨਡੇ ਰੈਂਕਿੰਗ ਵਿਚ ਚੌਥੇ ਨੰਬਰ 'ਤੇ ਵਿਰਾਟ ਕੋਹਲੀ ਦਾ ਨਾਮ ਮੌਜੂਦ ਹੈ।  

ਇਨ੍ਹਾਂ ਤੋਂ ਇਲਾਵਾ ਟਾਪ 10 ਵਿਚ ਭਾਰਤ ਦੇ ਰੋਹਿਤ ਸ਼ਰਮਾ ਦਾ ਵੀ ਨਾਮ ਸ਼ਾਮਲ ਹੈ ਜੋ ਕਿ ਛੇਵੇਂ ਨੰਬਰ 'ਤੇ ਹਨ। ਦੂਜੇ ਪਾਸੇ T20 ਰੈੰਕਿੰਗ ਵਿੱਚ ਭਾਰਤ ਦੇ ਸੁਰਿਆਕੁਮਾਰ ਯਾਦਵ ਪਹਿਲੇ ਨੰਬਰ 'ਤੇ ਬਣੇ ਹੋਏ ਹਨ।  

ਵਿਸ਼ਵ ਕੱਪ 2023 'ਚ ਸ਼ੁਭਮਨ ਗਿੱਲ! 

ਦੱਸਣਯੋਗ ਹੈ ਕਿ ਸ਼ੁਭਮਨ ਗਿੱਲ ਦਾ ਇਸ ਸਾਲ ਵਿਸ਼ਵ ਕੱਪ ਵਿੱਚ ਕੁਝ ਖਾਸ ਪ੍ਰਦਰਸ਼ਨ ਨਹੀਂ ਰਿਹਾ ਹੈ। ਉਨ੍ਹਾਂ 6 ਮੈਚਾਂ ਵਿੱਚ 219 ਰਨ ਬਣਾਏ ਹਨ। ਇਨ੍ਹਾਂ ਵਿਚ ਉਨ੍ਹਾਂ ਵੱਲੋਂ ਮਹਿਜ਼ ਦੋ ਵਾਰ 50 ਰਨ ਤੋਂ ਵੱਧ ਦੀ ਪਾਰੀ ਖੇਡੀ ਗਈ ਹੈ। ਹਾਲਾਂਕਿ ਹੁਣ ਅੱਜ ਉਨ੍ਹਾਂ ਦੇ ਬੱਲੇ ਤੋਂ ਇੱਕ ਵੀ ਸੈਂਕੜਾ ਨਹੀਂ ਆਇਆ ਹੈ।  

(For more news apart from Shubman Gill Top ICC ODI Ranking News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement