ICC News : ਆਈ.ਸੀ.ਸੀ. ਨੇ ਵਿਸ਼ਵ ਕੱਪ ਫਾਈਨਲ ਪਿਚ ਨੂੰ ਔਸਤ ਦਰਜਾ ਦਿਤਾ 
Published : Dec 8, 2023, 4:46 pm IST
Updated : Dec 8, 2023, 4:46 pm IST
SHARE ARTICLE
File Photo of Rahul Dravid examining the pitch.
File Photo of Rahul Dravid examining the pitch.

ਆਈ.ਸੀ.ਸੀ. ਮੈਚ ਰੈਫਰੀ ਅਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਪਾਈਕ੍ਰਾਫਟ ਨੇ ਹਾਲਾਂਕਿ ਮੈਦਾਨ ਦੇ ਆਊਟਫੀਲਡ ਨੂੰ ਬਹੁਤ ਵਧੀਆ ਦਸਿਆ

ICC News : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਔਸਤ ਪਿੱਚ ਦੀ ਰੇਟਿੰਗ ਕੀਤੀ ਹੈ, ਜਿਸ ’ਤੇ 19 ਨਵੰਬਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨਡੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਸੀ। ਆਈ.ਸੀ.ਸੀ. ਮੈਚ ਰੈਫਰੀ ਅਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਪਾਈਕ੍ਰਾਫਟ ਨੇ ਹਾਲਾਂਕਿ ਮੈਦਾਨ ਦੇ ਆਊਟਫੀਲਡ ਨੂੰ ਬਹੁਤ ਵਧੀਆ ਦਸਿਆ। ਜਿਸ ਪਿੱਚ ’ਤੇ ਫਾਈਨਲ ਖੇਡਿਆ ਗਿਆ ਸੀ, ਉਹ ਬਹੁਤ ਹੌਲੀ ਸੀ। ਆਸਟ੍ਰੇਲੀਆ ਨੇ ਫਾਈਨਲ ’ਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ।

ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ’ਚ 240 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਨੇ ਇਹ ਟੀਚਾ 43 ਓਵਰਾਂ ’ਚ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈਡ ਨੇ 120 ਗੇਂਦਾਂ ’ਤੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਆਈ.ਸੀ.ਸੀ. ਨੇ ਕੋਲਕਾਤਾ, ਲਖਨਊ, ਅਹਿਮਦਾਬਾਦ ਅਤੇ ਚੇਨਈ ਵਿਚ ਲੀਗ ਪੜਾਅ ਵਿਚ ਦਖਣੀ ਅਫਰੀਕਾ, ਇੰਗਲੈਂਡ, ਪਾਕਿਸਤਾਨ ਅਤੇ ਆਸਟ੍ਰੇਲੀਆ ਵਿਰੁਧ ਜਿਨ੍ਹਾਂ ਪਿਚਾਂ ’ਤੇ ਖੇਡਿਆ ਸੀ, ਉਨ੍ਹਾਂ ਨੂੰ ਵੀ ਆਈ.ਸੀ.ਸੀ. ਨੇ ਔਸਤ ਦਰਜਾ ਦਿਤਾ ਹੈ।

ਵਾਨਖੇੜੇ ਸਟੇਡੀਅਮ ’ਚ ਸੈਮੀਫਾਈਨਲ ’ਚ ਭਾਰਤ ਨੇ ਜਿਸ ਪਿੱਚ ’ਤੇ ਨਿਊਜ਼ੀਲੈਂਡ ਦਾ ਸਾਹਮਣਾ ਕੀਤਾ ਸੀ, ਉਸ ਨੂੰ ਆਈ.ਸੀ.ਸੀ. ਨੇ ‘ਚੰਗਾ’ ਕਰਾਰ ਦਿਤਾ ਹੈ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਮੀਡੀਆ ਰੀਪੋਰਟਾਂ ’ਚ ਕਿਹਾ ਗਿਆ ਸੀ ਕਿ ਭਾਰਤ ਨੇ ਪਿਚ ਬਦਲ ਦਿਤੀ ਹੈ ਅਤੇ ਮੈਚ ਨਵੀਂ ਪਿਚ ਦੀ ਬਜਾਏ ਪਹਿਲਾਂ ਵਰਤੀ ਗਈ ਪਿੱਚ ’ਤੇ ਖੇਡਿਆ ਗਿਆ।

ਆਈ.ਸੀ.ਸੀ. ਨੇ ਕੋਲਕਾਤਾ ਦੇ ਈਡਨ ਗਾਰਡਨ ਦੀ ਪਿਚ ਨੂੰ ਵੀ ਔਸਤ ਦਰਜਾ ਦਿਤਾ ਹੈ ਜਿਸ ’ਤੇ ਆਸਟਰੇਲੀਆ ਅਤੇ ਦਖਣੀ ਅਫਰੀਕਾ ਵਿਚਾਲੇ ਦੂਜਾ ਸੈਮੀਫਾਈਨਲ ਖੇਡਿਆ ਗਿਆ ਸੀ। ਇਸ ਘੱਟ ਸਕੋਰ ਵਾਲੇ ਮੈਚ ’ਚ ਆਸਟਰੇਲੀਆ ਨੇ ਦਖਣੀ ਅਫਰੀਕਾ ਨੂੰ 49.4 ਓਵਰਾਂ ’ਚ 212 ਦੌੜਾਂ ’ਤੇ ਢੇਰ ਕਰ ਦਿਤਾ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 47.2 ਓਵਰਾਂ ’ਚ ਸੱਤ ਵਿਕਟਾਂ ਨਾਲ ਟੀਚਾ ਹਾਸਲ ਕਰ ਲਿਆ। ਆਈ.ਸੀ.ਸੀ. ਮੈਚ ਰੈਫਰੀ ਅਤੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਨੇ ਹਾਲਾਂਕਿ ਈਡਨ ਗਾਰਡਨ ਆਊਟਫੀਲਡ ਨੂੰ ਬਹੁਤ ਵਧੀਆ ਦਸਿਆ।

(For more news apart from ICC News, stay tuned to Rozana Spokesman)

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement