
ਸਾਬਕਾ ਕ੍ਰਿਕਟਰ ਨੇ ਅੱਗੇ ਕਿਹਾ ਕਿ ਸਹੀ ਸਮਾਂ ਆਉਣ ’ਤੇ ਮੈਂ ਇਸ ਬਾਰੇ ਫੈਸਲਾ ਲਵਾਂਗਾ ਅਤੇ ਦੇਖਾਂਗਾ ਕਿ ਅੱਗੇ ਵਧਣ ਲਈ ਮੇਰੇ ਲਈ ਸਹੀ ਤਰੀਕਾ ਹੈ ਜਾਂ ਨਹੀਂ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੇ ਦਿੱਗਜ਼ ਸਪਿਨਰ ਹਰਭਜਨ ਸਿੰਘ ਕ੍ਰਿਕਟ ਨੂੰ ਅਲਵਿਦਾ ਆਖ ਚੁੱਕੇ ਹਨ, ਇਸ ਤੋਂ ਬਾਅਦ ਉਹਨਾਂ ਦੇ ਸਿਆਸਤ ਆਉਣ ਸਬੰਧੀ ਕਿਆਸ ਲਗਾਏ ਜਾ ਰਹੇ ਹਨ। ਪਿਛਲੇ ਦਿਨੀਂ ਉਹਨਾਂ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਹਰਭਜਨ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਖੇਡ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਭੱਜੀ ਨੇ ਕਿਹਾ, “ਮੈਨੂੰ ਸੋਚਣਾ ਹੋਵੇਗਾ ਕਿ ਅੱਗੇ ਕੀ ਕਰਨਾ ਹੈ। ਮੈਂ ਜੋ ਵੀ ਹਾਂ ਖੇਡ ਕਾਰਨ ਹਾਂ। ਮੈਂ ਖੇਡ ਨਾਲ ਜੁੜੇ ਰਹਿਣ ਲਈ ਕੁਝ ਨਾ ਕੁਝ ਕਰਦਾ ਰਹਾਂਗਾ, ਕਿਸੇ ਵੀ ਆਈਪੀਐਲ ਟੀਮ ਦਾ ਮੈਂਟਰ ਬਣ ਸਕਦਾ ਹਾਂ, ਕੁਮੈਂਟਰੀ ਕਰਦਾ ਰਹਾਂਗਾ ਜਾਂ ਖੇਡ ਨਾਲ ਜੁੜੇ ਰਹਿਣ ਲਈ ਕੁਝ ਕਰਦਾ ਰਹਾਂਗਾ ਪਰ ਮੈਂ ਸਿਆਸਤ ਵਿਚ ਕਦਮ ਰੱਖਾਂਗਾ ਜਾਂ ਨਹੀਂ, ਇਹ ਮੈਨੂੰ ਨਹੀਂ ਪਤਾ”।
Navjot Singh Sidhu and Harbhajan Singh
ਸਾਬਕਾ ਕ੍ਰਿਕਟਰ ਨੇ ਅੱਗੇ ਕਿਹਾ ਕਿ ਸਹੀ ਸਮਾਂ ਆਉਣ ’ਤੇ ਮੈਂ ਇਸ ਬਾਰੇ ਫੈਸਲਾ ਲਵਾਂਗਾ ਅਤੇ ਦੇਖਾਂਗਾ ਕਿ ਅੱਗੇ ਵਧਣ ਲਈ ਮੇਰੇ ਲਈ ਸਹੀ ਤਰੀਕਾ ਹੈ ਜਾਂ ਨਹੀਂ। ਮੈਂ ਸਿਆਸਤ ਵਿਚ ਚੀਜ਼ਾਂ ਦੇ ਦੂਜੇ ਪੱਖ ਨੂੰ ਲੈ ਕੇ ਯਕੀਨੀ ਨਹੀਂ ਹਾਂ। ਇਸ ਲਈ ਮੈਨੂੰ ਫੈਸਲੇ ਲੈਣਾ ਹੋਵੇਗਾ ਕਿ ਮੈਂ ਇਸ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਜਾਂ ਨਹੀਂ।
ਜਲੰਧਰ ਦੇ ਇਸ ਖਿਡਾਰੀ ਨੇ ਆਖਰੀ ਵਾਰ ਮਾਰਚ 2016 'ਚ ਏਸ਼ੀਆ ਕੱਪ 'ਚ UAE ਖਿਲਾਫ ਅੰਤਰਰਾਸ਼ਟਰੀ ਮੈਚ ਖੇਡਿਆ ਸੀ ਅਤੇ ਉਸ ਤੋਂ ਬਾਅਦ ਉਹ ਭਾਰਤ ਲਈ ਦੁਬਾਰਾ ਨਹੀਂ ਖੇਡ ਸਕੇ। ਲਗਭਗ ਪੰਜ ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਨਾ ਹੋਣ ਕਾਰਨ ਹਰਭਜਨ ਭਾਰਤ ਦੀ ਨੁਮਾਇੰਦਗੀ ਕਰਨ ਲਈ ਦੁਬਾਰਾ ਆਸ਼ਾਵਾਦੀ ਨਹੀਂ ਸੀ।
ਉਹਨਾਂ ਕਿਹਾ ਕਿ ਮੈਂ ਅਸਲ ਵਿਚ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡ ਰਿਹਾ ਸੀ। ਹੁਣ ਤਕਰੀਬਨ ਪੰਜ ਸਾਲ ਹੋ ਗਏ ਹਨ। ਇਸ ਲਈ ਮੇਰੇ ਮਨ ਵਿਚ ਇਹ ਆਇਆ ਕਿ ਮੈਂ ਸੇਵਾਮੁਕਤ ਹੋ ਗਿਆ ਹਾਂ। ਇਸ ਲਈ ਮੈਨੂੰ ਆਖਰੀ ਫੈਸਲਾ ਲੈਣਾ ਪਵੇਗਾ। ਅਖੀਰ ਵਿਚ ਮੈਂ ਇਕ ਸੇਵਾਮੁਕਤ ਕ੍ਰਿਕਟਰ ਹਾਂ। ਮੇਰੇ ਲਈ ਜਿਸ ਤਰ੍ਹਾਂ ਦੀਆਂ ਚੀਜ਼ਾਂ ਬਦਲੀਆਂ ਹਨ ਉਸ ਤੋਂ ਬਹੁਤ ਖੁਸ਼ ਅਤੇ ਸੰਤੁਸ਼ਟ ਹਾਂ। 41 ਸਾਲਾ ਕ੍ਰਿਕਟ ਨੇ ਇਹ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਇਹ ਫੈਸਲਾ ਬਹੁਤ ਦੇਰ ਨਾਲ ਲਿਆ।