
ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਹੈ।
ਚੰਡੀਗੜ੍ਹ: ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ 'ਚ ਚੋਣ ਪ੍ਰਚਾਰ ਤੇਜੀ ਨਾਲ ਜਾਰੀ ਹਨ। ਨਵਜੋਤ ਸਿੱਧੂ ਨੇ ਹਰਭਜਨ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਤਸਵੀਰ ਟਵਿਟਰ ’ਤੇ ਸਾਂਝੀ ਕੀਤੀ।
Tweet
ਇਸ ਦੇ ਨਾਲ ਉਹਨਾਂ ਲਿਖਿਆ, “ਸੰਭਾਵਨਾਵਾਂ ਨਾਲ ਭਰੀ ਤਸਵੀਰ… ਚਮਕਦੇ ਸਿਤਾਰੇ ਭੱਜੀ ਦੇ ਨਾਲ।'' ਇਸ ਬਿਆਨ ਤੋਂ ਬਾਅਦ ਹਰਭਜਨ ਦੇ ਕਾਂਗਰਸ 'ਚ ਸ਼ਾਮਲ ਹੋਣ ਸਬੰਧੀ ਕਿਆਸਰਾਈਆਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਹਰਭਜਨ ਸਿੰਘ ਨੇ ਸਿਆਸਤ ਵਿਚ ਆਉਣ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
Harbhajan Singh
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਸਬੰਧੀ ਖ਼ਬਰਾਂ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ। ਹਾਲਾਂਕਿ ਹਰਭਜਨ ਸਿੰਘ ਨੇ ਇਹਨਾਂ ਅਫ਼ਵਾਹਾਂ ਨੂੰ ਖਾਰਜ ਕਰਦੇ ਹੋਏ ਇਹਨਾਂ ਨੂੰ 'ਫੇਕ ਨਿਊਜ਼' ਦੱਸਿਆ ਸੀ।