
ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਨਾਈਜੀਰਿਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ।
ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਨਾਈਜੀਰਿਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਓਕੇਨਫੋਰਡ ਸਟੁਡਿਓਜ਼ 'ਚ ਖੇਡੇ ਗਏ ਫਾਈਨਲ 'ਚ ਭਾਰਤ ਨੇ ਨਾਈਜ਼ੀਰਿਆ ਨੂੰ 3-0 ਨਾਲ ਹਰਾਇਆ। ਫਾਈਨਲ ਦਾ ਪਹਿਲਾ ਮੈਚ ਸਿੰਗਲ ਵਰਗ ਦਾ ਸੀ ਜਿਥੇ ਤਜ਼ਰਬੇਕਾਰ ਖਿਡਾਰੀ ਅੰਚਨ ਸ਼ਰਥ ਕਮਲ ਨੇ ਪਹਿਲੀ ਖੇਡ 4-11 ਨਾਲ ਹਾਰਨ ਦੇ ਬਾਅਦ ਵਾਪਸੀ ਕਰਦੇ ਹੋਏ ਬੋਰਡ ਅਭਿਓਡੂਨ ਨੂੰ ਅਗਲੇ ਤਿਨ ਖੇਡਾਂ 'ਚ 11-5, 11-4 ਅਤੇ 11-9 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿਤਾ।Badminton goldਦੂਜੇ ਸਿੰਗਲ ਮੁਕਾਬਲੇ 'ਚ ਭਾਰਤ ਦੇ ਸਾਇਆਨ ਗਣਾਸੇਕਰਨ ਨੂੰ ਵੀ ਪਹਿਲੀ ਖੇਡ 'ਚ 10-12 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੂੰ ਮੈਚ 'ਚ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੀਆਂ ਤਿਨ ਖੇਡਾਂ 'ਚ 11-3, 11-3, 11-4 ਨਾਲ ਜਿੱਤ ਦਰਜ ਕਰ ਕੇ ਭਾਰਤ ਦੀ ਬੜ੍ਹਤ ਨੂੰ ਦੁਗਣਾ ਕਰ ਦਿਤਾ। ਤੀਜੇ ਡਬਲ ਮੈਚ 'ਚ ਹਰਮੀਤ ਦੇਸਾਈ ਅਤੇ ਸਾਇਆਨ ਨੇ ਨਾਈਜ਼ੀਰਿਆ ਦੀ ਓਲਾਜੀਡੇ ਓਮੋਟਾਯੋ ਅਤੇ ਬੋਡੇ ਦੀ ਜੋੜੀ ਨੂੰ 11-8, 11-5, 11-3 ਨਾਲ ਹਰਾ ਦਿਤਾ। ਭਾਰਤ ਦਾ ਰਾਸ਼ਟਰਮੰਡਲ ਖੇਡਾਂ ਦਾ ਇਹ ਨੌਵਾਂ ਸੋਨ ਤਮਗਾ ਹੈ।