
ਜੋਕੋਵਿਚ ਅਗਲੇ ਮਹੀਨੇ 37 ਸਾਲ ਦੇ ਹੋ ਜਾਣਗੇ
ਲੰਡਨ: ਨੋਵਾਕ ਜੋਕੋਵਿਚ ਨੇ ਰੋਜਰ ਫੈਡਰਰ ਦਾ ਇਕ ਹੋਰ ਰੀਕਾਰਡ ਤੋੜ ਦਿਤਾ ਹੈ ਅਤੇ ਏ.ਟੀ.ਪੀ. ਟੂਰ ਦੀ ਕੰਪਿਊਟਰਾਈਜ਼ਡ ਰੈਂਕਿੰਗ ਵਿਚ ਨੰਬਰ ਇਕ ਸਥਾਨ ’ਤੇ ਰਹਿਣ ਵਾਲੇ ਸੱਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ।
ਜੋਕੋਵਿਚ ਅਗਲੇ ਮਹੀਨੇ 37 ਸਾਲ ਦੇ ਹੋ ਜਾਣਗੇ। ਫੈਡਰਰ ਜੂਨ 2018 ਵਿਚ ਜੋਕੋਵਿਚ ਤੋਂ ਛੋਟੇ ਸਨ ਜਦੋਂ ਉਹ ਆਖਰੀ ਦਿਨ ਰੈਂਕਿੰਗ ਵਿਚ ਸਿਖਰ ’ਤੇ ਸਨ। ਜੋਕੋਵਿਚ ਦੇ ਚੋਟੀ ’ਤੇ ਕੁਲ 420 ਹਫਤੇ ਹਨ ਜਦਕਿ ਫੈਡਰਰ 310 ਹਫਤਿਆਂ ਤੋਂ ਪਹਿਲੇ ਨੰਬਰ ’ਤੇ ਸਨ।
ਜੋਕੋਵਿਚ ਨੇ ਪੁਰਸ਼ ਟੈਨਿਸ ਦੇ ਇਤਿਹਾਸ ਵਿਚ 24 ਗ੍ਰੈਂਡ ਸਲੈਮ ਜਿੱਤੇ ਹਨ। ਫੈਡਰਰ ਨੇ 20 ਅਤੇ ਰਾਫੇਲ ਨਡਾਲ ਨੇ 22 ਖਿਤਾਬ ਜਿੱਤੇ ਹਨ। ਜੋਕੋਵਿਚ 26 ਮਈ ਨੂੰ ਫ੍ਰੈਂਚ ਓਪਨ ਤੋਂ ਕੋਚ ਗੋਰਾਨ ਇਵਾਨੀਸੇਵਿਕ ਨਾਲ ਵੱਖ ਹੋਣ ਤੋਂ ਬਾਅਦ ਅਪਣਾ ਪਹਿਲਾ ਟੂਰਨਾਮੈਂਟ ਖੇਡਣਗੇ।
ਆਸਟਰੇਲੀਆਈ ਓਪਨ ਚੈਂਪੀਅਨ ਯਾਨਿਕ ਸਿਨਰ ਸੋਮਵਾਰ ਨੂੰ ਜਾਰੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਰਹੇ, ਜਦਕਿ ਸਪੇਨ ਦੇ ਕਾਰਲੋਸ ਅਲਕਾਰਾਜ਼ ਦੂਜੇ ਸਥਾਨ ’ਤੇ ਰਹੇ। ਡਬਲਯੂ.ਟੀ.ਏ. ਰੈਂਕਿੰਗ ਵਿਚ ਇਗਾ ਸਵਿਆਟੇਕ ਪਹਿਲੇ, ਅਰਿਆਨਾ ਸਬਾਲੇਂਕਾ ਦੂਜੇ ਅਤੇ ਕੋਕੋ ਗਾਓ ਤੀਜੇ ਸਥਾਨ ’ਤੇ ਹੈ।